962 ਮੰਡੀਆਂ ਖੇਤੀ ਪੈਦਾਵਾਰ ਦੇ ਮੰਡੀਕਰਨ ਲਈ ਈ-ਨਾਮ ਪਲੈਟਫਾਰਮ ’ਤੇ ਹੋਈਆਂ ਇਕੱਠੀਆਂ
Wednesday, May 13, 2020 - 09:35 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਖੇਤੀਬਾੜੀ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਮੰਡੀਕਰਨ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਨੂੰ ਔਨਲਾਈਨ ਪੋਰਟਲ ਰਾਹੀਂ ਆਪਣੀ ਜਿਣਸ ਵੇਚਣ ਦੀ ਸਹੂਲਤ ਦੇਣ ਲਈ ਰਾਸ਼ਟਰੀ ਖੇਤੀਬਾੜੀ ਮਾਰਕਿਟ (ਈ-ਨਾਮ) ਨਾਲ 177 ਨਵੀਆਂ ਮੰਡੀਆਂ ਦੇ ਏਕੀਕਰਨ ਦੀ ਸ਼ੁਰੂਆਤ ਕੀਤੀ। ਨਵੀਆਂ ਏਕੀਕ੍ਰਿਤ ਮੰਡੀਆਂ ਇਸ ਤਰ੍ਹਾਂ ਹਨ: ਗੁਜਰਾਤ (17), ਹਰਿਆਣਾ (26), ਜੰਮੂ ਕਸ਼ਮੀਰ (1), ਕੇਰਲ (5), ਮਹਾਰਾਸ਼ਟਰ (54), ਓਡੀਸ਼ਾ (15), ਪੰਜਾਬ (17), ਰਾਜਸਥਾਨ (25), ਤਮਿਲ ਨਾਡੂ (13) ਅਤੇ ਪੱਛਮ ਬੰਗਾਲ (1)। 177 ਵਧੇਰੇ ਮੰਡੀਆਂ ਦੇ ਉਦਘਾਟਨ ਦੇ ਨਾਲ, ਦੇਸ਼ ਭਰ ਵਿਚ ਈ-ਨਾਮ (e-NAM) ਮੰਡੀਆਂ ਦੀ ਕੁੱਲ ਗਿਣਤੀ 962 ਹੋ ਗਈ ਹੈ।
ਇਸ ਤੋਂ ਪਹਿਲਾਂ, 17 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 785 ਮੰਡੀਆਂ ਨੂੰ ਈ-ਨਾਮ ਨਾਲ ਜੋੜਿਆ ਗਿਆ ਸੀ, ਜਿਸ ਨਾਲ 1.66 ਕਰੋੜ ਕਿਸਾਨ, 1.30 ਲੱਖ ਵਪਾਰੀ ਤੇ 71,911 ਆੜ੍ਹਤੀਏ ਜੁੜੇ ਹੋਏ ਸਨ। 9 ਮਈ, 2020 ਤੱਕ, 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਕੁੱਲ 3.43 ਕਰੋੜ ਮੀਟ੍ਰਿਕ ਟਨ ਬਾਂਸ ਅਤੇ ਗਿਣ ਕੇ 37.93 ਲੱਖ ਨਾਰੀਅਲ ਦਾ ਕਾਰੋਬਾਰ ਈ-ਨਾਮ ਪਲੈਟਫਾਰਮ ਰਾਹੀਂ ਹੋਇਆ। 708 ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਈ-ਨਾਮ ਪਲੈਟਫਾਰਮ ਰਾਹੀਂ ਕੀਤਾ ਜਾ ਚੁੱਕਾ ਹੈ, ਜਿਸ ਨਾਲ 1.25 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਈ-ਨਾਮ ਮੰਡੀ/ਰਾਜ ਦੀਆਂ ਹੱਦਾਂ ਤੋਂ ਦੂਰ ਵੀ ਵਪਾਰ ਦੀ ਸਹੂਲਤ ਦਿੰਦਾ ਹੈ। ਕੁੱਲ 12 ਰਾਜਾਂ ਦਰਮਿਆਨ ਅੰਤਰ-ਮੰਡੀ ਵਪਾਰ ਵਿਚ ਕੁੱਲ 236 ਮੰਡੀਆਂ ਨੇ ਭਾਗ ਲਿਆ, ਜਦੋਂਕਿ 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਅੰਤਰ-ਰਾਜ ਵਪਾਰ ਵਿਚ ਹਿੱਸਾ ਲਿਆ ਹੈ, ਜਿਸ ਨਾਲ ਕਿਸਾਨਾਂ ਨੂੰ ਦੂਰ-ਦੁਰਾਡੇ ਸਥਾਪਿਤ ਵਪਾਰੀਆਂ ਨਾਲ ਸਿੱਧਾ ਸੰਪਰਕ ਕਰਨ ਦੀ ਖੁੱਲ੍ਹ ਮਿਲੀ।
ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੇ ਸਮੇਂ ਲੰਗਰ ਵਰਤਾਉਂਦਿਆਂ ਮੁਹੱਬਤੀ ਸੁਨੇਹਾ ਵੰਡਦੇ ''ਉਮੀਦ ਦੇ ਬੰਦੇ''
ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ ''ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ
ਇਸ ਸਮੇਂ ਈ-ਨਾਮ 'ਤੇ ਅਨਾਜ, ਤੇਲ ਬੀਜ, ਰੇਸ਼ੇਦਾਰ ਚੀਜ਼ਾਂ, ਸਬਜ਼ੀਆਂ ਅਤੇ ਫਲਾਂ ਸਮੇਤ 150 ਜਿਣਸਾਂ ਦਾ ਵਪਾਰ ਕੀਤਾ ਜਾ ਰਿਹਾ ਹੈ। ਈ-ਨਾਮ ਪਲੈਟਫਾਰਮ 'ਤੇ 1,005 ਤੋਂ ਵੱਧ ਐੱਫ.ਪੀ.ਓ. ਰਜਿਸਟਰ ਕੀਤੇ ਗਏ ਹਨ ਅਤੇ 7.92 ਕਰੋੜ ਰੁਪਏ ਦੀ 2,900 ਮੀਟਰਕ ਟਨ ਖੇਤੀ ਉਤਪਾਦਾਂ ਦਾ ਕਾਰੋਬਾਰ ਹੋਇਆ ਹੈ। ਹੁਣ ਤੱਕ 15 ਰਾਜਾਂ ਦੇ 82 ਐੱਫ.ਪੀ.ਓਜ਼. ਨੇ 2.22 ਕਰੋੜ ਰੁਪਏ ਦੀ ਕੀਮਤ ਵਾਲੀਆਂ ਕੁੱਲ 12,048 ਕੁਇੰਟਲ ਜਿਣਸਾਂ ਨੂੰ ਈ-ਨਾਮ ਰਾਹੀਂ ਖਰੀਦਿਆ ਜਾਂ ਵੇਚਿਆ ਹੈ। 2,31,300 ਟ੍ਰਾਂਸਪੋਰਟਰਾਂ ਨੇ ਈ-ਨਾਮ ਹਿਤਧਾਰਕਾਂ ਦੀ ਆਵਾਜਾਈ ਜ਼ਰੂਰਤ ਨੂੰ ਸੁਖਾਲਾ ਕਰਦਿਆਂ 11,37,700 ਟਰੱਕ ਦੀ ਉਪਲਬਧ ਕਰਵਾਏ।
ਪੜ੍ਹੋ ਇਹ ਵੀ ਖਬਰ - ਆੜੂ ਅਤੇ ਆਲੂ ਬੁਖਾਰੇ ਦਾ ਨਹੀਂ ਮਿਲ ਰਿਹਾ ਵਾਜਬ ਮੁੱਲ
ਪੜ੍ਹੋ ਇਹ ਵੀ ਖਬਰ - ਸਿਹਤ ਮਾਹਿਰਾਂ ਦਾ ਦਾਅਵਾ: ਪੋਲੀਓ ਜਿਨਾਂ ਖ਼ਤਰਨਾਕ ਹੋ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)