ਚੇਂਜ ਆਫ਼ ਲੈਂਡ ਯੂਜ਼ ਦੀ ਵਸੂਲੀ ਲਈ ਕਾਲਜ ਰੋਡ ਦੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ
Wednesday, Jun 22, 2022 - 02:50 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਵੱਲੋਂ ਬਜਟ ਟਾਰਗੈੱਟ ਪੂਰਾ ਕਰਨ ਲਈ ਚੇਂਜ ਆਫ਼ ਲੈਂਡ ਯੂਜ਼ ਚਾਰਜ ਜਮ੍ਹਾ ਨਾ ਕਰਵਾਉਣ ਵਾਲੇ ਲੋਕਾਂ ’ਤੇ ਸ਼ਿਕੰਜਾ ਕੱਸਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਦੀ ਸ਼ੁਰੂਆਤ ਕਾਲਜ ਰੋਡ ਤੋਂ ਕੀਤੀ ਗਈ ਹੈ। ਜਿਥੇ ਫ਼ੁਹਾਰਾ ਚੌਕ ਤੋਂ ਲੈ ਕੇ ਰੋਜ਼ ਗਾਰਡਨ ਤੱਕ ਦੇ 100 ਤੋਂ ਵੱਧ ਦੁਕਾਨਦਾਰਾਂ ਨੂੰ ਚੇਂਜ ਆਫ਼ ਲੈਂਡ ਯੂਜ਼ ਦੀ ਵਸੂਲੀ ਲਈ ਨੋਟਿਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼
ਉਨ੍ਹਾਂ ਦੁਕਾਨਦਾਰਾਂ ਨੂੰ ਨਕਸ਼ਾ ਪਾਸ ਕਰਵਾਉਣ ਜਾਂ ਚੇਂਜ ਆਫ਼ ਲੈਂਡ ਯੂਜ਼ ਚਾਰਜ ਜਮ੍ਹਾ ਕਰਵਾਉਣ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ, ਜਿਨ੍ਹਾਂ ਇਮਾਰਤਾਂ ਦੀ ਉਸਾਰੀ ਨਕਸ਼ਾ ਪਾਸ ਕਰਵਾਏ ਜਾਂ ਚੇਂਜ ਆਫ਼ ਲੈਂਡ ਯੂਜ਼ ਚਾਰਜ ਦੀ ਅਦਾਇਗੀ ਦੇ ਬਿਨਾਂ ਹੋਈ ਹੈ। ਉਨ੍ਹਾਂ ਤੋਂ ਚੇਂਜ ਆਫ਼ ਲੈਂਡ ਯੂਜ਼ ਚਾਰਜ ਦੇ ਨਾਲ ਨਾਜਾਇਜ਼ ਰੂਪ ਨਾਲ ਇਮਾਰਤਾਂ ਦੀ ਉਸਾਰੀ ਕਰਨ ਦੇ ਦੋਸ਼ ਵਿਚ ਜੁਰਮਾਨਾ ਵੀ ਲਾਇਆ ਜਾਵੇਗਾ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਯੋਗ ਦਿਵਸ ’ਤੇ ਕਰੀਨਾ ਦੇ ਛੋਟੇ ਪੁੱਤਰ ਨੇ ਕੀਤਾ ਯੋਗ, ਹੱਥਾਂ ਦੇ ਸਹਾਰੇ ਬੈਲੇਂਸ ਬਣਾਉਦੇ ਨਜ਼ਰ ਆਏ ਜੇਹ
ਜਿਨ੍ਹਾਂ ਲੋਕਾਂ ਨੇ ਚੇਂਜ ਆਫ਼ ਲੈਂਡ ਯੂਜ਼ ਚਾਰਜ ਦੀ ਅਦਾਇਗੀ ਨਹੀਂ ਕੀਤੀ, ਉਨ੍ਹਾਂ ਖਿਲਾਫ਼ ਸੀ ਲਿੰਗ ਦੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਦੀ ਪੁਸ਼ਟੀ ਜ਼ੋਨ ਡੀ ਦੇ ਏ.ਟੀ.ਪੀ. ਮਦਨਜੀਤ ਬੇਦੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਕਮਰਸ਼ੀਅਲ ਡਿਕਲੇਅਰ ਸੜਕਾਂ ’ਤੇ ਵੀ ਇਸ ਤਰ੍ਹਾਂ ਦੀ ਡਰਾਈਵ ਚਲਾਈ ਜਾਵੇਗੀ।