ਸੜਕ ਹਾਦਸੇ ਦੌਰਾਨ ਇਕ ਦੀ ਮੌਤ

01/25/2018 7:35:07 AM

ਤਰਨਤਾਰਨ,  (ਰਾਜੂ, ਬਲਵਿੰਦਰ ਕੌਰ)-  ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਘਰੇਲੂ ਕੰਮਕਾਜ ਲਈ ਮੋਟਰਸਾਈਕਲ 'ਤੇ ਜਾ ਰਹੇ ਪਿਉ-ਪੁੱਤਰ ਨੂੰ ਕਿਸੇ ਅਣਪਛਾਤੇ ਮੋਟਰਸਾਈਕਲ ਚਾਲਕ ਵਲੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਪਿਉ ਜ਼ਖਮੀ ਹੋ ਗਿਆ, ਉਸ ਦੀ ਹਸਪਤਾਲ 'ਚ ਇਲਾਜ ਅਧੀਨ ਮੌਤ ਹੋ ਜਾਣ 'ਤੇ ਟੱਕਰ ਮਾਰਨ ਵਾਲੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਕਬਰਪੁਰਾ ਕਾਲੋਨੀ ਗੋਇੰਦਵਾਲ ਸਾਹਿਬ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਦਰਸ਼ਨ ਸਿੰਘ ਘਰੇਲੂ ਕੰਮਕਾਜ ਲਈ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਸੀ ਜਦੋਂ ਉਹ ਕਪੂਰਥਲਾ ਚੌਕ (ਗੋਇੰਦਵਾਲ ਸਾਹਿਬ) ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਇਕ ਮੋਟਰਸਾਈਕਲ ਸਵਾਰ ਨੇ ਸਾਈਡ ਮਾਰ ਦਿੱਤੀ ਜਿਸ  ਕਾਰਨ ਉਸ ਦਾ ਪਿਤਾ ਸੜਕ 'ਤੇ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਮੋਟਰਸਾਈਕਲ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਆਪਣੇ ਜ਼ਖਮੀ ਪਿਤਾ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਜਿਥੇ ਉਨ੍ਹਾਂ ਦੀ ਜ਼ੇਰੇ ਇਲਾਜ ਮੌਤ ਹੋ ਗਈ।
ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਹਰਭਜਨ ਸਿੰਘ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News