ਸੋਣ ਦੀ ਤਿਆਰੀ ਕਰ ਰਹੇ ਪਰਿਵਾਰ ’ਤੇ ਨੌਜਵਾਨਾਂ ਨੇ ਕੀਤੀ ਅੰਨੇਵਾਹ ਫਾਇਰਿੰਗ, ਲੁਕ ਕੇ ਬਚਾਈ ਜਾਨ

Saturday, May 21, 2022 - 01:13 PM (IST)

ਸੋਣ ਦੀ ਤਿਆਰੀ ਕਰ ਰਹੇ ਪਰਿਵਾਰ ’ਤੇ ਨੌਜਵਾਨਾਂ ਨੇ ਕੀਤੀ ਅੰਨੇਵਾਹ ਫਾਇਰਿੰਗ, ਲੁਕ ਕੇ ਬਚਾਈ ਜਾਨ

ਬਹਿਰਾਮਪੁਰ (ਗੋਰਾਇਆ)- ਥਾਣਾ ਬਹਿਰਾਮਪੁਰ ਦੇ ਅਧੀਨ ਪੈਂਦੇ ਖੇਤਰਾਂ ’ਚ ਕ੍ਰਾਇਮ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਬੀਤੀ ਰਾਤ ਸੌਣ ਦੀ ਤਿਆਰੀ ਕਰ ਰਹੇ ਇਕ ਪਰਿਵਾਰ ’ਤੇ ਨੌਜਵਾਨਾਂ ਨੇ ਪਰਿਵਾਰ ਨੂੰ ਮਾਰ ਦੀਆਂ ਧਮਕੀਆਂ ਦਿੰਦੇ ਹੋਏ ਘਰ ਵੱਲ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਰਿਵਾਰ ਨੇ ਇਕ ਕਮਰੇ ’ਚ ਲੁਕ ਕੇ ਆਪਣੀ ਜਾਨ ਬਚਾਈ। ਪੁਲਸ ਨੇ ਇਸ ਮਾਮਲੇ ’ਚ 6 ਨੌਜਵਾਨਾਂ ਦੇ ਨਾਮ ’ਤੇ 10-15 ਅਣਪਛਾਤੇ ਮੁੰਡਿਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾਂ ਰੇਣੂ ਪਤਨੀ ਬੋਬੀ ਵਾਸੀ ਕ੍ਰਿਸ਼ਚੀਅਨ ਮੁਹੱਲਾ ਬਹਿਰਾਮਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਖਾਣਾ ਖਾ ਕੇ ਆਪਣੇ ਘਰ ਦੀ ਦੂਜੀ ਮੰਜਿਲ ’ਤੇ ਸੋਣ ਦੀ ਤਿਆਰੀ ਕਰ ਰਹੇ ਸੀ। ਰਾਤ ਕਰੀਬ 12.15 ਵਜੇ ਦਰਜਨ ਦੇ ਕਰੀਬ ਮੁੰਡੇ ਉਨ੍ਹਾਂ ਦੇ ਘਰ ਦੇ ਬਾਹਰ ਗੇਨ ਗਲੀ ਵਿਚ ਸੋਲਰ ਲਾਇਟ ਦੀ ਰੋਸ਼ਨੀ ਹੇਠਾਂ ਹਥਿਆਰਾਂ ਸਮੇਤ ਖੜੇ ਸੀ। ਇੰਨੇ ਨੂੰ ਇਕ ਨੌਜਵਾਨ ਰਾਇਫਲ 12 ਬੋਰ ਅਤੇ ਇਕ ਨੇ ਆਪਣੇ ਦਸਤੀ ਪਿਸਟਲ ਨਾਲ ਸਾਡੇ ਪਰਿਵਾਰ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਘਰ ਵੱਲ ਅੰਨੇਵਾਹ ਫਾਇਰ ਕਰਨੇ ਸ਼ੁਰੂ ਕਰ ਦਿੱਤੇ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਗੋਲੀਆਂ ਚੱਲਣ ’ਤੇ ਅਸੀ ਸਾਰੇ ਹੇਠਾਂ ਆ ਗਏ ਅਤੇ ਇਕ ਕਮਰੇ ਵਿਚ ਲੁਕ ਕੇ ਆਪਣੀ ਜਾਨ ਬਚਾਈ। ਇਸ ਦੀ ਸੂਚਨਾ ਤੁਰੰਤ ਥਾਣਾ ਬਹਿਰਾਮਪੁਰ ਪੁਲਸ ਨੂੰ ਦਿੱਤੀ। ਦੂਜੇ ਪਾਸੇ ਜਦੋਂ ਥਾਣਾ ਬਹਿਰਾਮਪੁਰ ਦੀ ਇੰਚਾਰਜ਼ ਦੀਪਿਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਪਰਿਵਾਰ ’ਤੇ 12ਬੋਰ ਰਾਇਫਲ ਨਾਲ ਨੱਨੂ ਨੇ ਫਾਇਰਿੰਗ ਕੀਤੀ, ਜਦਕਿ ਦੋਸੀ ਸੋਰਭ ਨੇ ਪਿਸਟਲ ਨਾਲ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ 6 ਦੋਸ਼ੀਆਂ ਦੇ ਨਾਮ ’ਤੇ ਜਿਸ ਵਿਚ ਦੋਸ਼ੀ ਨੱਨੂ ਪੁੱਤਰ ਰਮਨ ਕੁਮਾਰ, ਸੌਰਭ, ਅਭੀ ਪੁੱਤਰਾਨ ਰਕੇਸ ਕੁਮਾਰ, ਗਣੇਸ ਉਰਫ ਲੰਗਾ ਪੁੱਤਰ ਪ੍ਰੇਮ ਚੰਦ, ਸਚਿਨ, ਪੁਨੀਤ ਵਾਸੀਆਨ ਬਹਿਰਾਮਪੁਰ ਅਤੇ 10-15 ਅਣਪਛਾਤੇ ਮੁੰਡਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਸਾਰੇ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿੰਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ


author

rajwinder kaur

Content Editor

Related News