ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੋਂ ਕਿਸੇ ਨੂੰ ਵੀ ਪਦਮ ਪੁਰਸਕਾਰ ਨਹੀਂ
Sunday, Jan 28, 2018 - 08:55 AM (IST)

ਨਵੀਂ ਦਿੱਲੀ — ਇਹ ਗੱਲ ਹੈਰਾਨੀਜਨਕ ਹੈ ਕਿ ਮੋਦੀ ਸਰਕਾਰ ਨੇ ਇਸ ਵਾਰ ਜਿਹੜੇ 85 ਪਦਮ ਪੁਰਸਕਾਰ ਦਿੱਤੇ, ਉਨ੍ਹਾਂ 'ਚੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੋਂ ਇਕ ਵੀ ਵਿਅਕਤੀ ਨੂੰ ਇਹ ਪੁਰਸਕਾਰ ਨਹੀਂ ਮਿਲਿਆ। ਹਿਮਾਚਲ ਪ੍ਰਦੇਸ਼ ਤੋਂ ਯੋਸ਼ੀ ਢੰਡੇ ਨੂੰ ਮੈਡੀਸਨ ਅਤੇ ਜੰਮੂ-ਕਸ਼ਮੀਰ ਤੋਂ ਪ੍ਰਾਣ ਕਿਸ਼ੋਰ ਕੌਲ ਨੂੰ ਆਰਟ ਦੇ ਖੇਤਰ ਲਈ ਪਦਮ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਵੀ ਦੁਖਦਾਈ ਗੱਲ ਹੈ ਕਿ ਮੋਦੀ ਦੇ ਰਾਡਾਰ ਤੋਂ ਇਨ੍ਹਾਂ ਪੁਰਸਕਾਰਾਂ ਲਈ ਸਿਫਾਰਿਸ਼ ਕਰਨ ਵਾਲੇ ਸਮੁੱਚੇ ਲੁਟੀਅਨਜ਼ ਜ਼ੋਨ ਨੂੰ ਦੂਰ ਰੱਖਿਆ ਗਿਆ। ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਲਈ ਵੱਧ ਤੋਂ ਵੱਧ ਪੁਰਸਕਾਰ ਦਿੱਤੇ ਗਏ। ਅੰਦਾਜ਼ਾ ਲਾਓ ਕਿਉਂ?