ਘਰ ''ਚ ਬਣੇ ਪਾਣੀ ਵਾਲੇ ਚਬੱਚੇ ''ਚ ਡੁੱਬਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ

Wednesday, May 22, 2019 - 04:50 AM (IST)

ਘਰ ''ਚ ਬਣੇ ਪਾਣੀ ਵਾਲੇ ਚਬੱਚੇ ''ਚ ਡੁੱਬਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ

ਝਬਾਲ,(ਨਰਿੰਦਰ): ਸ਼ਹਿਰ ਦੇ ਇਕ ਪਿੰਡ ਦੇ ਘਰ 'ਚ ਡੇਢ ਸਾਲਾ ਬੱਚੇ ਦੀ ਪਾਣੀ ਵਾਲੇ ਚਬੱਚੇ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਪੰਜਵੜ ਦੇ ਸਰਪੰਚ ਬਾਬਾ ਪਾਲ ਸਿੰਘ ਦੇ ਡੇਢ ਸਾਲਾ ਪੋਤਰੇ ਦੀ ਘਰ 'ਚ ਬਣੇ ਪਾਣੀ ਵਾਲੇ ਚਬੱਚੇ 'ਚ ਡੁੱਬਣ ਕਾਰਣ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਰਪੰਚ ਪਾਲ ਸਿੰਘ ਪੰਜਵੜ ਦੇ ਘਰ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਚਬੱਚਾ ਬਣਾਇਆ ਹੋਇਆ ਸੀ। ਜਿਸ ਉਸ ਦਾ ਪੋਤਰਾ ਡੇਢ ਸਾਲਾ ਫਤਿਹ ਸਿੰਘ ਪੁੱਤਰ ਸਿਮਰਨਜੀਤ ਸਿੰਘ ਘਰ 'ਚ ਖੇਡਦਾ-ਖੇਡਦਾ ਪਾਣੀ ਵਾਲੇ ਚਬੱਚੇ 'ਚ ਡਿੱਗ ਪਿਆ ਤੇ ਛੋਟਾ ਹੋਣ ਕਾਰਨ ਉਸ ਤੋਂ ਚਬੱਚੇ 'ਚੋਂ ਬਾਹਰ ਨਹੀਂ ਨਿਕਲ ਹੋਇਆ। ਕੁੱਝ ਦੇਰ ਅੱਖਾਂ ਤੋਂ ਓਲੇ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਲੋਂ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਦ ਪਰਿਵਾਰਕ ਮੈਂਬਰ ਬੱਚੇ ਨੂੰ ਲੱਭਦੇ-ਲੱਭਦੇ ਘਰ 'ਚ ਬਣੇ ਪਾਣੀ ਵਾਲੇ ਚਬੱਚੇ ਨੇੜੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਪਾਣੀ 'ਚ ਉਨ੍ਹਾਂ ਦਾ ਬੱਚਾ ਡੁੱਬਾ ਪਿਆ ਸੀ। ਜਿਸ ਨੂੰ ਤੁਰੰਤ ਪਾਣੀ 'ਚੋਂ ਕੱਢਕੇ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਕਰ ਦਿੱਤਾ।


Related News