ਵੱਡੀ ਵਾਰਦਾਤ : ਦੋਰਾਹਾ 'ਚ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਨ ਨਾਲ ਭਿੱਜੀ ਮਿਲੀ ਲਾਸ਼

Thursday, Sep 01, 2022 - 01:49 PM (IST)

ਵੱਡੀ ਵਾਰਦਾਤ : ਦੋਰਾਹਾ 'ਚ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਨ ਨਾਲ ਭਿੱਜੀ ਮਿਲੀ ਲਾਸ਼

ਦੋਰਾਹਾ (ਵਿਪਨ) : ਲੁਧਿਆਣਾ ਦੇ ਦੋਰਾਹਾ ਸ਼ਹਿਰ 'ਚ ਇੱਕ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਨਿਹੰਗ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਿਹੰਗ ਸਿੰਘ ਦੀ ਲਾਸ਼ ਦੋਰਾਹਾ ਨਹਿਰ ਦੇ ਪੁਲ ਕੋਲੋਂ ਮਿਲੀ। ਮ੍ਰਿਤਕ ਦੀ ਸ਼ਨਾਖਤ ਗੁਰਮੇਲ ਸਿੰਘ (50) ਵਾਸੀ ਨਾਭਾ ਵੱਜੋਂ ਹੋਈ, ਜੋ ਕਿ ਦੋਰਾਹਾ ਵਿਖੇ ਡੇਰਾ ਲਗਾ ਕੇ ਰਹਿ ਰਿਹਾ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਾਤੜਾਂ 'ਚ ਸਕੂਲ 'ਚ ਪੜ੍ਹਦੀ ਕੁੜੀ ਨਾਲ ਦਰਿੰਦਗੀ, ਦਰਿੰਦਿਆਂ ਨੇ ਚੱਲਦੀ ਕਾਰ 'ਚ ਲੁੱਟੀ ਇੱਜ਼ਤ

ਮੌਕੇ 'ਤੇ ਮੌਜੂਦ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਸਵੇਰੇ ਸਾਢੇ 6 ਵਜੇ ਉਹ ਚਾਹ ਲੈ ਕੇ ਨਿਹੰਗ ਸਿੰਘ ਕੋਲ ਆਇਆ ਸੀ ਤਾਂ ਦੇਖਿਆ ਕਿ ਨਿਹੰਗ ਗੁਰਮੇਲ ਸਿੰਘ ਦੀ ਲਾਸ਼ ਖੂਨ ਨਾਲ ਭਿੱਜੀ ਹੋਈ ਸੀ। ਉਸ ਨੇ ਤੁਰੰਤ ਰਾਜਗੜ੍ਹ ਵਾਲੇ ਬਾਬੇ ਨੂੰ ਦੱਸਿਆ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਦੱਸਿਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਤਲਾਂ ਨੇ ਬੜੀ ਬੇਰਹਿਮੀ ਦੇ ਨਾਲ ਨਿਹੰਗ ਸਿੰਘ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਪਹਿਲੀ ਵਾਰ ਰੋਬੋਟਿਕ ਸਰਜਰੀ, 47 ਸਾਲਾ ਦਿਲ ਦੇ ਮਰੀਜ 'ਚ ਪਾਇਆ ਸਟੰਟ

ਮ੍ਰਿਤਕ ਨਿਹੰਗ ਸਿੰਘ ਦੇ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ 2 ਵਿਅਕਤੀ ਨਿਹੰਗ ਸਿੰਘ ਕੋਲ ਆਏ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ ਨਿਹੰਗ ਸਿੰਘ ਦਾ ਕਤਲ ਕੀਤਾ ਹੈ। ਘਟਨਾ ਦੀ ਜਾਂਚ ਕਰਨ ਲਈ ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਨਿਹੰਗ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। ਪੁਲਸ ਵੱਲੋਂ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News