ਨੌਦੀਪ ਕੌਰ ’ਤੇ ਦਿੱਲੀ ਪੁਲਸ ਦੇ ਤਸ਼ੱਦਦ ਖ਼ਿਲਾਫ਼ ਅੱਜ ਮੁਕਤਸਰੀਏ ਉਤਰਣਗੇ ਸੜਕਾਂ ''ਤੇ

02/08/2021 6:18:30 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਪਿੰਡ ਗੰਧੜ ਦੀ ਨੌਦੀਪ ਕੌਰ ਦਿੱਲੀ ਵਿਖੇ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਕੁਝ ਸਮਾਂ ਪਹਿਲਾਂ ਹੀ ਕੁੰਡਲੀ ਇਲਾਕੇ ਦੀ ਇਕ ਫੈਕਟਰੀ ’ਚ ਨੌਕਰੀ ’ਤੇ ਲੱਗੀ ਸੀ। ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਉਸ ਨਾਲ ਜੁੜ ਗਈ। ਇਸ ਤੋਂ ਖਫ਼ਾ ਹੋ ਕੇ ਫੈਕਟਰੀ ਮਾਲਕਾਂ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਪਰ ਇਸ ਦੌਰਾਨ ਨੌਦੀਪ ਕੌਰ ‘ਮਜ਼ਦੂਰ ਅਧਿਕਾਰ ਸੰਗਠਨ’ (ਐੱਮ. ਏ. ਐੱਸ.) ਨਾਲ ਜੁੜ ਗਈ ਅਤੇ ਇਸ ਸੰਗਠਨ ਵੱਲੋਂ ਦੋ ਫੈਕਟਰੀਆਂ ਦੇ ਮਜ਼ਦੂਰਾਂ ਦੀਆਂ ਕੋਰੋਨਾ ਮਹਾਮਾਰੀ ਸਮੇਂ ਦੀਆਂ ਤਨਖਾਹਾਂ ਲੈਣ ਲਈ ਸੰਘਰਸ਼ ਕੀਤਾ। ਨੌਦੀਪ 'ਤੇ ਹੋਏ ਤਸ਼ੱਦਦ ਖ਼ਿਲਾਫ਼ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਠਿੰਡਾ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਕਿਸਾਨਾਂ 'ਤੇ ਹਮਲਾ, ਲਹੂ-ਲੁਹਾਨ ਹੋਏ ਕਿਸਾਨ ਤੇ ਪੁਲਸ ਮੁਲਾਜ਼ਮ

ਇਕ ਫੈਕਟਰੀ ਨੇ ਤਾਂ ਆਪਣੇ ਕਰੀਬ 300 ਮਜ਼ਦੂਰਾਂ ਨੂੰ ਪੈਸੇ ਦੇ ਦਿੱਤੇ ਪਰ ਦੂਜੀ ਫੈਕਟਰੀ ਨੇ ਕਥਿਤ ਤੌਰ ’ਤੇ ਗੁੰਡਿਆਂ ਅਤੇ ਪੁਲਸ ਦੀ ਮਦਦ ਨਾਲ ਸੰਘਰਸ਼ ਨੂੰ ਫੇਲ੍ਹ ਕਰਨ ਲਈ ਆਗੂਆਂ ਦੀ ਕੁੱਟ-ਮਾਰ ਕੀਤੀ ਅਤੇ ਪੁਲਸ ਨੇ ਗੋਲ਼ੀ ਵੀ ਚਲਾਈ। ਬਾਅਦ ਵਿਚ ਨੌਦੀਪ ਕੌਰ ਅਤੇ ਉਸਦੇ ਕੁਝ ਮਜ਼ਦੂਰ ਸਾਥੀਆਂ ਖ਼ਿਲਾਫ਼ ਪੁਲਸ ਨੇ ਸੰਗੀਨ ਜ਼ੁਰਮਾਂ ਅਧੀਨ ਮੁਕਦਮੇਂ ਦਰਜ ਕਰ ਲਏ ਅਤੇ ਪੁਲਸ ਹਿਰਾਸਤ ’ਚ ਨੌਦੀਪ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ ।

ਇਹ ਵੀ ਪੜ੍ਹੋ : ਨੌਜਵਾਨ ਵਲੋਂ ਪਤਨੀ ਤੇ ਧੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ

ਨੌਦੀਪ ਕੌਰ ਉੱਪਰ ਕੀਤੇ ਅਣਮਨੁੱਖੀ ਕਾਰੇ ਦੀ ਪੂਰੀ ਦੁਨੀਆਂ ’ਚ ਨਿੰਦਾ ਹੋ ਰਿਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਦੀ ਕੋਈ ਪੜਤਾਲ ਨਹੀਂ ਕਰਵਾਈ ਜਾ ਰਹੀ ਜਿਸ ਕਰ ਕੇ ਲੋਕਾਂ ’ਚ ਭਾਰੀ ਰੋਸ ਹੈ। ਇਸ ਦੇ ਚੱਲਦੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨੌਦੀਪ ’ਤੇ ਦਰਜ ਪੁਲਸ ਕੇਸ ਰੱਦ ਕਰਾਉਣ ਲਈ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : 26 ਜਨਵਰੀ ਵਾਲੀ ਘਟਨਾ ’ਤੇ ਕਿਸਾਨ ਮੋਰਚੇ ਦੀ ਵੱਡੀ ਕਾਰਵਾਈ, ਬੀ. ਕੇ. ਯੂ. ਕੇ. ਦੇ ਸੁਰਜੀਤ ਫੂਲ ਸਸਪੈਂਡ

ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।


Gurminder Singh

Content Editor

Related News