ਬਹੁਚਰਚਿਤ ਨੋਟਾਂ ਵਾਲਾ ਬਾਬਾ ਗੁਰਮੇਲ ਸਿੰਘ ਸੋਸ਼ਲ ਮੀਡੀਆ ਰਾਹੀਂ ਹੋਇਆ ਲੋਕਾਂ ਸਾਹਮਣੇ

01/09/2021 6:00:31 PM

ਸੰਦੌੜ (ਰਿਖੀ) - ਨੇੜਲੇ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾ ਦੇ ਨਾਮ ’ਤੇ ਇੱਕ ਬੇਨਾਮੀ ਸਕੀਮ ਚਲਾਈ ਗਈ ਸੀ। ਇਸ ਸਕੀਮ ਨਾਲ ਕੁਝ ਦਿਨ ਨੋਟਾਂ ਦਾ ਮੀਂਹ ਅਤੇ ਮੋਟਰਸਾਈਕਲ, ਜਰਨੇਟਰ, ਗੱਡੀਆਂ, ਟਰੈਕਟਰ ਵੰਡਣ ਦਾ ਦਾਅਵਾ ਕਰਕੇ ਸੋਸ਼ਲ ਸਾਈਟਾਂ ’ਤੇ ਮਸ਼ਹੂਰ ਹੋਏ ਅਤੇ ਹੁਣ ਕਈ ਦਿਨਾਂ ਤੋਂ ਕਰੋੜਾਂ ਰੁਪਿਆ ਇਕੱਠਾ ਕਰਕੇ ਰੂਹਪੋਸ਼ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਨੇ ਬੀਤੀ ਰਾਤ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਇੱਕ ਵੀਡੀਓ ਰਾਹੀਂ ਆਪਣੀ ਗੱਲ ਰੱਖੀ ਹੈ। ਇਸ ਵੀਡੀਓ ਵਿੱਚ ਉਸ ਨੇ ਸ਼ਰੇਆਮ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ 3 ਮੈਂਬਰਾਂ ਸਿਰ ਕਰੋੜਾਂ ਰੁਪਏ ਖੁਰਦ ਬੁਰਦ ਕਰਨ ਦਾ ਠੀਕਰਾ ਭੰਨ ਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। 

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਵੀਡੀਓ ਰਾਹੀਂ ਬਾਬਾ ਗੁਰਮੇਲ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਜਾ ਰਿਹਾ ਹੈ। ਕੁਠਾਲਾ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਵੀ ਵੱਡੀ ਗਿਣਤੀ ਵਿੱਚ ਪੈਸੇ ਵਾਪਿਸ ਲੈਣ ਲਈ ਲੋਕ ਕੁਠਾਲਾ ਦੇ ਗੁਰੂ ਘਰ ਵਿੱਚ ਪਹੁੰਚ ਰਹੇ ਸਨ। ਕਾਫ਼ੀ ਲੋਕ ਗੁਰੂ ਘਰ ਵਿੱਚ ਪੱਕੇ ਤੌਰ ’ਤੇ ਬੈਠੇ ਹਨ, ਜਿਨ੍ਹਾਂ ਨੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਦੀ ਧਰਮ ਪਤਨੀ ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਸਾਲੀ ਸੁਖਵਿੰਦਰ ਕੌਰ ਦੇ ਬੱਚਿਆਂ ’ਤੇ ਨਜ਼ਰ ਰੱਖੀ ਹੋਈ ਹੈ। ਲੋਕਾਂ ਨੂੰ ਖਦਸ਼ਾ ਹੈ ਕਿ ਬਾਬੇ ਦਾ ਪਰਿਵਾਰ ਕਿਸੇ ਅਣਦੱਸੀ ਥਾਂ ’ਤੇ ਉਸ ਕੋਲ ਨਾ ਚੱਲਿਆ ਜਾਵੇ। ਲੋਕਾਂ ਦਾ ਕਹਿਣਾ ਹੈ  ਕਿ ਉਨ੍ਹਾਂ ਦੀ ਪਤਨੀ, ਬੱਚੇ ਅਤੇ ਸਾਲੀ ਨੂੰ ਉਸ ਸਮੇਂ ਤੱਕ ਪਿੰਡ ਕੁਠਾਲਾ ਤੋਂ ਜਾਣ ਨਹੀਂ ਦਿੱਤਾ ਜਾਵੇਗਾ, ਜਦੋਂ ਤੱਕ ਗ੍ਰੰਥੀ ਗੁਰਮੇਲ ਸਿੰਘ ਉਨ੍ਹਾਂ ਵੱਲੋਂ ਦਿੱਤੀ ਰਕਮ ਵਾਪਸ ਨਹੀਂ ਕਰਦਾ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਲੋਕਾਂ ਨੇ ਪੈਸੇ ਵਾਪਸ ਨਾ ਲੈਣ ਲਈ ਦਿੱਤਾ ਸੀ ਘੋਸ਼ਣਾ ਪੱਤਰ
ਬਾਬਾ ਗੁਰਮੇਲ ਸਿੰਘ ਦਾ ਵੀਡੀਓ ਰਾਹੀਂ ਕਹਿਣਾ ਹੈ ਕਿ ਲੋਕਾਂ ਨੇ ਦਿੱਤੇ ਪੈਸੇ ਵਾਪਿਸ ਨਾ ਮੰਗਣ ਦਾ ਘੋਸ਼ਣਾ ਪੱਤਰ ਦਿੱਤਾ ਸੀ ਤਾਂ ਹੁਣ ਲੋਕ ਪੈਸੇ ਮੰਗਣ ਦੇ ਹੱਕਦਾਰ ਨਹੀਂ ਹਨ।

ਧੋਖੇ ਨਾਲ ਲਿਆ ਗਿਆ ਹੈ ਘੋਸ਼ਣਾ ਪੱਤਰ - ਦਵਿੰਦਰ ਸਿੰਘ 
ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਕੁਠਾਲਾ ਨੇ ਕਿਹਾ ਕਿ ਅਨਪੜ੍ਹ ਲੋਕਾਂ ਨੂੰ 10 ਗੁਣਾਂ ਪੈਸੇ ਕਰਨ ਦਾ ਧੋਖਾ ਦੇ ਕੇ ਕਾਗਜ਼ ਜਾਂ ਘੋਸ਼ਣਾ ਪੱਤਰ ਲਿਆ ਹੈ। ਕਮੇਟੀ ਅਤੇ ਬਾਬਾ ਲੋਕਾਂ ਦੇ ਪੈਸੇ ਵਾਪਸ ਕਰਨ, ਕਿਉਂਕਿ ਜਦੋਂ ਤੱਕ ਲੋਕਾਂ ਦੇ ਪੈਸੇ ਵਾਪਿਸ ਨਹੀਂ ਮਿਲਦੇ, ਉਹ ਚੁੱਪ ਨਹੀਂ ਬੈਠਣਗੇ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਮੇਟੀ ਮੈਂਬਰਾਂ ਨੇ ਦੋਸ਼ ਨਕਾਰੇ
ਬਾਬੇ ਵੱਲੋਂ ਵੀਡੀਓ ਰਾਹੀਂ ਕੁਝ ਕਮੇਟੀ ਮੈਂਬਰਾਂ ’ਤੇ ਪੂਰੇ ਪੈਸੇ ਗਬਨ ਕਰਨ ਦੇ, ਜੋ ਦੋਸ਼ ਲਗਾਏ ਗਏ ਹਨ, ਬਾਰੇ ਕਮੇਟੀ ਪ੍ਰਧਾਨ ਦਾ ਕਹਿਣਾ ਹੈ ਕਿ ਸਾਰੇ ਦੋਸ਼ ਝੂਠ ਹਨ। ਉਨ੍ਹਾਂ ਨੇ ਕੋਈ ਵੀ ਪੈਸਾ ਨਹੀਂ ਰੱਖਿਆ। 

ਬਾਬੇ ਨੇ ਥਾਣਾ ਸੰਦੌੜ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ : ਥਾਣਾ ਮੁਖੀ 
ਇਸ ਸੰਬੰਧ ਵਿਚ ਜਦੋਂ ਸੰਦੌੜ ਦੇ ਥਾਣਾ ਮੁਖੀ ਸੰਦੌੜ ਯਾਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਦੋ ਵਿਅਕਤੀਆਂ ਦੀ ਲਿਖਤੀ ਸ਼ਿਕਾਇਤ ਆਈ ਹੈ, ਜਿਸ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਬਾ ਗੁਰਮੇਲ ਸਿੰਘ ਨੇ ਪੁਲਸ ਸਾਹਮਣੇ ਪੇਸ਼ ਹੋਣ ਲਈ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ। ਦੱਸਣਯੋਗ ਹੈ ਕਿ ਥਾਣਾ ਸੰਦੌੜ ਵਿਖੇ ਅਜੇ ਤੱਕ ਬਾਬਾ ਗੁਰਮੇਲ ਸਿੰਘ ’ਤੇ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ


rajwinder kaur

Content Editor

Related News