ਕੋਰੋਨਾ ਦਾ ਖੌਫ : ਜਲੰਧਰ ਦਾ ਕੋਈ ਵੀ ਵਿਅਕਤੀ ਨਹੀਂ ਹੋ ਸਕੇਗਾ ਹੁਸ਼ਿਆਰਪੁਰ ’ਚ ਦਾਖਲ

Monday, Apr 27, 2020 - 10:04 PM (IST)

ਕੋਰੋਨਾ ਦਾ ਖੌਫ : ਜਲੰਧਰ ਦਾ ਕੋਈ ਵੀ ਵਿਅਕਤੀ ਨਹੀਂ ਹੋ ਸਕੇਗਾ ਹੁਸ਼ਿਆਰਪੁਰ ’ਚ ਦਾਖਲ

ਹੁਸ਼ਿਆਰਪੁਰ, (ਘੁੰਮਣ)- ਹੁਸ਼ਿਆਰਪੁਰ ਦੇ ਨਜ਼ਦੀਕੀ ਜ਼ਿਲਾ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਦਿਨ ਪ੍ਰਤੀ ਦਿਨ ਵੱਧ ਰਹੇ ਕੇਸਾਂ ਕਾਰਨ ਜ਼ਿਲਾ ਮੈਜਿਸਟਰੇਟ ਅਪਨੀਤ ਰਿਆਤ ਨੇ ਅੱਜ ਸ਼ਾਮ ਧਾਰਾ 144 ਦੇ ਤਹਿਤ ਆਦੇਸ਼ ਜਾਰੀ ਕਰਦੇ ਹੋਏ ਹੁਸ਼ਿਆਰਪੁਰ-ਜਲੰਧਰ ਹੱਦਾਂ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲਾ ਮੈਜਿਸਟਰੇਟ ਅਨੁਸਾਰ ਜਲੰਧਰ ਤੋਂ ਆਉਣ ਵਾਲੀ ਪਬਲਿਕ 'ਤੇ ਹੁਸ਼ਿਆਰਪੁਰ ਵਿਚ ਦਾਖਲ ਹੋਣ ਲਈ ਪੂਰੀ ਰੋਕ ਰਹੇਗੀ। 
ਜਾਰੀ ਕੀਤੀਆਂ ਹਦਾਇਤਾਂ
1. ਜ਼ਿਲਾ ਜਲੰਧਰ ਤੋਂ ਆਉਣ ਵਾਲੀ ਪਬਲਿਕ 'ਤੇ ਪੂਰਨ ਤੌਰ ਪਬੰਧੀ ਲਗਾਈ ਜਾਂਦੀ ਹੈ ਤੇ ਜਲੰਧਰ-ਹੁਸ਼ਿਆਰਪੁਰ ਮੇਨ ਹਾਈਵੇ ਦੇ ਨਾਲ-ਨਾਲ ਉੱਧਰ ਤੋਂ ਆਉਣ ਵਾਲੀਆਂ ਸਾਰੀਆਂ ਲਿੰਕ ਸੜਕਾਂ ਵੀ ਸੀਲ ਕੀਤੀਆਂ ਗਈਆਂ ਹਨ। ਜਲੰਧਰ ਦਾ ਵਿਅਕਤੀ ਕਿਸੇ ਹੋਰ ਜ਼ਿਲੇ ਤੋਂ ਹੁੰਦੇ ਹੋਏ ਵੀ ਹੁਸ਼ਿਆਰਪੁਰ ਵਿਚ ਦਾਖਲ ਨਹੀਂ ਹੋ ਸਕੇਗਾ।
2. ਜ਼ਿਲਾ ਮੈਜਿਸਟਰੇਟ ਅਨੁਸਾਰ ਜੇਕਰ ਕੋਈ ਸਰਕਾਰੀ ਕਰਮਚਾਰੀ ਜ਼ਿਲਾ ਹੁਸ਼ਿਆਰਪੁਰ ਵਿਚ ਨੌਕਰੀ ਕਰਦਾ ਹੈ ਤੇ ਜਲੰਧਰ ਦਾ ਰਹਿਣ ਵਾਲਾ ਹੈ, ਤਾਂ ਉਸਨੂੰ ਵੀ ਆਪਣੀ ਰਿਹਾਇਸ਼ ਹੁਸ਼ਿਆਰਪੁਰ ਵਿਚ ਹੀ ਰੱਖਣੀ ਹੋਵੇਗੀ। ਜਾ ਫਿਰ ਉਹ ਅਧਿਕਾਰੀ ਆਪਣੇ ਵਿਭਾਗ ਦੇ ਮੁੱਖੀ ਪਾਸੋਂ ਇਸ ਸ਼ਰਤ 'ਤੇ ਛੋਟ ਪ੍ਰਾਪਤ ਕਰ ਸਕਦਾ ਹੈ ਕਿ ਵਿਭਾਗ ਦੇ ਮੁੱਖੀ ਨੇ ਉਸ ਅਧਿਕਾਰੀ ਦੀ ਸੀਟ ਦਾ ਕੋਈ ਬਦਲਵਾਂ ਪ੍ਰਬੰਧ ਕਰ ਲਿਆ ਹੈ।
3. ਜ਼ਿਲਾ ਹੁਸ਼ਿਆਰਪੁਰ ਨਾਲ ਲਗਦੇ ਰਾਜ (ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਜ਼ਿਲਾ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਗੁਰਦਾਸਪੁਰ ਤੇ ਪਠਾਨਕੋਟ ਆਦਿ) ਹੱਦਾਂ 'ਤੇ ਹਰ ਇਕ ਆਉਣ-ਜਾਣ ਵਾਲੇ ਵਿਅਕਤੀ ਦੀ ਲਾਜ਼ਮੀ ਚੈਕਿੰਗ ਹੋਵੇਗੀ। ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਚੈਕਿੰਗ ਹੁਸ਼ਿਆਰਪੁਰ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।


author

Bharat Thapa

Content Editor

Related News