ਭਾਰੀ ਮਾਤਰਾ ''ਚ ਅਫ਼ੀਮ ਸਣੇ ਇਕ ਕਾਬੂ, ਪੁਲਸ ਕਰ ਰਹੀ ਡੂੰਘਾਈ ਨਾਲ ਪੁੱਛਗਿੱਛ

Wednesday, Dec 28, 2022 - 09:23 PM (IST)

ਭਾਰੀ ਮਾਤਰਾ ''ਚ ਅਫ਼ੀਮ ਸਣੇ ਇਕ ਕਾਬੂ, ਪੁਲਸ ਕਰ ਰਹੀ ਡੂੰਘਾਈ ਨਾਲ ਪੁੱਛਗਿੱਛ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 2 ਕਿਲੋ 650 ਗ੍ਰਾਮ ਅਫੀਮ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਸੁਰੇਦਰ ਲਾਂਬਾ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਵਿੰਦਰ ਸਿੰਘ ਚੀਮਾਂ ਐਸ. ਪੀ (ਡੀ ) ਸੰਗਰੂਰ ਅਤੇ ਕਰਨ ਸਿੰਘ ਸੰਧੂ ਡੀ.ਐੱਸ. ਪੀ (ਡੀ) ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਦੀਪਇੰਦਰਪਾਲ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਸਮੇਤ ਪੁਲਸ ਪਾਰਟੀ ਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋ 2 ਕਿਲੋ 650 ਗ੍ਰਾਮ ਅਫੀਮ ਬਰਾਮਦ ਕੀਤੀ।

ਇਹ ਵੀ ਪੜ੍ਹੋ : ਪਠਾਨਕੋਟ ਦੇ DC ਵੱਲੋਂ ਨਾਜਾਇਜ਼ ਮਾਈਨਿੰਗ ’ਤੇ ਰੇਡ, ਮੌਕੇ 'ਤੇ ਮਚੀ ਹਫੜਾ-ਦਫੜੀ, ਮਸ਼ੀਨਾਂ ਲੈ ਕੇ ਭੱਜੇ JCB ਚਾਲਕ

ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਪਹਿਚਾਣ ਜੱਗਾ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਨੇੜੇ ਵਾਲਮੀਕਿ ਮੰਦਰ ਪਿੰਡ ਕਨੋਈ ਵਜੋਂ ਹੋਈ ਹੈ। ਜੱਗਾ ਸਿੰਘ ਪਾਸੋਂ 2 ਕਿਲੋ 650 ਗ੍ਰਾਮ ਅਫੀਮ ਬਰਾਮਦ ਕਰਕੇ ਉਸ ਦੇ ਖਿਲਾਫ਼ ਮੁਕੱਦਮਾ ਨੰਬਰ 146 ਮਿਤੀ ਥਾਣਾ ਸਦਰ ਸੰਗਰੂਰ ਦਰਜ ਕੀਤਾ ਗਿਆ। ਉਕਤ ਵਿਅਕਤੀ ਪਾਸੋਂ ਪੁਲਸ ਰਿਮਾਂਡ ਹਾਸਲ ਕਰਕੇ ਇਸ ਸਬੰਧੀ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


author

Mandeep Singh

Content Editor

Related News