ਵੱਡੀ ਖ਼ਬਰ : ਪੰਜਾਬ ਦੀ ''ਇੰਡਸਟਰੀ'' ਲਈ ਬਿਜਲੀ ਸੰਕਟ ਦੌਰਾਨ ਫਿਰ ਨਵੇਂ ਹੁਕਮ ਜਾਰੀ, ਜੁਰਮਾਨਿਆਂ ਦੇ ਵੀ ਆਰਡਰ

Saturday, Jul 03, 2021 - 09:40 AM (IST)

ਵੱਡੀ ਖ਼ਬਰ : ਪੰਜਾਬ ਦੀ ''ਇੰਡਸਟਰੀ'' ਲਈ ਬਿਜਲੀ ਸੰਕਟ ਦੌਰਾਨ ਫਿਰ ਨਵੇਂ ਹੁਕਮ ਜਾਰੀ, ਜੁਰਮਾਨਿਆਂ ਦੇ ਵੀ ਆਰਡਰ

ਪਟਿਆਲਾ (ਜ. ਬ.) : ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਜਿੱਥੇ ਪਹਿਲਾਂ ਇੰਡਸਟਰੀ ਲਈ ਹਫ਼ਤੇ ’ਚ 2 ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉੱਥੇ ਹੀ ਹੁਣ 3 ਦਿਨ ਹੋਰ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਹੋ ਗਏ ਹਨ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਸੂਚਨਾ ਮੁਤਾਬਕ ਦੱਖਣੀ ਤੇ ਬਾਰਡਰ ਜ਼ੋਨ ’ਚ 4 ਤੋਂ 7 ਜੁਲਾਈ ਤੱਕ ਸਨਅਤਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਰਾਹੁਲ-ਸਿੱਧੂ ਦੀ ਮੁਲਾਕਾਤ ਮਗਰੋਂ ਭਖਿਆ ਪੰਜਾਬ 'ਚ ਸਿਆਸੀ ਪਾਰਾ, 'ਕੈਪਟਨ' ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ (ਤਸਵੀਰਾਂ)

ਇਹ ਹੁਕਮ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਲਈ ਜਾਰੀ ਰਹਿਣਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਵਰਕਾਮ ਨੇ ਹੁਕਮਾਂ ਦੀ ਅਦੂਲੀ ਕਰਨ ਵਾਲਿਆਂ ਲਈ ਜੁਰਮਾਨੇ ਲਾਉਣ ਦਾ ਵੀ ਹੁਕਮ ਚਾੜ੍ਹ ਦਿੱਤਾ ਹੈ। ਇਸ ਮੁਤਾਬਕ ਪਹਿਲੀ ਵਾਰ ਕੁਤਾਹੀ ਕਰਨ ਵਾਲੇ ਨੂੰ 100 ਕੇ. ਵੀ. ਏ. ਦਾ ਜੁਰਮਾਨਾ ਮਨਜ਼ੂਰੀ ਤੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਾਰਾ 40 ਤੋਂ ਪਾਰ, 'ਲੂ' ਦੀ ਮਾਰ ਝੱਲ ਰਹੇ ਲੋਕਾਂ ਲਈ ਕੁੱਝ ਰਾਹਤ ਦੀ ਖ਼ਬਰ

ਇਸ ਮਗਰੋਂ ਦੂਜੀ ਵਾਰ 'ਤੇ ਹਰ ਗਲਤੀ ਕਰਨ ’ਤੇ 200 ਕੇ. ਵੀ. ਏ. ਦਾ ਜੁਰਮਾਨਾ ਪ੍ਰਵਾਨਿਤ ਲੋਡ ਨਾਲੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ। ਹੁਕਮਾਂ ਮੁਤਾਬਕ ਐੱਲ. ਐੱਸ. ਇੰਡਸਟਰੀ ਖ਼ਪਤਕਾਰਾਂ ਨੂੰ ਮਤਲਬ ਜਨਰਲ ਤੇ ਰੋਲਿੰਗ ਮਿੱਲ ਖ਼ਪਤਕਾਰਾਂ ਨੂੰ ਐੱਸ. ਸੀ. ਡੀ. ਦਾ 10 ਫ਼ੀਸਦੀ ਜਾਂ 50 ਕੇ. ਵੀ. ਏ. ਤੱਕ ਜੋ ਵੀ ਘੱਟ ਹੋਵੇ, ਸਮਰੱਥਾ ਵਰਤਣ ਦੀ ਮਨਜ਼ੂਰੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਨੇ ਕਰ ਦਿਖਾਇਆ ਕਮਾਲ, ਬਿਨਾ ਓਪਨ ਸਰਜਰੀ ਬਦਲੇ 2 ਮਰੀਜ਼ਾਂ ਦੇ 'ਹਾਰਟ ਵਾਲਵ'

ਇੰਡਕਸ਼ਨ ਫਰਨੇਸ ਲਈ ਐੱਸ. ਸੀ. ਡੀ. ਦਾ 2.5 ਫ਼ੀਸਦੀ ਜਾਂ 50 ਕੇ. ਵੀ. ਏ. ਜੋ ਵੀ ਘੱਟ ਹੋਵੇ ਅਤੇ ਆਰਕ ਫਰਨੇਸ ਇੰਡਸਟਰੀ ਵਾਸਤੇ ਐੱਸ. ਸੀ. ਡੀ. ਦਾ 5 ਫ਼ੀਸਦੀ ਛੁੱਟੀ ਵਾਲੇ ਦਿਨਾਂ ’ਚ ਵਰਤਣ ਦੀ ਮਨਜ਼ੂਰੀ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News