ਚੰਡੀਗੜ੍ਹ 'ਚ ਲੱਗਿਆ 'ਨੋਟਾਂ ਦਾ ਲੰਗਰ'! ਪੈਸੇ ਲੈਣ ਲਈ ਲੱਗੀਆਂ ਲੰਬੀਆਂ ਲਾਈਨਾਂ, ਲਾਏ ਗਏ ਬਾਊਂਸਰ

Wednesday, Aug 12, 2026 - 03:17 PM (IST)

ਚੰਡੀਗੜ੍ਹ 'ਚ ਲੱਗਿਆ 'ਨੋਟਾਂ ਦਾ ਲੰਗਰ'! ਪੈਸੇ ਲੈਣ ਲਈ ਲੱਗੀਆਂ ਲੰਬੀਆਂ ਲਾਈਨਾਂ, ਲਾਏ ਗਏ ਬਾਊਂਸਰ

ਚੰਡੀਗੜ੍ਹ (ਵੈੱਬ ਡੈਸਕ, ਵਾਰਤਾ) : ਚੰਡੀਗੜ੍ਹ ਦੇ ਸੈਕਟਰ-8 ਸਥਿਤ ਇੱਕ ਮੰਦਰ ਦੇ ਬਾਹਰ ਇੰਨ੍ਹੀਂ ਦਿਨੀਂ ਇੱਕ ਬੇਹੱਦ ਅਨੋਖਾ ਲੰਗਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ 'ਰਾਜਾ ਜੀ ਦਿ ਕਿੰਗ' ਵਲੋਂ ਲਗਾਏ ਗਏ ਇਸ ਲੰਗਰ 'ਚ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ-ਨਾਲ ਪੈਸੇ ਵੀ ਵੰਡੇ ਗਏ। ਇਸ ਲੰਗਰ 'ਚ ਪਹੁੰਚੇ ਲੋਕਾਂ ਨੂੰ ਬਰਗਰ ਅਤੇ ਕੋਲਡ ਡਰਿੰਕ ਦੇ ਨਾਲ ਨਕਦੀ ਵੀ ਦਿੱਤੀ ਗਈ। ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ ਕਾਰਨ ਮੌਕੇ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ। ਭੀੜ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਤੌਰ 'ਤੇ ਬਾਊਂਸਰ ਵੀ ਤਾਇਨਾਤ ਕੀਤੇ ਗਏ ਸਨ। ਪੈਸਿਆਂ ਦੀ ਵੰਡ 'ਚ ਪਾਰਦਰਸ਼ਤਾ ਅਤੇ ਵਿਵਸਥਾ ਬਣਾਈ ਰੱਖਣ ਲਈ ਕੂਪਨ ਪ੍ਰਣਾਲੀ ਦੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਰਾਸ਼ਨ ਕਾਰਡ ਬਣਾਉਣ ਵਾਲਿਆਂ ਲਈ ਪਿਆ ਵੱਡਾ ਪੰਗਾ! ਆਖ਼ਰੀ ਦਿਨ ਪੋਰਟਲ...

ਰਾਜਾ ਜੀ ਅਨੁਸਾਰ ਕੂਪਨ ਇਸ ਲਈ ਰੱਖੇ ਗਏ ਸਨ ਤਾਂ ਜੋ ਕੋਈ ਵੀ ਵਿਅਕਤੀ ਵਾਰ-ਵਾਰ ਪੈਸੇ ਨਾ ਲੈ ਸਕੇ ਅਤੇ ਮਦਦ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਲੰਗਰ ਲਗਾਉਣ ਵਾਲੇ 'ਰਾਜਾ ਜੀ ਦਿ ਕਿੰਗ' ਨੇ ਦੱਸਿਆ ਕਿ ਉਹ ਕ੍ਰਿਪਟੋ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜਵੰਦਾਂ 'ਚ ਵੰਡਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਸਾਲ 2025 ਤੋਂ ਚੰਡੀਗੜ੍ਹ 'ਚ ਲੰਗਰ ਲਗਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਮਨੀਮਾਜਰਾ 'ਚ ਪੈਟਰੋਲ ਦਾ ਲੰਗਰ ਲਗਾਉਣ ਦਾ ਦਾਅਵਾ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ : SIR ਤਹਿਤ 1.38 ਲੱਖ ਵੋਟਰਾਂ ਨੂੰ ਨੋਟਿਸ ਜਾਰੀ, ਜਾਣੋ ਕਿਉਂ ਚੋਣ ਵਿਭਾਗ ਨੇ ਲਿਆ ਇਹ ਐਕਸ਼ਨ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸਭ ਕਰਨ ਲਈ 'ਮਾਤਾ ਰਾਣੀ' ਵੱਲੋਂ ਹੁਕਮ ਮਿਲਦਾ ਹੈ। ਵੱਡੀ ਰਕਮ ਵੰਡਣ ਕਾਰਨ ਜਾਂਚ ਏਜੰਸੀਆਂ ਵੀ ਉਨ੍ਹਾਂ ਤੋਂ ਪੁੱਛਗਿੱਛ ਕਰ ਚੁੱਕੀਆਂ ਹਨ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੀ ਕਮਾਈ ਦਾ ਵੈਧ ਹਿਸਾਬ-ਕਿਤਾਬ ਹੈ ਅਤੇ ਉਹ ਸਿਰਫ਼ ਲੋਕਾਂ ਦੀ ਮਦਦ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਕ੍ਰਿਪਟੋ ਕਾਰੋਬਾਰ ਅਤੇ ਵੰਡੀ ਜਾ ਰਹੀ ਰਕਮ ਨਾਲ ਜੁੜੇ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News