ਜਲੰਧਰ ''ਚ NIA ਦੀ ਰੇਡ! ਦੋ ਘਰਾਂ ''ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ

Sunday, Oct 18, 2026 - 07:08 PM (IST)

ਜਲੰਧਰ ''ਚ NIA ਦੀ ਰੇਡ! ਦੋ ਘਰਾਂ ''ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ

ਜਲੰਧਰ (ਸੋਨੂੰ)- ਗੜ੍ਹਾ ਇਲਾਕੇ ਦੇ ਨਿਊ ਹਰਦਿਆਲ ਨਗਰ ਵਿਚ ਐੱਨ. ਆਈ. ਏ. ਨੇ ਛਾਪੇਮਾਰੀ ਕੀਤੀ। ਥਾਣਾ 7 ਦੀ ਪੁਲਸ ਨੇ ਦੱਸਿਆ ਕਿ ਟੀਮ ਨੇ ਦੋ ਘਰਾਂ ਦਾ ਦੌਰਾ ਕੀਤਾ ਅਤੇ 2021 ਦੇ ਇਕ ਮਾਮਲੇ ਦੇ ਸਬੰਧ 'ਚ ਨੋਟਿਸ ਦਿੱਤੇ ਗਏ ਹਨ। ਮਾਮਲੇ ਨੂੰ ਐੱਨ. ਆਈ. ਏ. ਨਾਲ ਸਬੰਧਤ ਦੱਸਦੇ ਹੋਏ ਪੁਲਸ ਨੇ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਏ. ਸੀ. ਪੀ. ਰੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਨ. ਆਈ. ਏ. ਟੀਮ ਸ਼ਨੀਵਾਰ ਦੇਰ ਸ਼ਾਮ ਜਲੰਧਰ ਪਹੁੰਚੀ। ਉਹ ਸਿਰਫ਼ ਸਾਬਕਾ ਜਥੇਦਾਰ ਜਸਬੀਰ ਰੋਡੇ ਨਾਲ ਜੁੜੇ ਮਾਮਲੇ ਵਿਚ ਨੋਟਿਸ ਸਰਵ ਕਰਨ ਆਏ ਸਨ। 

ਇਹ ਵੀ ਪੜ੍ਹੋ: ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ ਨਾਲ ਕਰਨਗੇ ਮੁਲਾਕਾਤ

PunjabKesari

ਸੂਤਰਾਂ ਦਾ ਕਹਿਣਾ ਹੈ ਕਿ ਟੀਮ ਨੇ ਛਾਪੇਮਾਰੀ ਦੌਰਾਨ ਲਗਭਗ ਤਿੰਨ ਘੰਟੇ ਇਥੇ ਬਿਤਾਏ। ਜਲੰਧਰ ਖੇਤਰ ਵਿਚ 2021 ਵਿਚ ਮਿਲੇ ਟਿਫ਼ਿਨ ਬੰਬ ਮਿਲਣ 'ਚ ਜਾਂਚ ਕੀਤੀ ਗਈ ਹੈ। ਟੀਮ ਨੇ ਦੋ ਘਰਾਂ ਦੀ ਤਲਾਸ਼ੀ ਦੌਰਾਨ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਦੀ ਟੀਮ ਨੇ ਆਪਣੀ ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ।

ਇਹ ਰੇਡ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਮਿਲੇ ਬੰਬਾਂ ਦੀ ਜਾਂਚ ਨਾਲ ਸਬੰਧਤ ਸੀ। ਉਸ ਸਮੇਂ ਦੌਰਾਨ ਜਲੰਧਰ ਦੇ ਕੁਝ ਵਿਅਕਤੀ ਵੀ ਸ਼ੱਕ ਦੇ ਘੇਰੇ 'ਚ ਆਏ ਸਨ ਅਤੇ NIA ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜ ਸਾਲ ਪਹਿਲਾਂ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਹੰਬੋਵਾਲ ਪਿੰਡ ਦੇ ਅੰਡਰਪਾਸ ਦੇ ਨੇੜੇ ਇਕ ਬੰਬ ਵੀ ਮਿਲਿਆ ਸੀ। ਜਿੱਥੇ ਟੀਮ ਦੇ ਆਉਣ ਦੀ ਚਰਚਾ ਗੜ੍ਹਾ ਖੇਤਰ 'ਚ ਹੋਈ ਸੀ, ਉੱਥੇ ਹੀ ਮੀਡੀਆ ਤੋਂ ਦੂਰੀ ਬਣਾਈ ਰੱਖਣ ਲਈ ਨੇੜੇ ਹੀ ਪੁਲਸ ਨਾਕੇ ਵੀ ਲਗਾਏ ਜਾਣ ਦੀ ਚਰਚਾ ਹੈ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ

ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਭਰਾ ਲਖਬੀਰ ਸਿੰਘ ਰੋਡੇ ਜਲੰਧਰ ਦੇ ਹਰਦਿਆਲ ਨਗਰ 'ਚ ਰਹਿੰਦਾ ਹੈ। ਉਹ ਪਾਕਿਸਤਾਨ 'ਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀਆਂ ਗਤੀਵਿਧੀਆਂ ਚਲਾਉਂਦਾ ਹੈ। ਐੱਨ. ਆਈ. ਏ. ਨੇ ਅਗਸਤ 2021 'ਚ ਘਰ 'ਤੇ ਛਾਪਾ ਮਾਰਿਆ ਸੀ। ਪੁਲਸ ਮੁਤਾਬਕ ਲਖਬੀਰ ਸਿੰਘ ਦੇ ਪੁੱਤਰ ਗੁਰਮੁਖ ਸਿੰਘ ਤੋਂ ਟਿਫ਼ਿਨ ਬੰਬ ਅਤੇ ਗ੍ਰਨੇਡ ਬਰਾਮਦ ਕੀਤੇ ਗਏ ਸਨ। ਇਨ੍ਹਾਂ ਦੀ ਵਰਤੋਂ ਪੰਜਾਬ 'ਚ ਦਹਿਸ਼ਤ ਫੈਲਾਉਣ ਲਈ ਕੀਤੀ ਜਾਣੀ ਸੀ। ਗੁਰਮੁਖ ਸਿੰਘ ਰੋਡੇ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਵਿਸਫੋਟਕ ਸਪਲਾਈ ਕਰਨ ਲਈ ਜ਼ਿੰਮੇਵਾਰ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ 4 ਥਾਵਾਂ ’ਤੇ ਛਾਪੇਮਾਰੀ, ਮਸ਼ੀਨਾਂ ਅਤੇ ਵਾਹਨ ਜ਼ਬਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News