ਸਿੰਗਾਪੁਰ ਦੀ ਉਡਾਰੀ ਭਰਨ ਦੇ ਚਾਹਵਾਨ ਪ੍ਰਿੰਸੀਪਲਾਂ ਲਈ ਨਵੀਂਆਂ ਸ਼ਰਤਾਂ ਤੈਅ, ਬਾਂਡ ਪੱਤਰ ਜਾਰੀ

Thursday, Aug 17, 2023 - 09:47 AM (IST)

ਲੁਧਿਆਣਾ (ਵਿੱਕੀ) : ਇੰਟਰਨੈਸ਼ਨਲ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਤਹਿਤ ਸਿੰਗਾਪੁਰ ’ਚ ਟ੍ਰੇਨਿੰਗ ਲੈਣ ਜਾਣ ਵਾਲੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੁਣ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਇਕ ਬਾਂਡ ਵੀ ਭਰਨਾ ਪਵੇਗਾ। ਇਸ ਬਾਂਡ ’ਚ ਵਿਭਾਗ ਵੱਲੋਂ ਲਾਈਆਂ 6 ਸ਼ਰਤਾਂ ਨੂੰ ਪੂਰਾ ਕਰਨ ’ਤੇ ਹੀ ਹੁਣ ਸਿੰਗਾਪੁਰ ਦੀ ਉਡਾਰੀ ਭਰਨ ਦਾ ਮੌਕਾ ਮਿਲੇਗਾ। 

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਖ਼ਤਰੇ ਦੀ ਘੰਟੀ, ਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਜਾਰੀ ਕੀਤੇ ਇਹ ਆਦੇਸ਼

ਜ਼ਿਕਰਯੋਗ ਹੈ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੀ ਪ੍ਰਿੰਸੀਪਲਾਂ ਦੀ ਸਿੰਗਾਪੁਰ ਟ੍ਰੇਨਿੰਗ ਸ਼ੁਰੂ ਕਰਵਾਈ ਸੀ ਤਾਂਕਿ ਵਾਪਸ ਮੁੜ ਕੇ ਪ੍ਰਿੰਸੀਪਲ ਰਿਸੋਰਸ ਪਰਸਨ ਦੇ ਤੌਰ ’ਤੇ ਸਕੂਲਾਂ ’ਚ ਜਾ ਕੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ। ਹੁਣ ਵਿਭਾਗ ਨੇ ਸਿੰਗਾਪੁਰ ਜਾਣ ਵਾਲੇ ਅਗਲੇ ਬੈਚ ਲਈ ਅਪਲਾਈ ਕਰਨ ਵਾਲੇ ਪ੍ਰਿੰਸੀਪਲਾਂ ਦੇ ਦਸਤਾਵੇਜ਼ਾਂ ਦੀ ਸਕਰੂਟਨੀ ਸਬੰਧੀ ਸ਼ਡਿਊਲ ਜਾਰੀ ਕਰਨ ਦੇ ਨਾਲ ਬਾਂਡ ਪੱਤਰ ਵੀ ਜਾਰੀ ਕਰ ਦਿੱਤਾ ਹੈ, ਜਿਸ ’ਚ 6 ਸ਼ਰਤਾਂ ਲਾ ਕੇ ਅਪਲਾਈ ਕਰਨ ਵਾਲੇ ਪ੍ਰਿੰਸੀਪਲਾਂ ਨੂੰ ਬਾਂਡ ਭਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਨੂੰ ਮੰਨਣਾ ਜ਼ਰੂਰੀ ਹੋਵੇਗਾ ਤਾਂ ਹੀ ਉਹ ਵਿਦੇਸ਼ ’ਚ ਟ੍ਰੇਨਿੰਗ ਲਈ ਜਾ ਸਕਣਗੇ।

ਇਹ ਵੀ ਪੜ੍ਹੋ :  ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ

81 ਪ੍ਰਿੰਸੀਪਲਾਂ ਨੇ ਕੀਤਾ ਅਗਲੇ ਬੈਚ ਲਈ ਅਪਲਾਈ

ਜਾਣਕਾਰੀ ਮੁਤਾਬਕ ਅਗਲੇ ਬੈਚ ਲਈ ਵੱਖ-ਵੱਖ ਸਰਕਾਰੀ ਸਕੂਲਾਂ ਦੇ 81 ਪ੍ਰਿੰਸੀਪਲਾਂ ਨੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਹੈ, ਜਿਸ ਲਈ 17 ਅਗਸਤ ਨੂੰ ਮੋਹਾਲੀ ’ਚ ਵਿਦੇਸ਼ ਟ੍ਰੇਨਿੰਗ ਦੀ ਸਿਲੈਕਸ਼ਨ ਅਤੇ ਸਕਰੂਟਨੀ ਹੋਵੇਗੀ। ਐੱਸ. ਸੀ. ਈ. ਆਰ. ਟੀ. ਵੱਲੋਂ ਜਾਰੀ ਇਕ ਪੱਤਰ ’ਚ ਸਾਫ਼ ਕਿਹਾ ਗਿਆ ਹੈ ਕਿ ਸਕਰੂਟਨੀ ਲਈ ਸਿਰਫ਼ ਉਹੀ ਪ੍ਰਿੰਸੀਪਲ ਆਉਣ, ਜਿਨ੍ਹਾਂ ਨੂੰ ਮੌਜੂਦਾ ਕਾਡਰ ’ਚ 2 ਸਾਲ ਪੂਰੇ ਹੋਣ ਦੇ ਨਾਲ 5 ਸਾਲ ਦਾ ਸੇਵਾਕਾਲ ਵੀ ਪੈਂਡਿੰਗ ਹੋਵੇ। ਇਸ ਤੋਂ ਇਲਾਵਾ ਕਈ ਹੋਰ ਸ਼ਰਤਾਂ ਵੀ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ :  CBSE ਨੇ ਖਿੱਚੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ, ਸਕੂਲ ਤੇ ਵਿਦਿਆਰਥੀਆਂ ਲਈ ਸਖ਼ਤ ਨਿਰਦੇਸ਼ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Harnek Seechewal

Content Editor

Related News