ਨਰਸ ਨੂੰ ਜਨਮ ਦਿਨ ਦੀ ਸਰਪ੍ਰਾਈਜ਼ ਪਾਰਟੀ ਦੇ ਕੇ ਪੰਜਾਬ ਪੁਲਸ ਨੇ ਕੀਤਾ ਕਮਾਲ

Monday, Apr 20, 2020 - 02:09 PM (IST)

ਨਰਸ ਨੂੰ ਜਨਮ ਦਿਨ ਦੀ ਸਰਪ੍ਰਾਈਜ਼ ਪਾਰਟੀ ਦੇ ਕੇ ਪੰਜਾਬ ਪੁਲਸ ਨੇ ਕੀਤਾ ਕਮਾਲ

ਬਠਿੰਡਾ (ਕੁਨਾਲ ਬਾਂਸਲ): ਕੋਰੋਨਾ ਵਾਇਰਸ ਦੇ ਚੱਲਦੇ ਪੂਰਾ ਦੇਸ਼ ਲਾਕਡਾਊਨ ਹੈ। ਇਸ ਮਹਾਮਾਰੀ ਦੇ ਚੱਲਦੇ ਜੋ ਕਰਮਚਾਰੀ ਅਧਿਕਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ ਉਨ੍ਹਾਂ ਦੀ ਹੌਂਸਲਾ ਅਫਜਾਈ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਸਿਆਸੀ ਲੀਡਰ ਕਰ ਰਹੇ ਹਨ, ਉੱਥੇ ਅੱਜ ਬਠਿੰਡਾ 'ਚ ਇਕ ਮਹਿਲਾ ਸਬ-ਇੰਸਪੈਕਟਰ ਵਲੋਂ ਸਿਵਿਲ ਹਸਪਤਾਲ ਇਕ ਸਟਾਫ ਨਰਸ ਨੂੰ ਸਰਪ੍ਰਾਈਜ਼ ਦਿੰਦੇ ਹੋਏ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ 'ਚ ਸੁੱਟੇ ਧਮਕੀ ਭਰੇ ਪੱਤਰ

ਇਸ ਮੌਕੇ 'ਤੇ ਸਟਾਫ ਨਰਸ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਨਹੀਂ ਪਤਾ ਸੀ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਇਸ ਤਰ੍ਹਾਂ ਹਸਪਤਾਲ 'ਚ ਕੇਕ ਕੱਟ ਕੇ ਪੁਲਸ ਵਲੋਂ ਮਨਾਇਆ ਜਾਵੇਗਾ, ਜੋ ਪੁਲਸ ਅਤੇ ਸਿਵਿਲ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਇਹ ਸਰਪ੍ਰਾਈਜ਼ ਦਿੱਤਾ ਹੈ ਉਹ ਕਦੀ ਨਹੀਂ ਭੁਲਾ ਸਕੇਗੀ। ਇਸ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ।

PunjabKesari

ਇਹ ਵੀ ਪੜ੍ਹੋ: ਮੋਗਾ: ਕਰਫਿਊ ਦੌਰਾਨ ਪੰਜ ਜੀਆਂ ਦੀ ਬਾਰਾਤ ਲੈ ਕੇ ਗਿਆ ਲਾੜਾ, ਪੁਲਸ ਨੇ ਇੰਝ ਕੀਤਾ ਸੁਆਗਤ

ਦੂਜੇ ਪਾਸੇ ਮਹਿਲਾ ਸਬ-ਇੰਸਪੈਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਜਿਸ ਸਿਵਿਲ ਹਸਪਤਾਲ ਦੀ ਚੌਕੀ 'ਚ ਉਹ ਤਾਇਨਾਤ ਹਨ ਉਸ ਹਸਪਤਾਲ ਦੀ ਇਕ ਸਟਾਫ ਨਰਸ ਦਾ ਅੱਜ ਜਨਮ ਦਿਨ ਹੈ, ਜਿਸ ਦੇ ਬਾਅਦ ਹਸਪਤਾਲ ਦੇ ਡਾਕਟਰ ਦੇ ਨਾਲ ਮਿਲ ਕੇ ਇਹ ਪਲਾਨਿੰਗ ਕੀਤੀ ਗਈ ਅਤੇ ਸਟਾਫ ਨਰਸ ਨੂੰ ਸਰਪ੍ਰਾਈਜ਼ ਦਿੱਤਾ ਗਿਆ। ਸਟਾਫ ਨਰਸ ਦੇ ਚਿਹਰੇ 'ਤੇ ਇੰਨੀ ਖੁਸ਼ੀ ਦੇਖ ਕੇ ਉਨ੍ਹਾਂ ਨੂੰ ਵੀ ਬੇਹੱਦ ਖੁਸ਼ੀ ਹੈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਮੁਸ਼ਕਲ ਹਾਲਾਤ 'ਚ ਰਹਿ ਰਹੇ ਕਸ਼ਮੀਰ 'ਚ ਫਸੇ ਪੰਜਾਬੀ


author

Shyna

Content Editor

Related News