‘ਹੈਲੀ ਕਾਪਟਰ ਦੇ ਝੀਲ ’ਚ ਕ੍ਰੈਸ਼ ਹੋਣ ਦੇ 82 ਘੰਟਿਆਂ ਬਾਅਦ ਵੀ ਨਹੀਂ ਲੱਗ ਸਕਿਆ ਦੋਵਾਂ ਪਾਇਲਟਾਂ ਦਾ ਕੋਈ ਸੁਰਾਗ’

08/07/2021 1:43:51 PM

ਪਠਾਨਕੋਟ (ਸ਼ਾਰਦਾ) : ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਵਿਸ਼ਾਲ ਝੀਲ ’ਚ ਮਾਮੂਨ ਕੈਂਟ ਤੋਂ ਉਡਾਣ ਭਰਨ ਤੋਂ ਬਾਅਦ ਧਰੁਪ ਹੈਲੀ ਕਾਪਟਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ’ਚ ਮੰਗਲਵਾਰ ਨੂੰ ਸਵੇਰੇ 10 ਵੱਜ ਕੇ 50 ਮਿੰਟ ’ਤੇ ਕ੍ਰੈਸ਼ ਹੋ ਕੇ ਡਿੱਗ ਗਿਆ ਸੀ। ਜਿਸ ’ਚ ਸਵਾਰ ਪਾਇਲਟ ਲੈਫਟੀਨੈਂਟ ਕਰਨਲ ਏ. ਐੱਸ. ਬਾਠ ਅਤੇ ਕੈਪਟਨ ਜੈਯੰਤ ਜੋਸ਼ੀ ਹੈਲੀ ਕਾਪਟਰ ਸਮੇਤ ਲਾਪਤਾ ਹੋ ਗਏ ਹਨ, ਜਿਸ ਲਈ 82 ਘੰਟਿਆਂ ਤੱਕ ਸਰਚ ਆਪ੍ਰੇਸ਼ਨ ਹੋਣ ’ਤੇ ਵੀ ਉਕਤ ਲਾਪਤਾ ਹੋਏ ਪਾਇਲਟਾਂ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਤਿੰਨੋਂ ਸੈਨਾ ਦੇ ਉੱਚ ਅਧਿਕਾਰੀਆਂ ਨੇ ਡੈਮ ਪ੍ਰਾਜੈਕਟ ਦੀ ਝੀਲ ਦੇ ਨਜ਼ਦੀਕ ਜੇ. ਐਂਡ ਕੇ. ਪਿੰਡ ਪੁਰਥੂ ਕੋਲ ਪੁੱਜ ਕੇ ਮੀਟਿੰਗ ਕਰ ਕੇ ਪੂਰੀ ਸਥਿਤੀ ਦੀ ਜਾਣਕਾਰੀ ਲੈ ਰਹੇ ਹਨ। ਇਸ ਦੇ ਨਾਲ ਹੀ ਡੈਮ ਪ੍ਰਾਜੈਕਟ ਦੀ ਝੀਲ ਦੇ ਨਾਲ ਸੈਨਾ ਅਤੇ ਵਾਯੂ ਸੈਨਾ ਦੇ ਹੈਲੀ ਕਾਪਟਰ ਝੀਲ ਦੇ ਏਰੀਆ ’ਚ ਲਗਾਤਾਰ ਉੱਚ ਤਕਨੀਕ ਦੇ ਕੈਮਰਿਆਂ ਨਾਲ ਸਰਚ ਕਰ ਰਹੇ ਹਨ ਅਤੇ ਮਾਰਕੋਸ ਨੇਵੀ ਦੇ ਗੋਤਾ ਖੋਰਾਂ ਨੂੰ ਆਧੁਨਿਕ ਆਧਾਰਿਤ ਤਕਨੀਕ ਨਾਲ ਕੈਮਰਿਆਂ ਸਮੇਤ ਝੀਲ ’ਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ : ਨਵੇਂ ਝੂਠੇ ਐਲਾਨ ਛੱਡ, ਪਹਿਲਾਂ ਤੋਂ ਕੀਤੇ ਵਾਅਦਿਆਂ ਦੀ ਗੱਠੜੀ ਵੱਲ ਧਿਆਨ ਦੇਣ ਸਿੱਧੂ : ਸ਼ਰਮਾ

ਉਨ੍ਹਾਂ ਨੂੰ ਹੈਲੀ ਕਾਪਟਰ ਦੇ ਮਲਵੇ ਦੇ ਬਾਰੇ ’ਚ ਕੁਝ ਤਸਵੀਰਾਂ ਵੀ ਮਿਲੀਆਂ ਹਨ। ਇਸ ਦੇ ਨਾਲ ਹੀ ਡੈਮ ਪ੍ਰਾਜੈਕਟ ’ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਸੈਨਾ ਵੱਲੋਂ ਪੂਰੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਉਥੇ ਕਿਸੇ ਵੀ ਬਾਹਰੀ ਵਿਅਕਤੀ ਦੇ ਆਉਣ ਅਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਿਸ ਸਥਾਨ ’ਤੇ ਹੈਲੀ ਕਾਪਟਰ ਕ੍ਰੈਸ਼ ਹੋਇਆ ਹੈ, ਉਥੇ ਝੀਲ ਦਾ ਜਲ ਪੱਧਰ 200 ਫੁੱਟ ਤੋਂ ਵੀ ਜ਼ਿਆਦਾ ਹੈ ਅਤੇ ਝੀਲ ਦੇ ਪਹਾੜ ਅਤੇ ਕਈ ਡੂੰਘੇ ਸਥਾਨ ਵੀ ਬਣੇ ਹੋਏ ਹਨ, ਜਿਸ ਕਾਰਨ ਸਰਚ ਕਰਨ ’ਚ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।

ਇਹ ਵੀ ਪੜ੍ਹੋ : ਭਾਜਪਾ ਮਹਿਲਾ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ’ਤੇ ਭੜਕੇ ਕਿਸਾਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News