ਲੰਬੇ ਆਪ੍ਰੇਸ਼ਨ ਪਿੱਛੋਂ 9 ਨਿਹੰਗ ਕਾਬੂ, 2 ਰਿਵਾਲਵਰ, ਪੈਟਰੋਲ ਬੰਬ, ਕਿਰਪਾਨਾਂ ਤੇ ਭੁੱਕੀ ਬਰਾਮਦ
Sunday, Apr 12, 2020 - 06:39 PM (IST)
ਸਨੌਰ (ਪਟਿਆਲਾ) (ਜੋਸਨ, ਨਰਿੰਦਰ, ਬਲਜਿੰਦਰ) : ਹਮਲਾ ਕਰਨ ਵਾਲੇ ਕਥਿਤ ਨਿਹੰਗਾਂ ਨੂੰ ਆਈ. ਜੀ. ਜਤਿੰਦਰ ਔਲਖ ਅਤੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਕਈ ਘੰਟੇ ਚੱਲੇ ਵਿਸ਼ੇਸ਼ ਆਪ੍ਰਰੇਸ਼ਨ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ। ਆਪ੍ਰੇਸ਼ਨ ਸ਼ੁਰੂ ਹੁੰਦੇ ਹੀ ਚਾਰੇ ਪਾਸਿਓਂ ਕਮਾਡੋਜ਼ ਅਤੇ ਭਾਰੀ ਪੁਲਸ ਬਲ ਨੇ ਡੇਰੇ ਨੂੰ ਘੇਰ ਲਿਆ। ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਕਥਿਤ ਨਿਹੰਗਾਂ ਨੂੰ ਕਈ ਵਾਰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਅਤੇ ਇਸ ਗੁਰਦੁਆਰਾ ਸਾਹਿਬ ਦੀ ਮਾਣ ਮਰਿਆਦਾ ਦਾ ਵੀ ਪੂਰਾ ਖਿਆਲ ਰੱਖਿਆ।
ਇਹ ਵੀ ਪੜ੍ਹੋ : ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ ''ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਨਿਹੰਗਾਂ ਵਲੋਂ ਪੁਲਸ 'ਤੇ ਤਿੰਨ ਫਾਇਰ ਕੀਤੀ ਗਏ ਅਤੇ ਬਾਅਦ ਵਿਚ ਪੁਲਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਨਿਹੰਗ ਸਿੰਘ ਵਲੋਂ ਪੁਲਸ 'ਤੇ ਕੀਤੇ ਹਮਲੇ 'ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ
ਆਈ. ਜੀ. ਪਟਿਆਲਾ ਰੇਂਜ ਜਤਿਦੰਰ ਔਲਖ ਅਤੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਮੌਕੇ 'ਤੇ ਡੇਰੇ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ 9 ਨਿਹੰਗਾਂ ਨੂੰ ਜਿਨ੍ਹਾਂ ਵਿਚ ਇਕ ਮਹਿਲਾ ਹੈ ਨੂੰ ਕਾਬੂ ਕੀਤਾ ਗਿਆ ਹੈ। ਡੇਰੇ ਵਿਚੋ 2 ਰਿਵਾਲਵਰ, 4 ਪੈਟਰੋਲ ਬੰਬ, ਕਈ ਕਿਰਪਾਨਾਂ, ਅਸਲਾ, ਭੁੱਕੀ, ਪੋਸਟ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
ਉਨ੍ਹਾਂ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਡੇਰੇ ਦੇ ਮੁਖੀ ਬਲਵਿੰਦਰ ਸਿੰਘ ਸਮੇਤ 9 ਦੇ ਕਰੀਬ ਨਿਹੰਗਾਂ ਨੂੰ ਕਾਬੂ ਕਰ ਲਿਆ ਗਿਆ। ਜਿਉਂ ਹੀ ਨਿਹੰਗਾਂ ਦੇ ਡੇਰੇ 'ਤੇ ਇਨ੍ਹਾਂ ਨੂੰ ਕਾਬੂ ਕਰਨ ਲਈ ਆਪ੍ਰੇਸ਼ਨ ਸ਼ੁਰੂ ਹੋਇਆ ਤਾਂ ਗੇਟ ਅੰਦਰ ਵੜਨ ਤੇ ਅੰਦਰ ਦੋ ਨਿਹੰਗਾਂ ਨੇ ਕਮਾਂਡੋਜ 'ਤੇ ਕਿਰਪਾਨਾਂ ਨਾਲ ਹਮਲਾ ਕਰ ਦਿਤਾ ਪਰ ਕਮਾਂਡੋਜ਼ ਪੂਰੀ ਤਰ੍ਹਾਂ ਬੁਲਟ ਪਰੂਫ ਜੈਕਟਾਂ ਨਾਲ ਲੈਸ ਸਨ ਜਿਸ 'ਤੇ ਬਚਾਅ ਹੋ ਗਿਆ ਅਤੇ ਕਮਾਂਡੋਜ਼ ਨੇ ਗੋਲੀਆਂ ਚਲਾ ਦਿਤੀਆਂ।
ਇਸ ਗੋਲੀਬਾਰੀ ਦੌਰਾਨ ਇਕ ਨਿਹੰਗ ਦੇ ਪੱਟ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਨੂੰ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤੋ ਬਾਅਦ ਡੇਰੇ ਦੇ ਤਲਾਸੀ ਵੀ ਲਈ ਗਈ ਜਿਥੋਂ ਪੁਲਸ ਨੂੰ ਕਾਫੀ ਕੁਝ ਬਰਾਮਦ ਹੋਇਆ ਹੈ ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਪੁਲਸ ਮੁਲਾਜ਼ਮ ਦਾ ਹੱਥ ਵੱਢ ਦੇਣਾ ਬੇਹੱਦ ਹੀ ਸ਼ਰਮਨਾਕ ਘਟਨਾ ਹੈ: ਭਗਵੰਤ ਮਾਨ