ਅਮੀਰ ਚੋਰਾਂ ਦਾ ਨਾਕਾਮ ਡਾਕਾ! ਟਰਾਂਸਫਾਰਮਰ ਚੋਰੀ ਕਰਨ ਆਇਆ ਗਿਰੋਹ ਟਰੱਕ ਅਤੇ ਕਾਰ ਛੱਡ ਕੇ ਫ਼ਰਾਰ

Sunday, Aug 23, 2026 - 08:42 PM (IST)

ਅਮੀਰ ਚੋਰਾਂ ਦਾ ਨਾਕਾਮ ਡਾਕਾ! ਟਰਾਂਸਫਾਰਮਰ ਚੋਰੀ ਕਰਨ ਆਇਆ ਗਿਰੋਹ ਟਰੱਕ ਅਤੇ ਕਾਰ ਛੱਡ ਕੇ ਫ਼ਰਾਰ

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ): ਪੰਜਾਬ ਦੇ 'ਅਮੀਰ ਚੋਰਾਂ' ਵੱਲੋਂ ਤਖਤੂਪੁਰਾ ਸਾਹਿਬ ਵਿਖੇ ਇਕ ਕਿਸਾਨ ਦੇ ਖੇਤ ਵਿਚ ਰਾਤ ਸਮੇਂ ਇਕ ਗੱਡੀ ਅਤੇ ਟਰੱਕ ਰਾਹੀਂ ਕਿਸਾਨ ਦਾ ਖੇਤੀ ਟਰਾਂਸਫਾਰਮਰ ਅਤੇ ਤਾਰਾਂ ਚੋਰੀ ਕੀਤੇ ਜਾਣ ਦੀ ਅਸਫਲ ਘਟਨਾ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣ ਤੇ ਚੋਰ ਟਰੱਕ ਅਤੇ ਕਾਰ ਨੂੰ ਛੱਡ ਕੇ ਫਰਾਰ ਹੋ ਗਏ। ਪੀੜਤ ਕਿਸਾਨ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਦੋਕੇ ਨੇ ਦੱਸਿਆ ਕਿ ਉਸ ਨੇ ਗੁਰਦੇਵ ਸਿੰਘ ਵਾਸੀ ਤਖਤੂਪੁਰਾ ਦੀ ਨੌ ਕਿੱਲੇ ਜਮੀਨ ਠੇਕੇ ਤੇ ਲਈ ਹੋਈ ਹੈ ਲੰਘੀ ਰਾਤ ਚੋਰ ਗਿਰੋਹ ਵੱਲੋਂ ਉਸ ਦਾ ਟਰਾਂਸਫਾਰਮਰ ਅਤੇ ਮਹਿੰਗੀਆਂ ਕੇਬਲ ਤਾਰਾਂ ਚੋਰੀ ਕਰਨ ਲਈ ਇਕ ਗੱਡੀ ਅਤੇ ਟਰੱਕ ਰਾਹੀਂ ਉਸ ਦੇ ਖੇਤੀ ਮੋਟਰ ਤੇ ਧਾਵਾ ਬੋਲਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਗੱਡੀ ਅਤੇ ਟਰੱਕ ਖੇਤ ਵਾਲੀ ਪਹੀ ਵਿਚ ਖੁਭ ਗਏ, ਜਿਸ ਨੂੰ ਉਨ੍ਹਾਂ ਨੇ ਕੱਢਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਹ ਦੋਨੋਂ ਵਾਹਨ ਉੱਥੇ ਛੱਡ ਕੇ ਫਰਾਰ ਹੋ ਗਏ। 

ਪੁਲਸ ਚੌਂਕੀ ਬਿਲਾਸਪੁਰ ਵੱਲੋਂ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਦੀ ਅਗਵਾਈ ਵਿੱਚ ਘਟਨਾ ਦੀ ਡੁੰਘਾਈ ਨਾਲ ਪੜਤਾਲ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਨਾਮਜਦ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਲਵਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਲਕੜਾ, ਜਸਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਖੋਟੇ, ਵਕੀਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਗੋਨਿਆਣਾ ਨੂੰ ਨਾਮਜਦ ਕੀਤਾ ਗਿਆ ਹੈ ਜਿਨਾਂ ਵਿੱਚੋਂ ਲਵਪ੍ਰੀਤ ਸਿੰਘ ਨੂੰ ਗਿਰਫਤਾਰ  ਕੀਤਾ ਜਾ ਚੁੱਕਾ ਹੈ ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਗਿਰਫਤਾਰ ਲਵਪ੍ਰੀਤ ਸਿੰਘ   ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਅਗਲੇਰੀ ਪੁੱਛਗਿਸ ਕੀਤੀ ਜਾਵੇਗੀ  ਪਤਾ ਲੱਗਾ ਹੈ ਕਿ ਇਹ ਵੱਡਾ ਚੋਰ ਗਰੋਹ ਕਈ ਜ਼ਿਲ੍ਹਿਆਂ ਵਿਚ ਸਰਗਰਮ ਹੈ ਜਿਸ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਪਰਚੇ ਦਰਜ ਹੋ ਚੁੱਕੇ ਹਨ ਪਰ ਇਸ ਚੋਰ ਗਰੋਹ ਨੇ ਕਿਸਾਨਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕੇ ਅੰਦਰ ਖੇਤੀ ਮੋਟਰਾਂ ਤੋਂ ਕੇਵਲ ਤਾਰਾਂ ਅਤੇ ਟਰਾਂਸਫਾਰਮਰਾਂ ਦੀ ਚੋਰੀ ਦੀਆਂ ਲੰਬੇ ਸਮੇਂ ਤੋਂ ਵਾਪਰ ਰਹੀਆਂ ਘਟਨਾਵਾਂ ਨੇ ਕਿਸਾਨਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈl ਜਿਸ ਕਾਰਨ ਹਲਕੇ ਦੇ ਕਿਸਾਨਾਂ ਅੰਦਰ ਭਾਰੀ ਡਰ ਦਾ ਮਾਹੌਲ ਹੈ।


author

Anmol Tagra

Content Editor

Related News