ਲਾਰੈਂਸ ਬਿਸ਼ਨੋਈ ਗਿਰੋਹ ’ਤੇ NIA ਦਾ ਐਕਸ਼ਨ ; ਪੰਜਾਬ ਸਮੇਤ 3 ਸੂਬਿਆਂ ’ਚ 4 ਜਾਇਦਾਦਾਂ ਜ਼ਬਤ

01/07/2024 10:11:24 AM

ਚੰਡੀਗੜ੍ਹ (ਸੁਸ਼ੀਲ ਰਾਜ) - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਸੰਗਠਿਤ ਅੱਤਵਾਦੀ-ਅਪਰਾਧ ਸਿੰਡੀਕੇਟ ਦੇ ਮੈਂਬਰਾਂ ਦੀਆਂ 4 ਜਾਇਦਾਦਾਂ ਜ਼ਬਤ ਕਰ ਲਈਆਂ। ਜਿਨ੍ਹਾਂ ’ਚੋਂ ਤਿੰਨ ਅਚੱਲ ਅਤੇ ਇਕ ਚੱਲ ਜਾਇਦਾਦ ਸੀ। ਇਹ ਕਾਰਵਾਈ ਐੱਨ. ਆਈ. ਏ. ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਵਿਵਸਥਾਵਾਂ ਤਹਿਤ ਕੀਤੀਆਂ ਹਨ।

ਇਹ ਵੀ ਪੜ੍ਹੋ :    ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਐੱਨ. ਆਈ. ਏ. ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵਿਕਾਸ ਸਿੰਘ, ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਕਾਲਾ ਰਾਣਾ ਦੇ ਪਿਤਾ ਜੋਗਿੰਦਰ ਸਿੰਘ ਅਤੇ ਹਥਿਆਰਾਂ ਨੂੰ ਲੁਕਾਉਣ ਵਾਲੇ ਦਲੀਪ ਕੁਮਾਰ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਵਿਕਾਸ ਸਿੰਘ ਨੇ ਪੰਜਾਬ ਪੁਲਸ ਹੈੱਡਕੁਆਰਟਰ ਵਿਖੇ ਆਰ. ਪੀ. ਜੀ. ਹਮਲੇ ’ਚ ਸ਼ਾਮਲ ਮੁਲਜ਼ਮਾਂ ਅਤੇ ਅੱਤਵਾਦੀਆਂ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵਿਕਾਸ ਨੇ ਪਨਾਹ ਦਿੱਤੀ ਸੀ। ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਕਾਲਾ ਰਾਣਾ ਦੇ ਪਿਤਾ ਜੋਗਿੰਦਰ ਸਿੰਘ ਨੇ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਹਥਿਆਰ ਅਤੇ ਗੋਲਾ-ਬਾਰੂਦ ਸਪਲਾਈ ਕਰਨ ਲਈ ਆਪਣੀ ਫਾਰਚੂਨਰ ਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਕੇ ਮਦਦ ਕੀਤੀ ਸੀ। ਗਿਰੋਹ ਦੇ ਮੈਂਬਰ ਦਲੀਪ ਕੁਮਾਰ ਦੀ ਜਾਇਦਾਦ ਦੀ ਵਰਤੋਂ ਹਥਿਆਰਾਂ ਨੂੰ ਸਟੋਰ ਕਰਨ ਅਤੇ ਲੁਕਾਉਣ ਲਈ ਪਨਾਹ/ਗੋਦਾਮ ਦੇ ਰੂਪ ’ਚ ਅਤੇ ਅੱਤਵਾਦੀ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਲਈ ਵੀ ਕੀਤੀ ਜਾਂਦੀ ਰਹੀ ਸੀ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਹਥਿਆਰ ਬਰਾਮਦਗੀ ਮਾਮਲੇ ’ਚ ਮੁਸ਼ਤਾਕ ਅਹਿਮਦ ਦੇ ਮਕਾਨ ਦੀ ਕੁਰਕੀ

ਜੰਮੂ/ਸ਼੍ਰੀਨਗਰ, (ਅਰੁਣ)-ਐੱਨ. ਆਈ. ਏ. ਨੇ ਸਵੇਰੇ ਸ਼੍ਰੀਨਗਰ ਜ਼ਿਲੇ ਦੇ ਛੰਨਪੋਰਾ ਇਲਾਕੇ ’ਚ ਹਥਿਆਰ ਬਰਾਮਦਗੀ ਮਾਮਲੇ ਦੇ ਇਕ ਮੁਲਜ਼ਮ ਦੇ ਰਿਹਾਇਸ਼ੀ ਮਕਾਨ ਨੂੰ ਕੁਰਕ ਕਰ ਲਿਆ। ਸੂਤਰਾਂ ਮੁਤਾਬਕ ਸ਼ਨੀਵਾਰ ਸਵੇਰੇ ਐੱਨ. ਆਈ. ਏ. ਦੀ ਟੀਮ ਨੇ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਨਾਲ ਮਿਲ ਕੇ ਕੀਤੀ ਗਈ ਕਾਰਵਾਈ ’ਚ ਮੁਲਜ਼ਮ ਮੁਸ਼ਤਾਕ ਅਹਿਮਦ ਨਿਵਾਸੀ ਛੰਨਪੋਰਾ ਦੀ ਜਾਇਦਾਦ ਕੁਰਕ ਕੀਤੀ। ਉਨ੍ਹਾਂ ਦੱਸਿਆ ਕਿ ਹਥਿਆਰਾਂ ਦੀ ਬਰਾਮਦਗੀ ਨਾਲ ਸਬੰਧਤ ਮਾਮਲੇ ਆਰ. ਸੀ. 4/22 ਦੇ ਸਬੰਧ ’ਚ ਮਕਾਨ ਦੀ ਕੁਰਕੀ ਕੀਤੀ ਗਈ ਹੈ।

ਇਹ ਵੀ ਪੜ੍ਹੋ :    ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ

ਜ਼ਿਕਰਯੋਗ ਹੈ ਕਿ ਮਈ 2023 ’ਚ, ਸ਼੍ਰੀਨਗਰ ਪੁਲਸ ਨੇ ਛੰਨਪੋਰਾ ਇਲਾਕੇ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਅਤੇ ਦਿ ਰਜ਼ਿਸਟੈਂਸ ਅਲਾਇੰਸ (ਟੀ. ਆਰ. ਐੱਫ.) ਦੇ ਦੋ ਸਥਾਨਕ ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ 15 ਪਿਸਤੌਲ, 30 ਮੈਗਜ਼ੀਨ, 300 ਰੌਂਦ ਅਤੇ 1 ਸਾਈਲੈਂਸਰ ਸਮੇਤ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਸੀ। ਮਾਮਲੇ ਨੂੰ ਅਗਲੇਰੀ ਜਾਂਚ ਲਈ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :    ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News