ਜ਼ਿਲਾ ਪ੍ਰਸ਼ਾਸਨ ਵੱਲੋਂ ਲਾਏ ਗਏ ਪੰਘੂੜੇ ''ਚ ਪਾਈ ਨਵ-ਜੰਮੀ ਬੱਚੀ ਨੇ ਦਮ ਤੋੜਿਆ

Wednesday, Dec 27, 2017 - 07:02 AM (IST)

ਜ਼ਿਲਾ ਪ੍ਰਸ਼ਾਸਨ ਵੱਲੋਂ ਲਾਏ ਗਏ ਪੰਘੂੜੇ ''ਚ ਪਾਈ ਨਵ-ਜੰਮੀ ਬੱਚੀ ਨੇ ਦਮ ਤੋੜਿਆ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਜ਼ਿਲਾ ਪ੍ਰਸ਼ਾਸਨ ਵੱਲੋਂ ਲਾਏ ਗਏ ਪੰਘੂੜੇ 'ਚ ਮੰਗਲਵਾਰ ਸਵੇਰੇ ਕਿਸੇ ਦੁਆਰਾ ਪਾਈ 'ਪ੍ਰੀ-ਮਚਿਓਰ' ਬੱਚੀ ਨੇ ਆਖਿਰਕਾਰ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਹਸਪਤਾਲ ਪ੍ਰਸ਼ਾਸਨ ਉਸ ਸਮੇਂ ਹਰਕਤ ਵਿਚ ਆ ਗਿਆ ਜਦੋਂ ਮੰਗਲਵਾਰ ਸਵੇਰੇ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਏ ਗਏ ਪੰਘੂੜੇ ਵਿਚ ਕੋਈ ਵਿਅਕਤੀ ਇਕ ਲਾਵਾਰਿਸ ਨਵ-ਜਨਮੀ ਬੱਚੀ ਨੂੰ ਪਾ ਗਿਆ। ਪੰਘੂੜਾ ਘਰ ਅੱਗੇ ਲਾਈ ਖਿੜਕੀ 'ਚ ਜਦੋਂ ਘੰਟੀ ਵੱਜੀ ਤਾਂ ਜੱਚਾ-ਬੱਚਾ ਕੇਂਦਰ ਦੀ ਗੁਰਪ੍ਰੀਤ ਕੌਰ ਨੇ ਤੁਰੰਤ ਜਾ ਕੇ ਪੰਘੂੜੇ ਵਿਚੋਂ ਬੱਚੀ ਨੂੰ ਚੁੱਕਿਆ ਅਤੇ ਇਸ ਸਬੰਧੀ ਡਾਕਟਰਾਂ ਨੂੰ ਸੂਚਿਤ ਕੀਤਾ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਵਿਨਾਸ਼ ਬਾਂਸਲ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਡਾ. ਹਿਮਾਂਸ਼ੂ ਗੁਪਤਾ ਨੂੰ ਭੇਜਿਆ। ਉਨ੍ਹਾਂ ਨਾਲ ਰੈੱਡ ਕਰਾਸ ਦੇ ਸੈਕਟਰੀ ਵਿਜੈ ਗੁਪਤਾ ਵੀ ਸਨ। ਡਾਕਟਰਾਂ ਨੇ ਦੱਸਿਆ ਕਿ ਬੱਚੀ ਸਿਰਫ 24 ਹਫਤਿਆਂ (6 ਮਹੀਨਿਆਂ) ਦੀ ਹੀ ਹੈ ਅਤੇ ਪ੍ਰੀ-ਮਚਿਓਰ ਬੱਚੀ ਹੈ, ਜਿਸ ਦਾ ਵਜ਼ਨ ਸਿਰਫ 600 ਗ੍ਰਾਮ ਹੈ। ਨਾਜ਼ੁਕ ਹਾਲਤ ਨੂੰ ਦੇਖਦਿਆਂ ਏ. ਡੀ. ਸੀ. ਹਿਮਾਂਸ਼ੂ ਗੁਪਤਾ ਨੇ ਫੌਰੀ ਤੌਰ 'ਤੇ ਨਵ-ਜਨਮੀ ਬੱਚੀ ਨੂੰ ਪਟਿਆਲਾ ਭੇਜਣ ਦਾ ਪ੍ਰਬੰਧ ਕੀਤਾ ਪਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ। 


Related News