20 ਨਵੰਬਰ ਨੂੰ ਗੁਰੂ ਦਾ ਰਾਸ਼ੀ ਪਰਿਵਰਤਨ, ਦੇਸ਼ ਤੇ ਮੌਸਮ ਦੀ ਦਿਸ਼ਾ ਤੇ ਦਸ਼ਾ ਬਦਲੇਗੀ

Tuesday, Nov 17, 2020 - 01:50 PM (IST)

20 ਨਵੰਬਰ ਨੂੰ ਗੁਰੂ ਦਾ ਰਾਸ਼ੀ ਪਰਿਵਰਤਨ, ਦੇਸ਼ ਤੇ ਮੌਸਮ ਦੀ ਦਿਸ਼ਾ ਤੇ ਦਸ਼ਾ ਬਦਲੇਗੀ

ਜਲੰਧਰ (ਧਵਨ) : ਜਦੋਂ ਵੀ ਵੱਡੇ ਗ੍ਰਹਿ ਰਾਸ਼ੀ ਪਰਿਵਰਤਨ ਕਰਦੇ ਹਨ, ਮੇਦਨੀ ਜੋਤਿਸ਼ ਅਨੁਸਾਰ ਲੋਕ-ਭਵਿੱਖ ’ਚ ਇਕ ਅਨੋਖੀ ਤਬਦੀਲੀ ਆਉਂਦੀ ਹੈ ਅਤੇ ਅਜਿਹਾ ਹੀ ਕੁਝ 20 ਨਵੰਬਰ, 2020 ਤੋਂ ਬਾਅਦ ਹੋਣ ਜਾ ਰਿਹਾ ਹੈ। ਜੋਤਿਸ਼ ਵਿਚ ਵੱਡਾ ਗ੍ਰਹਿ ਗੁਰੂ 20 ਤਰੀਕ ਨੂੰ ਦੁਪਹਿਰ 1.30 ਵਜੇ ਆਪਣੀ ਨੀਚ ਰਾਸ਼ੀ ਮਕਰ ਵਿਚ ਦਾਖਲ ਹੋ ਰਿਹਾ ਹੈ ਅਤੇ 6 ਅਪ੍ਰੈਲ, 2021 ਤਕ ਇਸੇ ਰਾਸ਼ੀ ਵਿਚ ਰਹੇਗਾ। ਦੇਸ਼ ਦੇ ਪ੍ਰਮੱਖ ਜੋਤਿਸ਼ਾਚਾਰੀਆ ਮਦਨ ਗੁਪਤਾ ਸਪਾਟੂ ਅਨੁਸਾਰ ਜੋਤਿਸ਼ ਵਿਚ ਗੁਰੂ ਤੇ ਸ਼ਨੀ ਦਾ ਇਕੱਠੇ ਦਸਵੀਂ ਰਾਸ਼ੀ ਵਿਚ ਹੋਣਾ ਨੀਚ ਭੰਗ ਰਾਜਯੋਗ ਕਹਾਉਂਦਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨਾਲ ਗੁਰੂ ਦੇ ਪ੍ਰਭਾਵ ’ਚ ਕਮੀ ਆਉਂਦੀ ਹੈ। 20 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਗੁਰੂ-ਸ਼ਨੀ ਦਾ ਸੰਗਮ ਸਭ ਤੋਂ ਵੱਧ ਮੌਸਮ ਨੂੰ ਪ੍ਰਭਾਵਿਤ ਕਰੇਗਾ। ਇਸ ਸਾਲ ਸਰਦੀ ਵੱਧ ਪਵੇਗੀ, ਸੰਘਣਾ ਕੋਹਰਾ, ਸੀਤ ਲਹਿਰ, ਜ਼ਿਆਦਾ ਬਰਫਬਾਰੀ, ਸਮੁੰਦਰੀ ਤੂਫਾਨਾਂ, ਚੱਕਰਵਾਤਾਂ ਅਤੇ ਕੁਦਰਤੀ ਆਫਤਾਂ ਪ੍ਰਤੀ ਸਰਕਾਰਾਂ ਤੇ ਜਨਤਾ ਨੂੰ ਸੁਚੇਤ ਰਹਿਣਾ ਪਵੇਗਾ। ਆਮ ਜੀਵਨ ਪਹਿਲਾਂ ਹੀ ਕੋਰੋਨਾ ਤੋਂ ਪ੍ਰਭਾਵਿਤ ਰਿਹਾ ਹੈ। ਹੁਣ ਜਨਤਾ ’ਤੇ ‘ਲਾ ਨੀਨਾ’ ਦਾ ਅਸਰ ਪਵੇਗਾ। ਇਹ 40ਵਾਂ ‘ਲਾ ਨੀਨਾ’ ਸਾਲ ਹੋਵੇਗਾ, ਜਿਸ ਵਿਚ ਤਾਪਮਾਨ ਘੱਟ ਤੋਂ ਘੱਟ ਤੋਂ ਵੀ ਹੇਠਾਂ ਰਹਿੰਦਾ ਹੈ। ਅਜਿਹਾ 1904 ਤੋਂ ਹੁੰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ 1975 ਵਿਚ ਵੀ ਇਹੋ ਹਾਲ ਰਿਹਾ ਸੀ। ਨਵੰਬਰ 2019 ’ਚ ਜਦੋਂ ਗੁਰੂ ਧਨ ਰਾਸ਼ੀ ਵਿਚ ਆਏ ਤਾਂ 30 ਮਾਰਚ 2020 ਤੋਂ 30 ਜੂਨ, 2020 ਤਕ ਸ਼ਨੀ ਨਾਲ ਬੈਠ ਕੇ ਕੋਰੋਨਾ ਵਿਚ ਉਬਾਲ ਲਿਆ ਦਿੱਤਾ। ਇਸ ਵਾਰ ਵੀ ਗ੍ਰਹਿਆਂ ਦੀ ਹਾਲਤ ਕਾਰਣ ਗੁਰੂ-ਸ਼ਨੀ ਦੀ ਦਸ਼ਾ 2021 ਵਿਚ ਵੀ ਅਜਿਹੀ ਹੀ ਰਹੇਗੀ। ਉਨ੍ਹਾਂ ਕਿਹਾ ਕਿ ਮਕਰ ਰਾਸ਼ੀ ਵਿਚ ਗੁਰੂ ਤੇ ਸ਼ਨੀ ਦੇ ਨਾਲ ਰਹਿਣ ਕਾਰਣ ਕੋਰੋਨਾ ਦਾ ਅਸਰ ਹੌਲੀ-ਹੌਲੀ ਘੱਟ ਹੁੰਦਾ ਨਜ਼ਰ ਆਏਗਾ। ਸ਼ਨੀ ਦਾ ਮਕਰ ਵਿਚ ਰਹਿਣਾ ਕੌਮੀ ਵਿਕਾਸ ਨੂੰ ਦਰਸਾ ਰਿਹਾ ਹੈ, ਜੋ ਕਮਜ਼ੋਰ ਵਰਗ ਲਈ ਰੋਜ਼ਗਾਰ ਦੇ ਮੌਕੇ ਵਧਾਏਗਾ। ਗੁਰੂ ਦਾ ਸਾਲ ਭਰ ਹੇਠਾਂ ਰਹਿਣਾ ਦੁਨੀਆ ਵਿਚ ਅਨੇਕਾਂ ਸਿਆਸੀ ਹਲਚਲਾਂ ਅਤੇ ਦੇਸ਼ਾਂ ਦਰਮਿਆਨ ਦੁਸ਼ਮਣੀਆਂ ਨੂੰ ਵਧਾਏਗਾ।

ਇਹ ਵੀ ਪੜ੍ਹੋ :ਪੰਜਾਬ ਦੇ ਸਰਕਾਰੀ ਖੇਤਰ 'ਚ ਜ਼ਿਆਦਾ ਆਕਰਸ਼ਕ ਨਹੀਂ ਰਹੀ ਡਾਕਟਰੀ ਮਾਹਰਾਂ ਦੀ ਨੌਕਰੀ

1962 ’ਚ ਵੀ ਮਕਰ ’ਚ ਦੋਵੇਂ ਗ੍ਰਹਿ ਇਕੱਠੇ ਸਨ ਅਤੇ ਚੀਨ ਨਾਲ ਜੰਗ ਹੋਈ ਸੀ
ਮਦਨ ਗੁਪਤਾ ਅਨੁਸਾਰ ਸ਼ਨੀ ਤੇ ਗੁਰੂ ਜਦੋਂ ਵੀ ਇਕੱਠੇ ਲਗਭਗ 60 ਸਾਲ ਦੇ ਵਕਫੇ ’ਤੇ ਇਕਜੁੱਟ ਹੋਏ ਹਨ ਤਾਂ ਦੁਨੀਆ ਵਿਚ ਵੱਡੇ ਪੱਧਰ ’ਤੇ ਹਲਚਲ ਹੋਈ ਹੈ। ਜਨਤਾ ਨੂੰ ਜੰਗ, ਕੁਦਰਤੀ ਆਫਤਾਂ ਆਦਿ ਉੱਚ ਪੱਧਰੀ ਸਿਆਸੀ ਤਬਦੀਲੀਆਂ ਦੇਖਣੀਆਂ ਪੈਂਦੀਆਂ ਹਨ। ਫਰਵਰੀ 1961 ਤੋਂ ਫਰਵਰੀ 1962 ਦਰਮਿਆਨ ਜਦੋਂ ਸ਼ਨੀ ਤੇ ਗੁਰੂ ਇਕੱਠੇ ਮਕਰ ਰਾਸ਼ੀ ਵਿਚ ਸਨ ਤਾਂ 20 ਅਕਤੂਬਰ 1962 ਨੂੰ ਭਾਰਤ ਨੂੰ ਚੀਨ ਤੋਂ ਹਮਲਾ ਝੱਲਣਾ ਪਿਆ ਸੀ। 2020 ਵਿਚ ਦੇਸ਼ ਹੀ ਨਹੀਂ, ਸਗੋਂ ਪੂਰੇ ਸੰਸਾਰ ਨੂੰ ਕੋਰੋਨਾ ਦਾ ਸਾਹਮਣਾ ਕਰਨਾ ਪਿਆ। ਸ਼ਨੀ ਆਮ ਜਨਤਾ ਨਾਲ ਜੁੁੜਿਆ ਗ੍ਰਹਿ ਹੈ।ਇਸ ਲਈ ਗੁਰੂ ਦੇ ਨਾਲ ਆ ਕੇ ਮਿਲਣ ਕਾਰਣ ਆਰਥਿਕ, ਸਿਆਸੀ, ਧਾਰਮਿਕ ਤੇ ਨਿਆਇਕ ਤਬਦੀਲੀਆਂ ਆਉਂਦੀਆਂ ਹਨ। 2021ਵਿਚ ਹੈਰਾਨੀਜਨਕ ਘਟਨਾ-ਚੱਕਰ ਸੰਭਵ ਹੈ। ਕੁਦਰਤੀ ਆਫਤਾਂ ਦਾ ਜ਼ੋਰ ਰਹੇਗਾ।

 


author

Anuradha

Content Editor

Related News