NIA ਦਾ ਵੱਡਾ ਐਕਸ਼ਨ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗਿਆਂ ਖ਼ਿਲਾਫ਼ ਚੁੱਕਿਆ ਇਹ ਕਦਮ

Thursday, Aug 10, 2023 - 04:58 AM (IST)

NIA ਦਾ ਵੱਡਾ ਐਕਸ਼ਨ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗਿਆਂ ਖ਼ਿਲਾਫ਼ ਚੁੱਕਿਆ ਇਹ ਕਦਮ

ਨੈਸ਼ਨਲ ਡੈਸਕ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਬੁੱਧਵਾਰ ਨੂੰ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਮੁੱਖ ਗੁਰਗਿਆਂ ਖਿਲਾਫ਼ ਦੋ ਪੂਰਕ ਦੋਸ਼-ਪੱਤਰ ਦਾਇਰ ਕੀਤੇ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਇਹ ਪੂਰਕ ਦੋਸ਼-ਪੱਤਰ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਨੈੱਟਵਰਕ ਨਾਲ ਜੁੜੇ ਮਾਮਲੇ ’ਚ ਦਾਇਰ ਕੀਤੇ ਗਏ ਹਨ। ਇਸ ਨਾਲ ਜੁੜੇ ਘਟਨਾਚੱਕਰ ਵਿਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਅੱਤਵਾਦੀ-ਗੈਂਗਸਟਰ ਗੱਠਜੋੜ ਮਾਮਲੇ ’ਚ 7 ਗੁਰਗਿਆਂ ਨੂੰ ਭਗੌੜਾ ਐਲਾਨ ਦਿੱਤਾ ਹੈ। ਇਸ ਵਿਚ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਸੂਚੀਬੱਧ ਅੱਤਵਾਦੀ ਅਰਸ਼ਦੀਪ ਡੱਲਾ ਦਾ ਨਾਂ ਵੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸੰਸਦ ’ਚ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕਹੀ ਇਹ ਗੱਲ

ਪੂਰਕ ਦੋਸ਼-ਪੱਤਰ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦਾ ਲਖਬੀਰ ਸਿੰਘ ਉਰਫ਼ ‘ਲੰਡਾ’ ਅਤੇ ਬੰਬੀਹਾ ਗੈਂਗ ਦੇ 9 ਮੈਂਬਰਾਂ ਦੇ ਨਾਂ ਸ਼ਾਮਲ ਹਨ। ਪਿਛਲੇ ਸਾਲ 26 ਅਗਸਤ ਨੂੰ ਐੱਨ. ਆਈ. ਏ. ਨੇ ਦੋ ਕੇਸ ਦਰਜ ਕੀਤੇ ਸਨ। ਹੁਣ ਇਨ੍ਹਾਂ ਮਾਮਲਿਆਂ ’ਚ ਦੋਸ਼-ਪੱਤਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 21 ਅਤੇ 24 ਮਾਰਚ ਨੂੰ NIA ਨੇ ਬੰਬੀਹਾ ਗੈਂਗ ਦੇ 12 ਅਤੇ ਲਾਰੈਂਸ ਗੈਂਗ ਦੇ 14 ਮੈਂਬਰਾਂ ਦੇ ਖਿਲਾਫ਼ ਦੋ ਵੱਖ-ਵੱਖ ਦੋਸ਼-ਪੱਤਰ ਦਾਖ਼ਲ ਕੀਤੇ ਸਨ। ਐੱਨ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾ ਪੂਰਕ ਦੋਸ਼-ਪੱਤਰ ਦਲੀਪ ਕੁਮਾਰ ਬਿਸ਼ਨੋਈ ਉਰਫ਼ ਭੋਲਾ ਅਤੇ ਸੁਰਿੰਦਰ ਸਿੰਘ ਉਰਫ਼ ਚੀਕੂ ਖ਼ਿਲਾਫ਼ ਦਾਇਰ ਕੀਤਾ ਗਿਆ ਸੀ। ਲਖਬੀਰ ਸਿੰਘ ਲੰਡਾ ਅਜੇ ਵੀ ਫਰਾਰ ਹੈ। ਲੰਡਾ ਹਰਵਿੰਦਰ ਸਿੰਘ ਉਰਫ਼ 'ਰਿੰਦਾ', ਲਾਰੈਂਸ ਅਤੇ ਗੋਲਡੀ ਬਰਾੜ ਦਾ ਨਜ਼ਦੀਕੀ ਸਾਥੀ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਟੂਰਨਾਮੈਂਟ ’ਚੋਂ ਕੀਤਾ ਬਾਹਰ

ਅਧਿਕਾਰੀ ਨੇ ਕਿਹਾ ਕਿ ਲੰਡਾ ਕੈਨੇਡਾ ਤੋਂ ਅੱਤਵਾਦੀ-ਅਪਰਾਧਿਕ ਸਿੰਡੀਕੇਟ ਨੂੰ ਸੰਭਾਲ ਰਿਹਾ ਹੈ। ਉਹ ਭਗੌੜਿਆਂ ਤੇ ਗੈਂਗਸਟਰਾਂ ਨੂੰ ਪਨਾਹ ਤੇ ਫੰਡ ਪ੍ਰਦਾਨ ਕਰਵਾਉਣ ਤੋਂ ਇਲਾਵਾ ਉੱਘੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਅਕਤੀਆਂ ਅਤੇ ਪੇਸ਼ੇਵਰਾਂ ਦੇ ਕਤਲਾਂ ਦੀ ਯੋਜਨਾ ਬਣਾਉਣ ਅਤੇ ਅੰਜਾਮ ਦੇਣ ਵਿਚ ਸ਼ਾਮਲ ਰਿਹਾ ਹੈ। ਉਥੇ ਹੀ ਭੋਲਾ ਅਤੇ ਚੀਕੂ ਦੋਸ਼-ਪੱਤਰ ਮੁਲਜ਼ਮ ਲਾਰੈਂਸ ਬਿਸ਼ਨੋਈ, ਅਨਮੋਲ, ਕਾਲਾ ਜਠੇੜੀ ਅਤੇ ਉਨ੍ਹਾਂ ਦੇ ਸਾਥੀ ਅਨਿਲ ਛਿੱਪੀ ਤੇ ਨਰੇਸ਼ ਸੇਠੀ ਦੇ ਕਰੀਬੀ ਸਹਿਯੋਗੀ ਹਨ। ਉਹ ਹਥਿਆਰਾਂ ਤੇ ਨਸ਼ੇ ਵਾਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਹਨ ਅਤੇ ਲਾਰੈਂਸ ਅੱਤਵਾਦੀ-ਗੈਂਗਸਟਰ ਨੈੱਟਵਰਕ ਨੂੰ ਰਾਸ਼ਨ ਤੇ ਮਾਲੀ ਸਹਾਇਤਾ ਵੀ ਪ੍ਰਦਾਨ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

ਲਾਰੈਂਸ, ਬੰਬੀਹਾ ਅਤੇ ਲੰਡਾ ਗੈਂਗਜ਼ ’ਤੇ ਦਹਿਸ਼ਤ ਅਤੇ ਜਬਰੀ ਵਸੂਲੀ ਦੀ ਲਹਿਰ ਫੈਲਾਉਣ ਅਤੇ ਪ੍ਰਮੁੱਖ ਸਮਾਜਿਕ ਤੇ ਧਾਰਮਿਕ ਨੇਤਾਵਾਂ, ਡਾਕਟਰਾਂ, ਕਾਰੋਬਾਰੀਆਂ ਤੇ ਪੇਸ਼ੇਵਰਾਂ ਦੇ ਮਿੱਥ ਕੇ ਕਤਲਾਂ ਦੇ ਨਾਲ-ਨਾਲ ਵੱਡੇ ਪੱਧਰ ’ਤੇ ਜਬਰੀ ਵਸੂਲੀ, ਧਮਕੀ ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ। ਲਖਬੀਰ ਸਿੰਘ ਲੰਡਾ ਪਾਕਿਸਤਾਨ ਦੀਆਂ ਅੱਤਵਾਦੀ ਜਥੇਬੰਦੀਆਂ ਦੇ ਸੰਪਰਕ ’ਚ ਹੈ। ਇਸ ਦੇ ਨਾਲ ਹੀ ਉਸ ਦੇ ਕੈਨੇਡਾ, ਨੇਪਾਲ ਤੇ ਹੋਰ ਦੇਸ਼ਾਂ ਵਿਚ ਮੌਜੂਦ ਖਾਲਿਸਤਾਨ ਪੱਖੀ ਤੱਤਾਂ ਨਾਲ ਵੀ ਸੰਪਰਕ ਹਨ। ਦੂਜੇ ਪੂਰਕ ਦੋਸ਼-ਪੱਤਰ ਵਿਚ ਐੱਨ. ਆਈ. ਏ. ਨੇ ਬੰਬੀਹਾ ਗੈਂਗ ਦੇ 9 ਮੈਂਬਰਾਂ ’ਤੇ ਦੋਸ਼ ਲਾਏ ਹਨ। ਇਨ੍ਹਾਂ ’ਚ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ, ਛੇਨੂ ਪਹਿਲਵਾਨ, ਦਲੇਰ ਕੋਟੀਆ, ਦਿਨੇਸ਼ ਗਾਂਧੀ ਤੇ ਸੰਨੀ ਡਾਗਰ ਉਰਫ ਵਿਕਰਮ ਦੇ ਨਾਂ ਸ਼ਾਮਲ ਹਨ। ਸੁਖਦੂਲ ਤੇ ਸੰਨੀ ਅੱਤਵਾਦੀ ਅਰਸ਼ਦੀਪ ਡੱਲਾ ਦੇ ਮੁੱਖ ਸਹਿਯੋਗੀ ਹਨ।

ਇਹ ਖ਼ਬਰ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ

ਦਿੱਲੀ ’ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਡੱਲਾ ਸਮੇਤ 7 ਦੋਸ਼-ਪੱਤਰ ਵਾਲੇ ਮੁਲਜ਼ਮਾਂ ਨੂੰ ਭਗੌੜਾ ਐਲਾਨ ਕਰ ਦਿੱਤਾ। ਇਹ ਸਾਰੇ ਸੰਯੁਕਤ ਰਾਜ ਅਮਰੀਕਾ, ਯੂ. ਏ. ਈ., ਥਾਈਲੈਂਡ, ਫਿਲਪੀਨਜ਼ ਤੇ ਕੈਨੇਡਾ ਸਮੇਤ ਵਿਦੇਸ਼ਾਂ ਤੋਂ ਇਨ੍ਹਾਂ ਸੰਗਠਿਤ ਦਹਿਸ਼ਤੀ ਤੇ ਅਪਰਾਧ ਸਿੰਡੀਕੇਟ ਦੇ ਵੱਖ-ਵੱਖ ਸਰਗਣਿਆਂ ਤੇ ਗੁਰਗਿਆਂ ਦੇ ਸੰਪੂਰਨ ‘ਸੰਚਾਰ ਤੇ ਕੰਟਰੋਲ ਕੇਂਦਰਾਂ’ ਵਜੋਂ ਕੰਮ ਕਰ ਰਹੇ ਹਨ। ਐੱਨ. ਆਈ. ਏ. ਨੇ ਕਿਹਾ ਕਿ ਉਹ ਗਾਇਕਾਂ, ਉਦਯੋਗਪਤੀਆਂ, ਰਾਜਨੀਤਕ ਕਾਰਕੁੰਨਾਂ ਅਤੇ ਖਿਡਾਰੀਆਂ ਨੂੰ ਧਮਕਾਉਣ ਤੇ ਦਹਿਸ਼ਤ ਪੈਦਾ ਕਰਨ ਲਈ ਜੇਲ੍ਹਾਂ ’ਚ ਬੰਦ ਵੱਖ-ਵੱਖ ਗੈਂਗਜ਼ ਦੇ ਸਰਗਣਿਆਂ ਨਾਲ ਮਿਲ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦੀ ਸਾਜ਼ਿਸ਼ ਰਚ ਰਹੇ ਹਨ, ਇਥੋਂ ਤੱਕ ਕਿ ਪੈਸੇ ਨਾ ਦੇਣ ’ਤੇ ਉਨ੍ਹਾਂ ਦਾ ਕਤਲ ਤੱਕ ਕਰ ਰਹੇ ਹਨ। ਸੱਤੇ ਭਗੌੜੇ ਗਿਰੋਹ ਦੇ ਫਰਾਰ ਗੁਰਗਿਆਂ ਨੂੰ ਸੁਰੱਖਿਅਤ ਪਨਾਹ ਦੇ ਰਹੇ ਹਨ। ਇਸ ਦੇ ਨਾਲ ਫਿਰੌਤੀ ਤੇ ਜਬਰੀ ਵਸੂਲੀ ਦੇ ਪੈਸੇ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਤੇ ਭਾਰਤ ’ਚ ਸਰਗਰਮ ਬੰਬੀਹਾ ਗੈਂਗ ਸਮੇਤ ਹੋਰ ਗੈਂਗਜ਼ ਨੂੰ ਰਸਦ ਦੀ ਸਹਾਇਤਾ ਪ੍ਰਦਾਨ ਕਰਨ ’ਚ ਕਰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News