5.65 ਗ੍ਰਾਮ ਹੈਰੋਇਨ ਤੇ 1000 ਰੁਪਏ ਡਰੱਗ ਮਨੀ ਸਣੇ ਇਕ ਕਾਬੂ
Saturday, Mar 08, 2025 - 11:10 PM (IST)

ਜਲੰਧਰ (ਕੁੰਦਨ ਪੰਕਜ/ਰਮਨ) - ਕਮਿਸ਼ਨਰੇਟ ਜਲੰਧਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਨੰਬਰ 3 ਦੇ ਏ.ਐਸ.ਆਈ ਹੀਰਾ ਸਿੰਘ ਪੁਲਸ ਪਾਰਟੀ ਨਾਲ ਇਖੜੀ ਪੁਲੀ ਨੇੜੇ ਮੌਜੂਦ ਸਨ। ਉਦੋਂ ਸਾਹਮਣੇ ਤੋਂ ਆ ਰਹੇ ਇਕ ਨੌਜਵਾਨ ਨੇ ਪੁਲਸ ਨੂੰ ਦੇਖ ਕੇ ਆਪਣੇ ਹੱਥ ਵਿਚ ਫੜਿਆ ਲਿਫ਼ਾਫ਼ਾ ਸੁੱਟ ਦਿੱਤਾ, ਜਦੋਂ ਪੁਲਸ ਨੇ ਲਿਫ਼ਾਫ਼ਾ ਚੁੱਕ ਕੇ ਜਾਂਚ ਕੀਤੀ ਤਾਂ ਉਸ ਵਿਚੋਂ 5.65 ਗ੍ਰਾਮ ਹੈਰੋਇਨ ਅਤੇ 1000 ਰੁਪਏ ਡਰੱਗ ਮਨੀ ਬਰਾਮਦ ਹੋਏ | ਫੜੇ ਗਏ ਨੌਜਵਾਨ ਦੀ ਪਛਾਣ ਨੀਰਜ ਵਾਸੀ ਬਸਤੀ ਦਾਨਿਸ਼ਮੰਦਾ ਵਜੋਂ ਹੋਈ ਹੈ। ਥਾਣਾ ਨੰਬਰ 3 ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।