ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਨਹੀਂ ਆਇਆ ਕੋਈ ਉਮੀਦਵਾਰ
Tuesday, Apr 23, 2019 - 01:51 PM (IST)

ਚੰਡੀਗੜ੍ਹ (ਸਾਜਨ) : ਸ਼ਹਿਰ 'ਚ ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ 'ਚ 19 ਮਈ ਨੂੰ ਵੋਟਾਂ ਪੈਣਗੀਆਂ। ਇਸ ਨੂੰ ਲੈ ਕੇ ਸੋਮਵਾਰ ਨੂੰ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਨਾਮਜ਼ਦਗੀ ਦੇ ਪਹਿਲੇ ਦਿਨ ਉਮੀਦਵਾਰਾਂ ਜਾਂ ਫਿਰ ਉਨ੍ਹਾਂ ਦੇ ਦਲਾਂ 'ਚ ਉਤਸ਼ਾਹ ਨਹੀਂ ਦਿਖਿਆ। ਕੋਈ ਵੀ ਉਮੀਦਵਾਰ ਡੀ. ਸੀ. ਦਫਤਰ ਵਿਖੇ ਚੋਣ ਅਫਸਰ ਦੇ ਦਫਤਰ 'ਚ ਨਾਮਜ਼ਦਗੀ ਭਰਨ ਨਹੀਂ ਆਇਆ। ਚੋਣ ਦਫਤਰ ਵਲੋਂ ਨਾਮਜ਼ਦਗੀ ਨੂੰ ਲੈ ਕੇ ਸੁਰੱਖਿਆ ਪੁਖਤਾ ਕੀਤੀ ਗਈ ਸੀ। ਨਾਮਜ਼ਦਗੀ ਭਰਨ ਆਏ ਉਮੀਦਵਾਰ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਚੋਣ ਦਫਤਰ ਪੂਰੀ ਤਰ੍ਹਾਂ ਤਿਆਰ ਦਿਸਿਆ।