ਐੱਨ. ਆਈ. ਏ. ਵੱਲੋਂ ਵੱਡੇ ਪੱਧਰ ’ਤੇ ਪੰਜਾਬ ਭਰ ਵਿਚ ਛਾਪੇਮਾਰੀ

Wednesday, Sep 27, 2023 - 06:52 PM (IST)

ਐੱਨ. ਆਈ. ਏ. ਵੱਲੋਂ ਵੱਡੇ ਪੱਧਰ ’ਤੇ ਪੰਜਾਬ ਭਰ ਵਿਚ ਛਾਪੇਮਾਰੀ

ਚੰਡੀਗੜ੍ਹ : ਨੈਸ਼ਨਲ ਜਾਂਚ ਏਜੰਸੀ (ਐੱਨ. ਆਈ. ਏ) ਦੀ ਟੀਮ ਨੇ ਬੁੱਧਵਾਰ ਸਵੇਰੇ 5 ਵਜੇ ਪੰਜਾਬ ਵਿਚ 30 ਥਾਵਾਂ ’ਤੇ ਰੇਡ ਕੀਤੀ। ਐੱਨ. ਆਈ. ਏ. ਦੀਆਂ ਟੀਮਾਂ ਬਠਿੰਡਾ, ਲੁਧਿਆਣਾ, ਫਿਰੋਜ਼ਪੁਰ, ਪਟਿਆਲਾ, ਮੋਗਾ, ਫਰੀਦਕੋਟ, ਬਰਨਾਲਾ, ਮਾਨਸਾ ਤੋਂ ਇਲਾਵਾ ਪੰਜਾਬ ਵਿਚ ਹੋਰ ਕਈਆਂ ਥਾਵਾਂ ’ਤੇ ਜਾਂਚ ਕਰ ਰਹੀਆਂ ਹਨ। ਇਸ ਰੇਡ ਨੂੰ ਖਾਲਿਸਤਾਨੀ ਅੱਤਵਾਦੀਆੰ ਅਤੇ ਗੈਂਗਸਟਰਾਂ ਦੇ ਗੱਠਜੋਜੜ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਐੱਨ. ਆਈ. ਏ. ਵਲੋਂ ਅਜੇ ਤਕ ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਫਿਰੋਜ਼ਪੁਰ ਵਿਚ ਖਾਲਿਸਤਾਨੀ ਅੱਤਵਾਦੀ ਅਰਸ਼ ਡਾਲਾ ਦੇ ਸਾਥੀ ਜੋਰਾ ਸਿੰਘ ਨੂੰ ਫੜਿਆ ਗਿਆ ਹੈ। ਉਹ ਕਈ ਸਾਲਾਂ ਤੋਂ ਡਾਲਾ ਨਾਲ ਸੰਪਰਕ ਵਿਚ ਸੀ। ਐੱਨ. ਆਈ. ਏ. ਨੂੰ ਮੱਛੀ ਮੰਡੀ ਸਥਿਤ ਘਰ ਵਿਚ ਸਰਚ ਦੌਰਾਨ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਮੋਬਾਇਲ ਵਿਚ ਅਰਸ਼ ਡਾਲਾ ਨਾਲ ਚੈਟ ਮਿਲੀ ਹੈ।

ਇਹ ਵੀ ਪੜ੍ਹੋ : ਕੁੱਲ੍ਹੜ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਈ ਐੱਫ. ਆਈ. ਆਰ.

ਮੋਗਾ ਦੇ ਪਿੰਡ ਤਖਤੂਪੁਰਾ ’ਚ ਇੱਕ ਸ਼ਰਾਬ ਠੇਕੇਦਾਰ ਦੇ ਘਰ ਐੱਨ. ਆਈ. ਏ. ਵੱਲੋਂ ਤੜਕਸਾਰ ਛਾਪੇਮਾਰੀ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਅਰਸ਼ ਡਾਲਾ ਵੱਲੋਂ ਇਸ ਠੇਕੇਦਾਰ ਤੋਂ ਫਿਰੌਤੀ ਮੰਗੀ ਗਈ ਸੀ ਅਤੇ ਫਿਰੌਤੀ ਦੀ ਕੁੱਝ ਰਕਮ ਇਸ ਠੇਕੇਦਾਰ ਵਲੋਂ ਅਰਸ਼ ਡਾਲਾ ਨੂੰ ਦੇ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਐੱਨ. ਆਈ. ਏ. ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।  ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐੱਨ. ਆਈ. ਏ. ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਨਰਸਰੀ ’ਚ ਪੜ੍ਹਦੇ ਪੁੱਤ ਨੂੰ ਸਕੂਲ ਬੱਸ ’ਚੋਂ ਉਤਾਰ ਰਹੀ ਸੀ ਮਾਂ, ਪਿੱਛੋਂ ਡੇਢ ਸਾਲਾ ਪੁੱਤ ਦੇ ਸਿਰ ਉਪਰੋਂ ਲੰਘ ਗਈ ਬੱਸ

ਬਠਿੰਡਾ ਦੇ ਜੇਠੂਕੇ ਪਿੰਡ ਵਿਚ ਅਤੇ ਮੌਡ ਮੰਡੀ ’ਚ ਐੱਨ. ਆਈ. ਏ. ਵਲੋਂ ਤੜਕੇ ਛਾਪੇਮਾਰੀ ਕੀਤੀ ਗਈ। ਇਹ ਰੇਡ ਗੁਰਪ੍ਰੀਤ ਸਿੰਘ ਨਾਮ ਦੇ ਸ਼ਖਸ ਦੇ ਘਰ ਕੀਤੀ ਗਈ ਹੈ। ਇਸ ਤੋਂ ਇਲਾਵਾ ਹੈਰੀ ਨਾਮਕ ਗੈਂਗਸਟਰ ਵੀ ਐੱਨ. ਆਈ. ਏ. ਦੀ ਸੂਚੀ ਵਿਚ ਸ਼ਾਮਲ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਖ਼ਿਲਾਫ ਜਲੰਧਰ ਵਿਚ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਹੈ। 

ਇਹ ਵੀ ਪੜ੍ਹੋ : ਐੱਸ.ਪੀ. ਇਨਵੈਸਟੀਗੇਸ਼ਨ ਤੇ ਇੰਸਪੈਕਟਰ ਸਮੇਤ 6 ਪੁਲਸ ਵਾਲਿਆਂ ’ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News