ਸ਼ਰਮਨਾਕ : ਹਵਸ ਦੀ ਅੱਗ ''ਚ ਦਰਿੰਦਾ ਬਣਿਆ ਦਾਦਾ, ਪੋਤੀ ਨਾਲ ਖੇਡਣ ਆਈ ਮਾਸੂਮ ਨੂੰ ਬਣਾਇਆ ਸ਼ਿਕਾਰ

8/13/2020 9:15:18 AM

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਪੁਲਸ ਨੇ ਇੱਥੇ 8 ਸਾਲਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਸ ਨੂੰ ਹਰਕਿਸ਼ਨ ਵਿਹਾਰ ਦੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਅਗਸਤ ਦੀ ਸ਼ਾਮ ਸਾਢੇ 6 ਵਜੇ ਉਨ੍ਹਾਂ ਦੀ 8 ਸਾਲਾਂ ਦੀ ਧੀ ਰੋਂਦੀ ਹੋਈ ਘਰ ਆਈ, ਜਿਸ ਦੀ ਪਜ਼ਾਮੀ ’ਚੋਂ ਖੂਨ ਨਿਕਲ ਰਿਹਾ ਸੀ।

ਇਹ ਵੀ ਪੜ੍ਹੋ : ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਨੇ ਕੀਤਾ ਮੁਅੱਤਲ

ਬੱਚੀ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਰਹਿਣ ਵਾਲਾ ਬਲਦੇਵ ਸਿੰਘ ਉਸ ਨੂੰ ਚਾਕਲੇਟ ਦੇਣ ਦਾ ਲਾਲਚ ਦੇ ਕੇ ਆਪਣੇ ਘਰ ਅੰਦਰ ਲੈ ਗਿਆ, ਜਿੱਥੇ ਉਸ ਨੇ ਗਲਤ ਕੰਮ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਬਲਦੇਵ ਸਿੰਘ (64) ਪੁੱਤਰ ਦਲੀਪ ਸਿੰਘ ਵਾਸੀ ਹਰਕਿਸ਼ਨ ਵਿਹਾਰ ਮੁਹੱਲੇ ’ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਜਿਸ ਦੀ ਪੋਤੀ ਨਾਲ ਪੀੜਤ ਬੱਚੀ ਹਰ ਰੋਜ਼ ਖੇਡਦੀ ਸੀ। 10 ਅਗਸਤ ਨੂੰ ਬਲਦੇਵ ਸਿੰਘ ਦੇ ਘਰ ਕੋਈ ਨਹੀਂ ਸੀ।

ਇਹ ਵੀ ਪੜ੍ਹੋ : ਡੋਪ ਟੈਸਟ ਦੇਣ ਗਏ ਨੌਜਵਾਨ ਨੇ ਮਾਰੀ ਚਲਾਕੀ, ਪਿਸ਼ਾਬ ਦੀ ਥਾਂ ਦੇ ਗਿਆ ਪਾਣੀ, ਦੁਬਾਰਾ ਜੋ ਰਿਪੋਰਟ ਆਈ...

ਉਸ ਨੇ ਮਾਸੂਮ ਬੱਚੀ ਨੂੰ ਕੋਈ ਚੀਜ਼ ਦੇਣ ਦੇ ਬਹਾਨੇ ਅੰਦਰ ਬੁਲਾ ਲਿਆ, ਜਿਸ ਤੋਂ ਬਾਅਦ ਉਸ ਨੇ ਬੱਚੀ ਨਾਲ ਇਹ ਘਿਨਾਉਣਾ ਕਾਰਾ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖਿਲਾਫ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰ ਕੇ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ  ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੁਲਸ ਦੇ ਤਸ਼ੱਦਦ ਨੇ ਖੋਹ ਲਿਆ 'ਜਿਗਰ ਦਾ ਟੋਟਾ', ਵੈਣ ਪਾਉਂਦੀ ਮਾਂ ਨੂੰ ਦੇਖ ਹਰ ਕਿਸੇ ਦਾ ਭਰਿਆ ਮਨ


Babita

Content Editor Babita