ਅੰਮ੍ਰਿਤਸਰ ਵਿਵਾਦਿਤ ਜ਼ਮੀਨ ਮਾਮਲੇ 'ਚ ਨਵਾਂ ਮੋੜ, ਨਿਹੰਗ ਜਥੇਬੰਦੀਆਂ ਨੇ ਮੁੜ ਉਸੇ ਜਗ੍ਹਾ ਲਗਾਇਆ ਨਿਸ਼ਾਨ ਸਾਹਿਬ

Monday, Aug 19, 2024 - 02:40 AM (IST)

ਅੰਮ੍ਰਿਤਸਰ ਵਿਵਾਦਿਤ ਜ਼ਮੀਨ ਮਾਮਲੇ 'ਚ ਨਵਾਂ ਮੋੜ, ਨਿਹੰਗ ਜਥੇਬੰਦੀਆਂ ਨੇ ਮੁੜ ਉਸੇ ਜਗ੍ਹਾ ਲਗਾਇਆ ਨਿਸ਼ਾਨ ਸਾਹਿਬ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਵਾਰਡ ਨੰ. 80 ਦੇ ਗੁਰੂ ਕੀ ਵਡਾਲੀ ਵਿਖੇ ਟਰੈਕਟਰ ਨਾਲ ਨਿਸ਼ਾਨ ਸਾਹਿਬ ਪੁੱਟਣ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਇਕ ਕਥਿਤ ਤੌਰ 'ਤੇ ਇਕ ਵਿਵਾਦਿਤ ਜ਼ਮੀਨ ਦੇ ਹਿੱਸੇ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਸੀ, ਜਿਸ ਨੂੰ ਕਿ ਪਿੰਡ ਵਾਸੀਆਂ ਨੇ ਟਰੈਕਟਰ ਨਾਲ ਪੁੱਟ ਦਿੱਤਾ ਸੀ। 

ਹੁਣ ਇਸ ਮਾਮਲੇ 'ਚ ਇਕ ਹੋਰ ਨਵਾਂ ਮੋੜ ਆ ਗਿਆ ਹੈ। ਐਤਵਾਰ ਨੂੰ ਨਿਹੰਗ ਜਥੇਬੰਦੀਆਂ ਵੱਲੋਂ ਉਸੇ ਜਗ੍ਹਾ 'ਤੇ ਇਕ ਵਾਰ ਫ਼ਿਰ ਤੋਂ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਹੈ। ਨਿਸ਼ਾਨ ਸਾਹਿਬ ਲਗਾਉਣ ਸਮੇਂ ਪੁਲਸ ਅਧਿਕਾਰੀ ਵੀ ਉੱਥੇ ਮੌਜੂਦ ਸਨ। ਨਿਸ਼ਾਨ ਸਾਹਿਬ ਲੱਗਣ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਵਿਰੋਧ ਕੀਤਾ ਜਾਣਾ ਵੀ ਸ਼ੁਰੂ ਹੋ ਗਿਆ ਹੈ। 

PunjabKesariਅਸਲ 'ਚ ਅਕਾਲ ਤਖ਼ਤ ਸਾਹਿਬ ਵੱਲੋਂ ਸਾਲ 2016 'ਚ ਫ਼ਰਮਾਨ ਜਾਰੀ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਤੋਂ ਬਗ਼ੈਰ ਕਿਤੇ ਵੀ ਨਿਸ਼ਾਨ ਸਾਹਿਬ ਨਹੀਂ ਲਗਾਇਆ ਜਾਵੇਗਾ। ਅਕਾਲ ਤਖ਼ਤ ਸਾਹਿਬ ਦੇ ਇਸ ਫ਼ਰਮਾਨ ਦੀ ਅਣਦੇਖੀ ਕਰਦਿਆਂ ਇਸ ਜਗ੍ਹਾ 'ਤੇ ਬਿਨਾਂ ਗੁਰੂਘਰ ਦੇ ਮੁੜ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। 

PunjabKesariਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ 'ਚ ਕੁਝ ਲੋਕ ਇਕ ਜ਼ਮੀਨ ਦੇ ਹਿੱਸੇ 'ਤੇ ਲੱਗੇ ਹੋਏ ਨਿਸ਼ਾਨ ਸਾਹਿਬ ਨੂੰ ਟਰੈਕਟਰ ਨਾਲ ਪੁੱਟ ਰਹੇ ਹਨ। ਇਸ ਪਿੱਛੋਂ ਉਨ੍ਹਾਂ ਲੋਕਾਂ ਨੇ ਹੀ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਇਹ ਜ਼ਮੀਨ ਪਹਿਲਾਂ ਪੰਚਾਇਤ ਦੇ ਅਧੀਨ ਸੀ, ਪਰ ਕੁਝ ਲੋਕਾਂ ਵੱਲੋਂ ਇਸ ਜ਼ਮੀਨ 'ਤੇ ਕਬਜ਼ਾ ਕਰ ਲੈਣ ਦੀ ਨੀਅਤ ਨਾਲ ਇਸ ਜਗ੍ਹਾ 'ਤੇ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਨੂੰ ਰੋਕਣ ਲਈ ਉਨ੍ਹਾਂ ਨੇ ਨਿਸ਼ਾਨ ਸਾਹਿਬ ਹਟਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਰੈਕਟਰ ਦੇ ਜ਼ੋਰ ਦੀ ਵਰਤੋਂ ਕਰਨ ਲਈ ਮੁਆਫ਼ੀ ਵੀ ਮੰਗੀ ਸੀ। 

PunjabKesari

ਇਹ ਵੀ ਪੜ੍ਹੋ- ਗੁਆਂਢੀਆਂ ਦੀ ਲੜਾਈ ਰੁਕਵਾਉਣ ਦੀ ਕੋਸ਼ਿਸ਼ 'ਚ ਗੁਆਉਣੀ ਪਈ ਜਾਨ, ਨੌਜਵਾਨ ਨੇ ਕਿਰਚ ਮਾਰ ਕੇ ਕਰ'ਤਾ ਕਤਲ

ਉਨ੍ਹਾਂ ਅੱਗੇ ਕਿਹਾ, ''ਸਾਡੀ ਨਾਰਾਜ਼ਗੀ ਸਿਰਫ਼ ਵਿਵਾਦਿਤ ਜਗ੍ਹਾ 'ਤੇ ਧਾਰਮਿਕ ਅਸਥਾਨ ਨਾ ਬਣਾਉਣ ਦੇਣ ਲਈ ਸੀ, ਕਿਉਂਕਿ ਕੱਲ ਨੂੰ ਇਹ ਜਗ੍ਹਾ ਕਿਸੇ ਹੋਰ ਦੇ ਕੋਲ ਚਲੀ ਜਾਵੇ ਅਤੇ ਬਣਾਇਆ ਹੋਇਆ ਧਾਰਮਿਕ ਸਥਾਨ ਢਾਹੁਣਾ ਪੈ ਜਾਵੇ, ਇਹ ਗੱਲ ਠੀਕ ਨਹੀਂ। ਇਸ ਲਈ ਅਸੀਂ ਪਹਿਲਾਂ ਹੀ ਇਸ ਵਿਵਾਦ ਨੂੰ ਟਾਲਣ ਦੀ ਗੱਲ ਆਖੀ ਸੀ। ਪਰ ਜਿਨ੍ਹਾਂ ਨੇ ਇਸ ਵਿਵਾਦਿਤ ਜ਼ਮੀਨ 'ਤੇ ਨਿਸ਼ਾਨ ਸਾਹਿਬ ਲਗਾਇਆ, ਉਨ੍ਹਾਂ 'ਤੇ ਪਰਚਾ ਕਿਉਂ ਨਹੀਂ ਕੀਤਾ ਗਿਆ। ਸਾਡੀ ਪ੍ਰਸ਼ਾਸ਼ਨ ਅਤੇ ਸਰਕਾਰ ਕੋਲੋਂ ਇਹੀ ਮੰਗ ਹੈ ਕਿ ਉਹ ਸਾਡੇ ਪਿੰਡ ਦਾ ਮਾਹੌਲ ਨਾ ਵਿਗੜਣ ਦੇਣ, ਕਿਉਂਕਿ ਪਹਿਲਾਂ ਕਦੇ ਵੀ ਅਜਿਹਾ ਧਾਰਮਿਕ ਵਿਵਾਦ ਸਾਡੇ ਇਲਾਕੇ ਵਿਚ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ।''

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News