ਕੇਜਰੀਵਾਲ ਦੀ ਘਰ ਰਹਿ ਕੇ ਇਕ ਦਿਨ ਦੀ ਭੁੱਖ ਹੜ੍ਹਤਾਲ ਸਿਰਫ ਡਰਾਮਾ : ਜੀਰਾ
Sunday, Dec 13, 2020 - 10:49 PM (IST)
ਚੰਡੀਗੜ੍ਹ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 14 ਦਸੰਬਰ ਨੂੰ ਕਿਸਾਨਾਂ ਦੇ ਹੱਕਾਂ ਲਈ ਘਰ ਅੰਦਰ ਰਹਿ ਕੇ ਭੁੱਖ ਹੜਤਾਲ ਰੱਖਣ ਦੇ ਬਿਆਨ ਨੂੰ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਡਰਾਮਾ ਕਰਾਰ ਦਿੱਤਾ ਹੈ। ਜੀਰਾ ਮੁਤਾਬਕ ਜੇਕਰ ਕੇਜਰੀਵਾਲ ਨੂੰ ਸਚਮੁੱਚ ਹੀ ਕਿਸਾਨਾਂ ਦੀ ਚਿੰਤਾ ਹੈ ਤਾਂ ਫਿਰ ਉਨ੍ਹਾਂ ਕਿਸਾਨਾਂ ਵੱਲੋਂ ਦਿੱਤੀ ਬੰਦ ਦੀ ਕਾਲ ਨੂੰ ਮੁਕੰਮਲ ਤੌਰ ‘ਤੇ ਸਮਰਥਨ ਕਿੳਂ ਨਹੀਂ ਦਿੱਤਾ ? ਜੀਰਾ ਨੇ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਕਿਹਾ ਕਿ ਜਾਂ ਤਾਂ ਉਹ ਕਿਸਾਨਾਂ ਦੇ ਨਾਲ ਜਾ ਕੇ ਬੈਠਣ ਜਾਂ ਫਿਰ ਜੰਤਰ ਮੰਤਰ ਵਿਖੇ ਆ ਕੇ ਮੇਰੇ ਨਾਲ ਭੁੱਖ ਹੜਤਾਲ ‘ਤੇ ਬੈਠਣ। ਜੀਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 14 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਤੱਕ ਕਿਸਾਨਾਂ ਦੇ ਹੱਕ ‘ਚ ਭੁੱਖ ਹੜਤਾਲ ‘ਤੇ ਬੈਠ ਰਹੇ ਹਨ, 15 ਦਸੰਬਰ ਨੂੰ ਉਹ ਬਾਬਾ ਬੁੱਢਾ ਸਾਹਿਬ ਵਿਖੇ ਜਾ ਕੇ ਕਿਸਾਨਾਂ ਦਾ ਮਸਲਾ ਹੱਲ ਹੋਣ ਸਮੇਤ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਸਮੱਤ ਬਖਸ਼ਣ ਦੀ ਅਰਦਾਸ ਕਰਨਗੇ ਤਾਂ ਜੋ ਕਿਸਾਨ ਖੁਸ਼ੀ ਖੁਸ਼ੀ ਨਵਾਂ ਸਾਲ ਆਪਣੇ ਘਰਾਂ ‘ਚ ਮਨ੍ਹਾ ਸਕਣ। ਫਿਰ ਉਹ 16 ਨੂੰ ਦਿੱਲੀ ਪਰਤਣਗੇ ਅਤੇ ਲਗਾਤਾਰ ਚਾਰ ਦਿਨ ਭਾਵ ਕਿ 20 ਦਸੰਬਰ ਤੱਕ ਭੁੱਖ ਹੜ੍ਹਤਾਲ ‘ਤੇ ਬੈਠਣਗੇ।