ਚੱਬੇਵਾਲ 'ਚ ਦੋ ਕਾਰਾਂ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਨਿਹੰਗ ਸਿੰਘ ਦੀ ਹੋਈ ਮੌਤ

07/06/2023 6:10:38 PM

ਚੱਬੇਵਾਲ (ਗੁਰਮੀਤ,ਅਮਰੀਕ)- ਅੱਜ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਮੁੱਖ ਮਾਰਗ ’ਤੇ ਅੱਡਾ ਜੈਤਪੁਰ ਵਿਖੇ ਦੋ ਕਾਰਾਂ ਅਤੇ ਇਕ ਮੋਟਰਸਾਇਕਲ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਪਲਾਟੀਨਾ ਮੋਟਰਸਾਇਕਲ ਨੰਬਰ ਪੀ. ਬੀ. 03 ਕੇ. 3588 'ਤੇ ਸਵਾਰ ਹੋ ਕੇ ਨਿਹੰਗ ਸਿੰਘ ਜਗਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਲੇਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਨੰਗਲ ਖਿਡਾਰੀਆਂ ਤੋਂ ਆਪਣੇ ਪਿੰਡ ਸਲੇਮਪੁਰ ਨੂੰ ਜਾ ਰਿਹਾ ਸੀ।

PunjabKesari

ਇਹ ਵੀ ਪੜ੍ਹੋ- ਪਟਿਆਲਾ ਤੋਂ ਵੱਡੀ ਖ਼ਬਰ: ਕਰੰਟ ਲੱਗਣ ਨਾਲ 2 ਮਹੀਨੇ ਦੀ ਗਰਭਵਤੀ ਤੇ 10 ਮਹੀਨਿਆਂ ਦੀ ਬੱਚੀ ਦੀ ਮੌਤ

ਜਦੋਂ ਉਹ ਪਿੰਡ ਜੈਤਪੁਰ ਕੋਲ ਮੁੱਖ ਸੜਕ ’ਤੇ ਚੜ੍ਹਨ ਲੱਗਿਆ ਤਾਂ ਮਾਹਿਲਪੁਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਕਾਰ ਨੰਬਰ ਐੱਚ. ਪੀ. 38 ਸੀ- 0933 ਨੂੰ ਬਿਮਲ ਕੁਮਾਰ ਵਾਸੀ ਅਦੋਰਾ ਜ਼ਿਲ੍ਹਾ ਕਾਂਗੜਾ ਚਲਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੀ ਸਵਿੱਫਟ ਕਾਰ ਨੰਬਰ. ਪੀ. ਬੀ. 06 ਜੈੱਡ 3599 ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨਿਹੰਗ ਸਿੰਘ ਜਗਜੀਤ ਸਿੰਘ ਪੁੱਤਰ ਸਵਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਚੱਬੇਵਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ- ਮੋਹਾਲੀ ਵੇਰਕਾ ਮਿਲਕ ਪਲਾਂਟ 'ਚ ਵੱਡਾ ਘਪਲਾ, ਕਰੋੜਾਂ ਰੁਪਏ ਦਾ ਦੁੱਧ ਤੇ ਘਿਓ ਗਾਇਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News