ਅੰਮ੍ਰਿਤਸਰ : ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਘਰ NIA ਦਾ ਛਾਪਾ, ਗਟਰ 'ਚੋਂ ਕਢਵਾਏ ਗਏ ਦਸਤਾਵੇਜ਼

02/05/2021 10:54:47 AM

ਅੰਮ੍ਰਿਤਸਰ (ਸੰਜੀਵ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਬੀਤੇ ਦਿਨ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਨਾਲ ਜੁੜੇ ਅੱਤਵਾਦੀ ਸੰਗਠਨ ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਮਨਪ੍ਰੀਤ ਸਿੰਘ ਦੇ ਘਰ ਅੰਮ੍ਰਿਤਸਰ ਦੇ ਲੋਹਾਰਕਾ ਇਲਾਕੇ ’ਚ ਸਥਿਤ ਰਣਜੀਤ ਵਿਹਾਰ ਵਿਖੇ ਛਾਪੇਮਾਰੀ ਕੀਤੀ। ਸਵੇਰੇ 10 ਵਜੇ ਤੋਂ ਚੱਲ ਰਹੀ ਇਸ ਕਾਰਵਾਈ ’ਚ ਬੀਤੀ ਦੇਰ ਸ਼ਾਮ ਐੱਨ. ਆਈ. ਏ. ਦੀ ਟੀਮ ਨੇ 20 ਲੱਖ ਦੀ ਡਰੱਗ ਮਨੀ ਅਤੇ 9 ਐੱਮ. ਐੱਮ. ਪਿਸਤੌਲ ਦੇ 130 ਕਾਰਤੂਸਾਂ ਸਮੇਤ ਮੋਬਾਇਲ ਫੋਨ, ਪੈਨ-ਡਰਾਈਵ, ਵਰਨਾ ਕਾਰ, ਜਾਇਦਾਦ ਦੇ ਕਾਗਜ਼ ਅਤੇ ਹੈਰੋਇਨ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਪਾਲੀਥਿਨ ਬੈਗ ਬਰਾਮਦ ਕੀਤੇ। ਐਨ. ਆਈ. ਏ. ਦੀ ਟੀਮ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।

ਇਹ ਵੀ ਪੜ੍ਹੋ : ਟਾਂਡਾ ਨੇੜੇ ਤੜਕੇ ਸਵੇਰੇ ਵਾਪਰਿਆ ਭਿਆਨਕ ਹਾਦਸਾ, ਦੇਖੋ ਦਰਦਨਾਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ
ਤਸਕਰ ਝੀਤਾ ਤੇ ਸ਼ੇਰਾ ਨਾਲ ਸੀ ਡੂੰਘੇ ਸਬੰਧ
ਦੱਸਣਯੋਗ ਹੈ ਕਿ ਹਿੱਜਬੁਲ ਮੁਜ਼ਾਹਦੀਨ ਲਈ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਦੇ ਹੈਰੋਇਨ ਤਸਕਰ ਰਣਜੀਤ ਸਿੰਘ ਝੀਤਾ ਅਤੇ ਇਕਬਾਲ ਸਿੰਘ ਸ਼ੇਰਾ ਦੇ ਨਾਲ ਡੂੰਘੇ ਸਬੰਧ ਸਨ ਅਤੇ ਜੰਮੂ-ਕਸ਼ਮੀਰ ’ਚ ਹੋਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਲਈ ਉਹ ਕੰਮ ਕਰ ਰਿਹਾ ਸੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਤਾਲਾਬੰਦੀ ਦੌਰਾਨ 25 ਅਪ੍ਰੈਲ, 2020 ਨੂੰ ਅੰਮ੍ਰਿਤਸਰ ਦੇ ਸਦਰ ਥਾਣੇ ਦੀ ਪੁਲਸ ਵੱਲੋਂ ਹਿੱਜਬੁਲ ਦੇ ਕਮਾਂਡਰ ਰਿਆਜ਼ ਅਹਿਮਦ ਨਿਆਕੂ ਦੇ ਨਾਲ ਹਿਲਾਲ ਅਹਿਮਦ ਸਿਰਗੋਜ਼ੀ ਨੂੰ 29 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਥਾਣਾ ਸਦਰ ਦੀ ਪੁਲਸ ਵੱਲੋਂ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪੰਜਾਬ ਪੁਲਸ ਦੀ ਜਾਂਚ ਤੋਂ ਬਾਅਦ ਐੱਨ. ਆਈ. ਏ . ਦੀ ਟੀਮ ਨੇ 8 ਮਈ, 2020 ਨੂੰ ਇਸ ਮਾਮਲੇ ਦੀ ਪੂਰੀ ਜਾਂਚ ਆਪਣੇ ਹੱਥਾਂ ’ਚ ਲੈ ਲਈ ਸੀ ਅਤੇ ਮੋਹਾਲੀ ’ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ’ਚ 11 ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਸਿੰਘ ਇਕ ਹਵਾਲਾ ਆਪ੍ਰੇਟਰ ਹੈ, ਜੋ ਹੈਰੋਇਨ ਅਤੇ ਹਥਿਆਰਾਂ ਨੂੰ ਆਈ-20 ਅਤੇ ਵਰਨਾ ਗੱਡੀ ’ਚ ਰਣਜੀਤ ਸਿੰਘ ਝੀਤਾ ਅਤੇ ਇਕਬਾਲ ਸਿੰਘ ਸ਼ੇਰਾ ਦੇ ਇਸ਼ਾਰਿਆਂ ’ਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਂਦਾ ਸੀ। ਮਨਪ੍ਰੀਤ ਸਿੰਘ ਨੇ ਚਾਰਜਸ਼ੀਟ ’ਚ ਸ਼ਾਮਲ ਬਿਕਰਮ ਸਿੰਘ ਵਿੱਕੀ ਅਤੇ ਰਣਜੀਤ ਸਿੰਘ ਝੀਤਾ ਨੂੰ 35 ਲੱਖ ਰੁਪਏ ਅਤੇ ਹਥਿਆਰ ਪਹੁੰਚਾਏ ਸਨ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਵੱਲੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 2 ਲੋਕ ਗ੍ਰਿਫ਼ਤਾਰ, ਅਸਲਾ ਬਰਾਮਦ
ਮਨਪ੍ਰੀਤ ਨੇ ਪਖ਼ਾਨੇ ’ਚ ਰੋੜ ਦਿੱਤੇ ਸਨ ਦਸਤਾਵੇਜ਼
ਜਿਵੇਂ ਹੀ ਐੱਨ. ਆਈ. ਏ. ਦੀ ਟੀਮ ਨੇ ਹਿੱਜਬੁਲ ਮੁਜ਼ਾਹਦੀਨ ਨਾਲ ਜੁੜੇ ਅੱਤਵਾਦੀ ਮਨਪ੍ਰੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਵੇਖਦਿਆਂ ਹੀ ਉਸਨੇ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਪਖ਼ਾਨੇ ’ਚ ਰੋੜ ਦਿੱਤੇ, ਜਿਸ ਤੋਂ ਬਾਅਦ ਐੱਨ. ਆਈ. ਏ . ਦੀ ਟੀਮ ਨੇ ਮਜ਼ਦੂਰ ਤੋਂ ਫਲੱਸ਼ ਤੁੜਵਾ ਕੇ ਗਟਰ ’ਚੋਂ ਦਸਤਾਵੇਜ਼ ਬਾਹਰ ਕਢਵਾਏ। ਤਿੰਨ ਮਹੀਨੇ ਪਹਿਲਾਂ ਹੀ ਮਨਪ੍ਰੀਤ ਨੇ 16 ਹਜ਼ਾਰ ਰੁਪਏ ਮਹੀਨੇ ’ਤੇ ਘਰ ਕਿਰਾਏ ’ਤੇ ਲਿਆ ਸੀ, ਜਿਸ ਸਬੰਧੀ ਕਿਰਾਏ ’ਤੇ ਮਕਾਨ ਦਿਵਾਉਣ ਵਾਲੇ ਪ੍ਰਾਪਰਟੀ ਡੀਲਰ ਤੋਂ ਵੀ ਟੀਮ ਵੱਲੋਂ ਪੁੱਛਗਿਛ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 'ਡਿਫਾਲਟਰ ਕਰਜ਼ਦਾਰਾਂ' ਲਈ ਸ਼ੁਰੂ ਹੋਈ ਇਹ ਖ਼ਾਸ ਸਕੀਮ, ਮਿਲੇਗੀ ਵੱਡੀ ਰਾਹਤ
ਘਰ ਦੇ ਮਾਲਕ ਤੋਂ ਵੀ ਹੋਈ ਪੁੱਛਗਿੱਛ
ਛਾਪੇਮਾਰੀ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਘਰ ਦੇ ਮਾਲਕ ਨੂੰ ਵੀ ਪੁੱਛਗਿੱਛ ਲਈ ਸੱਦਿਆ ਅਤੇ ਮਨਪ੍ਰੀਤ ਸਿੰਘ ਨੂੰ ਘਰ ਕਿਰਾਏ ’ਤੇ ਦੇਣ ਤੋਂ ਪਹਿਲਾਂ ਹੋਈ ਗੱਲਬਾਤ ਬਾਰੇ ਪੁੱਛਿਆ ਅਤੇ ਇਸ ਗੱਲ ਦੀ ਵੀ ਜਾਣਕਾਰੀ ਹਾਸਲ ਕੀਤੀ ਕਿ ਕੀ ਕਿਰਾਏਦਾਰ ਦੀ ਸੂਚਨਾ ਸਬੰਧਿਤ ਥਾਣੇ ਨੂੰ ਦਿੱਤੀ ਗਈ ਸੀ? ਇਸ ਤੋਂ ਬਾਅਦ ਐੱਨ. ਆਈ. ਏ . ਦੀ ਟੀਮ ਨੇ ਘਰ ’ਚ ਖੜ੍ਹੀ ਵਰਨਾ ਕਾਰ (ਪੀ. ਬੀ. 18-ਡਬਲਊ. 5928) ਨੂੰ ਵੀ ਖੰਗਾਲਿਆ ਅਤੇ ਐਕਟਿਵਾ ਨੰਬਰ ਪੀ. ਬੀ. 18 ਵੀ. 5051 ਦੀ ਵੀ ਤਾਲਾਸ਼ੀ ਲਈ।
ਨੋਟ : ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਦੇ ਘਰ NIA ਵੱਲੋਂ ਕੀਤੀ ਛਾਪੇਮਾਰੀ ਬਾਰੇ ਦਿਓ ਆਪਣੀ ਰਾਏ


 


Babita

Content Editor

Related News