ਸੂਬਾ ਪ੍ਰਧਾਨ ਜਸਵੀਰ ਗੜ੍ਹੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਅਗਲੀਆਂ ਲੋਕ ਸਭਾ ਚੋਣਾਂ : ਬੈਨੀਵਾਲ
Saturday, May 07, 2022 - 07:26 PM (IST)
ਜਲੰਧਰ/ਚੰਡੀਗੜ੍ਹ-ਬਹੁਜਨ ਸਮਾਜ ਪਾਰਟੀ ਨੇ ਸੂਬਾ ਕਮੇਟੀ ਦਾ ਐਲਾਨ ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਨੁਸਾਰ ਅਤੇ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਜੀ ਦੇ ਨਿਰਦੇਸ਼ 'ਚ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਸੂਬਾ ਪੱਧਰੀ ਕਾਰਜਕਾਰਨੀ ਦਾ ਐਲਾਨ ਕੀਤਾ ਜਾਂਦਾ ਹੈ ਜਿਸ 'ਚ ਸੂਬਾ ਉਪ-ਪ੍ਰਧਾਨ ਬਲਦੇਵ ਮਹਿਰਾ ਹੋਣਗੇ।
ਇਹ ਵੀ ਪੜ੍ਹੋ :- ਸ਼੍ਰੀਲੰਕਾ 'ਚ ਲਾਗੂ ਐਮਰਜੈਂਸੀ 'ਤੇ ਡਿਪਲੋਮੈਂਟਾਂ ਨੇ ਜਤਾਈ ਚਿੰਤਾ
ਸੂਬਾ ਜਨਰਲ ਸਕੱਤਰ ਦੀ ਸੂਚੀ 'ਚ ਗੁਰਲਾਲ ਸੈਲਾ, ਗੁਰਮੇਲ ਚੁੰਬਰ, ਪਰਵੀਨ ਬੰਗਾ, ਡਾ ਜਸਪ੍ਰੀਤ ਸਿੰਘ ਬੀਜ਼ਾ, ਰਾਜਾ ਰਾਜਿੰਦਰ ਸਿੰਘ ਨਨਹੇਰੀਆਂ,ਚਮਕੌਰ ਸਿੰਘ ਵੀਰ, ਐਡਵੋਕੇਟ ਬਲਵਿੰਦਰ ਕੁਮਾਰ, ਲਾਲ ਸਿੰਘ ਸੁਲਹਾਣੀ, ਗੁਰਨਾਮ ਚੌਧਰੀ, ਸੁਖਦੇਵ ਸਿੰਘ ਸ਼ੀਰਾ, ਠੇਕੇਦਾਰ ਰਾਜਿੰਦਰ ਸਿੰਘ, ਤੀਰਥ ਰਾਜਪੁਰਾ, ਜੋਗਾ ਸਿੰਘ ਪਨੋਂਦੀਆਂ, ਮਾਹਰਭਜਨ ਸਿੰਘ ਬਲਾਲੋਂ, ਲਾਲ ਚੰਦ ਔਜਲਾ, ਰਾਮ ਸਿੰਘ ਗੋਗੀ ਸ਼ਾਮਲ ਹਨ। ਸੂਬਾ ਸਕੱਤਰ ਦੀ ਸੂਚੀ 'ਚ ਜਸਵੰਤ ਰਾਇ, ਹਰਬੰਸ ਲਾਲ ਚਣਕੋਆ, ਪੀਡੀ ਸ਼ਾਂਤ, ਸੰਤ ਰਾਮ ਮਲੀਆਂ, ਜਗਜੀਤ ਛਰਬੜ, ਦਲਜੀਤ ਰਾਇ, ਦਰਸ਼ਨ ਸਿੰਘ ਝਲੂਰ, ਤਰਸੇਮ ਥਾਪਰ, ਐਡਵੋਕੇਟ ਸ਼ਿਵ ਕਲਿਆਣ, ਭਾਗ ਸਿੰਘ ਸਰੀਂਹ, ਗੁਰਬਖਸ਼ ਸਿੰਘ ਮਹੇ, ਤਾਰਾ ਚੰਦ ਭਗਤ, ਐਡਵੋਕੇਟ ਥੋਰੂ ਰਾਮ ਮਹਾਸ਼ਾ, ਕੁਲਵੰਤ ਸਿੰਘ ਰਾਮਗੜ੍ਹੀਆ ਜੀ ਸ਼ਾਮਲ ਹਨ।
ਇਹ ਵੀ ਪੜ੍ਹੋ :- ਕਿਊਬਾ ਦੀ ਰਾਜਧਾਨੀ ’ਚ ਧਮਾਕੇ ਨਾਲ ਨੁਕਸਾਨਿਆ ਗਿਆ ਹੋਟਲ, 8 ਦੀ ਮੌਤ
ਸੂਬਾ ਕਮੇਟੀ ਮੈਂਬਰ 'ਚ ਐਡਵੋਕੇਟ ਅਵਤਾਰ ਕ੍ਰਿਸ਼ਨ, ਮੀਨਾ ਰਾਣੀ, ਕੁਲਵੰਤ ਮਹਤੋਂ, ਗੁਰਮੀਤ ਚੋਬਦਾਰਾਂ, ਸ਼ੀਲਾ ਰਾਣੀ, ਸੁਖਦੇਵ ਬਿੱਟਾ ਮਹਾਸ਼ਾ, ਤਰਸੇਮ ਡੋਲਾ, ਪਲਵਿੰਦਰ ਬਿੱਕਾ ਸ਼ਾਮਲ ਹਨ। ਬਸਪਾ ਦੇ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਜਸਵੰਤ ਰਾਇ ਜੀ ਅਤੇ ਖ਼ਜਾਨਚੀ ਪਰਮਜੀਤ ਮੱਲ ਜੀ ਹੋਣਗੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਲੜੇ ਉਮੀਦਵਾਰ ਸੂਬਾ ਕਾਰਜਕਾਰਨੀ ਕਮੇਟੀ ਦੇ ਵਿਸ਼ੇਸ਼ ਮੈਂਬਰ ਹੋਣਗੇ।
ਇਹ ਵੀ ਪੜ੍ਹੋ :- ਮੈਡ੍ਰਿਡ : 4 ਮੰਜ਼ਿਲਾ ਇਮਾਰਤ 'ਚ ਧਮਾਕਾ ਹੋਣ ਕਾਰਨ 18 ਲੋਕ ਹੋਏ ਜ਼ਖਮੀ, 2 ਲਾਪਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ