ਕਰਫਿਊ ਦੌਰਾਨ ਅਖ਼ਬਾਰਾਂ ਦੀ ਛਪਾਈ ਤੇ ਵੰਡ ''ਤੇ ਨਹੀਂ ਕੋਈ ਰੋਕ

Monday, Mar 23, 2020 - 11:25 PM (IST)

ਚੰਡੀਗੜ੍ਹ, (ਰਮਨਜੀਤ)- ਕੋਰੋਨਾ ਵਾਇਰਸ ਦੇ ਖਤਰੇ ਨੂੰ ਹੋਰ ਜ਼ਿਆਦਾ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਕਰਫਿਊ ਦੇ ਹੁਕਮ ਦਾ ਪਾਲਣ ਕਰਾਉਣ ਲਈ ਰਾਜਭਰ ਦੀ ਸੁਰੱਖਿਆ ਏਜੰਸੀਆਂ ਆਪਣੇ ਕੰਮ 'ਤੇ ਲੱਗ ਗਈਆਂ ਹਨ। ਕੋਰੋਨਾ ਵਾਇਰਸ ਦੇ ਵੱਡੇ ਖਤਰੇ ਨੂੰ ਦੇਖਦਿਆਂ ਰਾਜ ਸਰਕਾਰ ਵਲੋਂ ਕਰਫਿਊ ਨੂੰ ਬਿਨ੍ਹਾਂ ਕਿਸੇ ਢਿੱਲ ਦੇ ਲਾਗੂ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਗਿਆ ਹੈ, ਹਾਲਾਂਕਿ ਇਸ 'ਚ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਆਪਣੇ ਪੱਧਰ 'ਤੇ ਜਿਨ੍ਹਾਂ ਸੇਵਾਵਾਂ ਜਾਂ ਵਿਅਕਤੀਆਂ ਨੂੰ ਜ਼ਰੂਰੀ ਸਮਝੇ ਉਨ੍ਹਾਂ ਨੂੰ ਕਰਫਿਊ ਤੋਂ ਛੋਟ ਦੇ ਸਕਦੇ ਹਨ।
ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ 'ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਖ਼ਬਾਰਾਂ ਦੀ ਛਪਾਈ ਅਤੇ ਵੰਡ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ ਹਾਲਾਂਕਿ ਲੋਕ ਸੰਪਰਕ ਅਧਿਕਾਰੀਆਂ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਅਖਬਾਰਾਂ ਵਿਤ੍ਰਕ ਇਹ ਜ਼ਰੂਰ ਯਕੀਨੀ ਕਰਨ ਕਿ ਵੰਡ ਲਈ ਆਮ ਦਿਨਾਂ 'ਚ ਲੱਗਣ ਵਾਲੇ ਸਟਾਫ਼ ਦੀ ਬਜਾਏ ਕਰਫਿਊ ਦੇ ਦਿਨਾਂ 'ਚ ਉਸ ਦੇ ਇਕ ਚੌਥਾਈ ਸਟਾਫ਼ ਤੋਂ ਹੀ ਕੰਮ ਕਰਵਾਇਆ ਜਾਵੇ ਤਾਂ ਕਿ ਜ਼ਿਆਦਾ ਗਿਣਤੀ ਕਾਰਨ ਕਰੋਨਾ ਵਾਇਰਸ ਦਾ ਖ਼ਤਰਾ ਪੈਦਾ ਨਾ ਹੋਵੇ। ਉਥੇ ਹੀ ਅਧਿਕਾਰੀਆਂ ਵਲੋਂ ਅਖ਼ਬਾਰ ਵਿਤ੍ਰਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਆਤਮਕ ਉਪਾਅ ਕਰਨ ਲਈ ਵੀ ਕਿਹਾ ਗਿਆ ਹੈ।
ਇਕ ਹੋਰ ਹੁਕਮ 'ਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਅਖ਼ਬਾਰ ਵਿਤ੍ਰਕਾਂ ਨੂੰ ਕਿਹਾ ਹੈ ਕਿ ਅਖ਼ਬਾਰਾਂ ਦੀ ਸਪਲਾਈ ਅਤੇ ਵੰਡ ਦੌਰਾਨ ਜੋ ਵੀ ਸਟਾਫ ਕੰਮ 'ਤੇ ਲਗਾਇਆ ਜਾਵੇ ਉਸ ਨੂੰ ਮਾਸਕ ਸੈਨੀਟਾਇਜ਼ਰ ਅਤੇ ਗੁਲਾਬ ਜਿਹੇ ਸੁਰੱਖਿਆਤਮਕ ਉਪਾਅ ਜਰੂਰ ਉਪਲਬਧ ਕਰਵਾਏ ਜਾਣ।


KamalJeet Singh

Content Editor

Related News