6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ
Friday, Jun 25, 2021 - 03:52 PM (IST)

ਲੁਧਿਆਣਾ (ਜ.ਬ.) : ਸਦਰ ਪੁਲਸ ਨੇ ਕਰੀਬ ਇਕ ਹਫਤੇ ਤੱਕ ਚੱਲੀ ਜਾਂਚ ਤੋਂ ਬਾਅਦ ਆਖਿਰਕਾਰ 6 ਸਾਲ ਦੀ ਮਾਸੂਮ ਭਤੀਜੀ ਦਾ ਕਥਿਤ ਯੋਨ ਸੋਸ਼ਣ ਕਰਨ ਦੇ ਮਾਮਲੇ ਵਿਚ ਉਸ ਦੇ ਚਾਚੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਚਾਚਾ ’ਤੇ ਦੋਸ਼ ਹੈ ਕਿ ਉਸ ਨੇ ਕਰੀਬ 1 ਸਾਲ ਪਹਿਲਾਂ ਆਪਣੀ ਭਤੀਜੀ ਦਾ ਕਥਿਤ ਸਰੀਰਕ ਸੋਸ਼ਣ ਕੀਤਾ। ਉਸ ਦੀ ਇਸ ਕਰਤੂਤ ਦਾ ਪਤਾ ਬੱਚੀ ਦੀ ਮਾਂ ਨੂੰ ਲੱਗਾ ਤਾਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਪਰ ਪਤੀ ਨੇ ਗੱਲ ਨੂੰ ਦਬਾ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਖੂਨ ਬਣਿਆ ਪਾਣੀ, ਪੋਤੇ ਨੇ ਕਹੀ ਮਾਰ ਕੇ ਕਤਲ ਕੀਤਾ ਦਾਦਾ
ਦੋਸ਼ ਹੈ ਕਿ ਇਸ ਤੋਂ ਬਾਅਦ 3 ਜੂਨ ਨੂੰ ਚਾਚੇ ਨੇ ਫਿਰ ਭਤੀਜੀ ਨਾਲ ਘਿਨੌਣੀ ਹਰਕਤ ਕੀਤੀ। ਬੱਚੀ ਨੇ ਇਹੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਵਾਰ ਮਾਂ ਚੁੱਪ ਨਹੀਂ ਬੈਠੀ ਅਤੇ ਉਸ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਉਧਰ ਜਦੋਂ ਮਾਲਮਾ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤਾ ਅਤੇ ਜਾਂਚ ਤੋਂ ਬਾਅਦ ਚਾਚੇ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਵਿਚ ਜ਼ਬਰਦਸਤ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?