ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ Update, 27 ਫਰਵਰੀ ਤੱਕ ਜਾਰੀ ਹੋਈ ਭਵਿੱਖਬਾਣੀ

Thursday, Feb 22, 2024 - 11:43 AM (IST)

ਚੰਡੀਗੜ੍ਹ : ਪੰਜਾਬ 'ਚ ਮੌਸਮ 'ਚ ਲਗਾਤਾਰ ਬਦਲਾਅ ਹੋ ਰਿਹਾ ਹੈ। ਹਿਮਾਚਲ 'ਚ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਠੰਡ ਵੱਧ ਗਈ ਹੈ। ਇਸ ਕਾਰਨ ਪੰਜਾਬ 'ਚ ਕਈ ਥਾਵਾਂ 'ਤੇ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ। ਹਾਲਾਂਕਿ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਪਾਰਾ 2 ਡਿਗਰੀ ਤੱਕ ਹੇਠਾਂ ਡਿੱਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 4-5 ਦਿਨਾਂ ਦੌਰਾਨ ਮੌਸਮ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੱਪੜਾ ਕਾਰੋਬਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਦਹਿਸ਼ਤ ਦਾ ਮਾਹੌਲ

25 ਫਰਵਰੀ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਪਰ ਇਸ ਦਾ ਮੈਦਾਨੀ ਇਲਾਕਿਆਂ 'ਚ ਜ਼ਿਆਦਾ ਅਸਰ ਨਹੀਂ ਦਿਖੇਗਾ। ਪੰਜਾਬ 'ਚ ਆਉਣ ਵਾਲੇ 3 ਦਿਨ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ 27 ਫਰਵਰੀ ਨੂੰ ਹਿਮਾਚਲ 'ਚ ਵੈਸਟਰਨ ਡਿਸਟਰਬੈਂਸ ਸਰਗਰਮ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ PM ਮੋਦੀ ਦੀ ਸੁਰੱਖਿਆ 'ਚ ਸੇਂਧ ਦਾ ਮਾਮਲਾ : ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਜਾਂਚ ਸ਼ੁਰੂ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਵੱਧ ਤੋਂ ਵੱਧ ਤਾਪਮਾਨ 22.0 ਅਤੇ ਘੱਟੋ-ਘੱਟ ਤਾਪਮਾਨ 6.8 ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ 'ਚ ਵੱਧ ਤੋਂ ਵੱਧ ਤਾਪਮਾਨ 24.5 ਅਤੇ ਘੱਟੋ-ਘੱਟ ਤਾਪਮਾਨ 7.5, ਪਠਾਨਕੋਟ 'ਚ ਵੱਧ ਤੋਂ ਵੱਧ ਤਾਪਮਾਨ 23.6 ਅਤੇ ਘੱਟੋ-ਘੱਟ ਤਾਪਮਾਨ 9.1, ਰੋਪੜ 'ਚ ਵੱਧ ਤੋੰ ਵੱਧ ਤਾਪਮਾਨ 22.2 ਅਤੇ ਘੱਟੋ-ਘੱਟ ਤਾਪਮਾਨ 10.0, ਜਦੋਂ ਕਿ ਫਿਰੋਜ਼ਪੁਰ 'ਚ ਵੱਧ ਤੋਂ ਵੱਧ ਤਾਪਮਾਨ 23.5 ਅਤੇ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 



 


Babita

Content Editor

Related News