ਚੰਡੀਗੜ੍ਹ ਮੇਅਰ ਚੋਣ ਬਾਰੇ ਨਵੀਂ Video ਆਈ ਸਾਹਮਣੇ, ਕੈਮਰੇ ''ਚ ਕੈਦ ਹੋਇਆ ਘਾਲਾ-ਮਾਲਾ (ਵੀਡੀਓ)
Tuesday, Feb 06, 2024 - 06:48 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ 'ਚ ਕੌਂਸਲਰਾਂ ਨੂੰ ਤੋੜਨ ਨੂੰ ਲੈ ਕੇ ਕਾਫੀ ਜੱਦੋ-ਜਹਿਦ ਹੋਈ। ਪਹਿਲਾਂ 18 ਜਨਵਰੀ ਨੂੰ ਚੋਣਾਂ ਤੈਅ ਹੋਈਆਂ ਸਨ, ਫਿਰ ਅਦਾਲਤ ਦੇ ਹੁਕਮਾਂ 'ਤੇ 30 ਜਨਵਰੀ ਨੂੰ ਚੋਣਾਂ ਹੋਈਆਂ ਤਾਂ ਭਾਜਪਾ 'ਤੇ ਵੱਡੇ ਇਲਜ਼ਾਮ ਲੱਗੇ। ਹਾਈਕੋਰਟ ਦੇ ਹੁਕਮਾਂ ’ਤੇ 30 ਜਨਵਰੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਚੋਣ ਕਰਵਾਈ ਸੀ। ਜਿਸ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ 20 ਕੌਂਸਲਰ ਅਤੇ ਸੰਸਦ ਮੈਂਬਰ ਸਮੇਤ ਭਾਜਪਾ ਦੇ 16 ਵੋਟ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੀਂਹ ਤੇ ਗੜ੍ਹੇਮਾਰੀ ਦੇ ਨਾਲ ਤੂਫ਼ਾਨ ਦਾ Alert ਜਾਰੀ
ਚੋਣਾਂ ਦੇ ਦੌਰਾਨ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਮਨੋਜ ਸੋਨਕਰ ਨੂੰ 16 ਵੋਟਾਂ ਪੈਣ ’ਤੇ ਮੇਅਰ ਬਣਾ ਦਿੱਤਾ ਸੀ। ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਸਿੰਘ ਨੂੰ 12 ਵੋਟਾਂ ਪਾਈਆਂ ਸਨ। ਪ੍ਰੀਜ਼ਾਈਡਿੰਗ ਅਫ਼ਸਰ ਨੇ 8 ਵੋਟਾਂ ਨੂੰ ਅਵੈਧ ਐਲਾਨਿਆ ਸੀ। ਇਸ ਤੋਂ ਬਾਅਦ ਹੰਗਾਮਾ ਹੋਇਆ ਸੀ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬਾਇਕਾਟ ਕੀਤਾ ਸੀ। ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਬੈਲੇਟ ਪੇਪਟ ’ਤੇ ਸਾਇਨ ਅਤੇ ਟਿੱਕ ਕਰਦੇ ਹੋਏ ਕੈਮਰੇ 'ਚ ਕੈਦ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਨਿਗਮ ਚੋਣਾਂ ਨੂੰ ਲੈ ਕੇ ਫਿਰ ਨਹੀਂ ਹੋ ਸਕਿਆ ਫ਼ੈਸਲਾ, ਮਾਰਚ 'ਚ ਹੋਵੇਗੀ ਮਾਮਲੇ ਦੀ ਸੁਣਵਾਈ
18 ਜਨਵਰੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਹੋ ਗਏ ਸਨ ਬਿਮਾਰ
ਚੋਣਾਂ ਵਾਲੇ ਦਿਨ 18 ਜਨਵਰੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਬਿਮਾਰ ਹੋ ਗਏ ਅਤੇ ਸੈਕਟਰ-16 ਜਨਰਲ ਹਸਪਤਾਲ 'ਚ ਦਾਖ਼ਲ ਹੋਏ ਸਨ। ਚੋਣਾਂ 'ਚ ਵੋਟ ਪਾਉਣ ਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਨਗਰ ਨਿਗਮ ਦਫਤਰ ਪਹੁੰਚੇ, ਪਰ ਮਸੀਹ ਦੇ ਬਿਮਾਰ ਹੋਣ ਨਾਲ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੋਣਾਂ ਕਰਵਾਉਣ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀ। ਹਾਈਕੋਰਟ ਨੇ 30 ਫਰਵਰੀ ਨੂੰ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8