ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ''ਚ ਪੰਜਾਬ ਦੇ ਕਿਸਾਨਾਂ ਵਲੋਂ ਸਾੜੀ ਗਈ ਪਰਾਲੀ ਨੇ ਤੋੜੇ 4 ਸਾਲਾਂ ਦੇ ਰਿਕਾਰਡ
Tuesday, Nov 17, 2020 - 06:39 PM (IST)
ਚਡੀਗੜ੍ਹ (ਬਿਊਰੋ) - ਪੰਜਾਬ 'ਚ ਸਖ਼ਤੀ ਕਰਨ ਦੇ ਬਾਵਜੂਦ ਪਰਾਲੀ ਸਾੜਨ ਦੇ ਰੁਝਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ’ਚ ਚੱਲ ਰਹੇ ਇਸ ਮੌਸਮ ’ਚ ਪਰਾਲੀ ਨੂੰ ਅੱਗ ਲਗਾਉਣ ਦੀਆਂ 74,000 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਪਿਛਲੇ 4 ਸਾਲਾਂ ਤੋਂ ਸਭ ਤੋਂ ਵੱਧ ਹਨ। ਇਸ ਸਬੰਧ ’ਚ ਮਾਹਿਰਾਂ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ’ਚ ਗੁੱਸਾ ਹੈ। ਸਰਕਾਰ ਵਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਵਿੱਤੀ ਉਤਸ਼ਾਹ ਨਾ ਦੇਣ ਪ੍ਰਤੀ ਵੀ ਕਿਸਾਨ ਨਿਰਾਸ਼ ਹਨ। ਇਸ ਤੋਂ ਇਲਾਵਾ ਤਾਲਾਬੰਦੀ ਦੇ ਕਾਰਨ ਮਜ਼ਦੂਰਾਂ ਦਾ ਆਪਣੇ ਘਰ ਨੂੰ ਜਾਣਾ ਅਤੇ ਕੰਮ ਲਈ ਮਜ਼ਦੂਰ ਨਾ ਮਿਲਣਾ ਵੀ, ਪਰਾਲੀ ਸਾੜਨ ਦਾ ਕਾਰਨ ਹੋ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ
ਭਾਰਤੀ ਖੇਤੀ ਖੋਜ ਸੰਸਥਾਨ (ਆਈ.ਏ.ਆਰ.ਆਈ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 4 ਅਤੇ 7 ਨਵੰਬਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਸਿਖਰ ’ਤੇ ਪਹੁੰਚ ਗਈਆਂ ਸਨ। ਧਰਤੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਟੀ ਨਿਗਰਾਨੀ ਏਜੰਸੀ ਸਫ਼ਰ ਮੁਤਾਬਕ ਦਿੱਲੀ-ਐੱਨ.ਸੀ.ਆਰ. ਦੇ ਪ੍ਰਦੂਸ਼ਣ ’ਚ ਪਰਾਲੀ ਦੀ ਹਿੱਸਦਾਰੀ 5 ਨਵੰਬਰ ਨੂੰ 42 ਫੀਸਦੀ ਤੱਕ ਪਹੁੰਚ ਗਈ ਸੀ। ਉਸ ਸਮੇਂ ਖੇਤਰ ਵਿੱਚ ਪਰਾਲੀ ਸਾੜਨ ਦੀਆਂ 4,135 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਪੜ੍ਹੋ ਇਹ ਵੀ ਖ਼ਬਰ - ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ
ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਬਹੁਤ ਚੰਗੀ ਫ਼ਸਲ ਹੋਈ ਹੈ। ਇਸੇ ਲਈ ਫ਼ਸਲ ਦੀ ਰਹਿੰਦ-ਖੂਹੰਦ ਦੀ ਮਾਤਰਾ ਵੀ ਵੱਧ ਰਹੀ। ਪਰਾਲੀ ਸਾੜਨ ਦਾ ਕਾਰਨ ਖੇਤੀ ਕਾਨੂੰਨਾਂ ਪ੍ਰਤੀ ਕਿਸਾਨਾਂ ਦਾ ਗੁੱਸਾ ਵੀ ਹੋ ਸਕਦਾ ਹੈ। ਕਿਸਾਨ ਖੁਸ਼ ਨਹੀਂ, ਕਿਉਂਕਿ ਸਰਕਾਰ ਨੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਅਤੇ ਉਤਸ਼ਾਹਤ ਕਰਨ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਸਾਨਾਂ ਨੂੰ ਉਤਸ਼ਾਹਿਤ ਰਾਸ਼ੀ ਦੇਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਛੋਟੇ ਅਤੇ ਗ਼ਰੀਬ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦੇਣ ਦਾ ਐਲਾਨ ਕੀਤਾ ਸੀ। ਕਿਸਾਨਾਂ ਨੇ ਕਿਹਾ ਕਿ ਇਸ ਉਤਸ਼ਾਹਿਤ ਰਾਸ਼ੀ ਨਾਲ ਉਨ੍ਹਾਂ ਨੂੰ ਪਰਾਲੀ ਨੂੰ ਠਿਕਾਣੇ ਲਗਾਉਣ ’ਚ ਹੋਣ ਵਾਲੇ ਖ਼ਰਚ ’ਚ ਮਦਦ ਮਿਲ ਸਕਦੀ ਸੀ।
ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ
ਪੜ੍ਹੋ ਇਹ ਵੀ ਖ਼ਬਰ - ‘ਡਾਕਟਰ’ ਬਣਨ ਦੀ ਚਾਹਵਾਨ ਨੌਜਵਾਨ ਪੀੜ੍ਹੀ ਇਨ੍ਹਾਂ ਖੇਤਰਾਂ ’ਚ ਬਣਾ ਸਕਦੀ ਹੈ ਆਪਣਾ ‘ਭਵਿੱਖ’
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਵੀ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਅਜਿਹਾ ਹੋਣ ਦਾ ਕਾਰਨ ਖੇਤੀਬਾੜੀ ਕਾਨੂੰਨਾਂ ਪ੍ਰਤੀ ਨਾਰਾਜ਼ਗੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ 21 ਸਤੰਬਰ ਤੋਂ 14 ਨਵੰਬਰ, 2020 ਨੂੰ ਪਰਾਲੀ ਸਾੜਨ ਦੀਆਂ 73.883 ਘਟਨਾਵਾਂ ਸਾਹਮਣੇ ਆਈਆਂ, ਜਦਕਿ 2019 ’ਚ 21 ਸਤੰਬਰ ਤੋਂ 14 ਨਵੰਬਰ ਨੂੰ 51.048 ਘਟਨਾਵਾਂ, 2018 ’ਚ 21 ਸਤੰਬਰ ਤੋਂ 14 ਨਵੰਬਰ ਨੂੰ 46,559 ਘਟਨਾਵਾਂ ਅਤੇ 2017 ’ਚ 21 ਸਤੰਬਰ ਤੋਂ 14 ਨਵੰਬਰ ਨੂੰ 43,149 ਘਟਨਾਵਾਂ ਸਾਹਮਣੇ ਆਈਆਂ ਸਨ।
ਪੜ੍ਹੋ ਇਹ ਵੀ ਖ਼ਬਰ - ਟਰੰਪ ਨੇ ਖ਼ੁਦ ਨੂੰ ਦਿੱਤਾ ਮੋਡਰਨਾ ਦੇ ਕੋਰੋਨਾ ਟੀਕੇ ਦੀ ਸਫ਼ਲਤਾ ਦਾ ਸਿਹਰਾ, ਕਿਹਾ ‘ਮੇਰੀ ਵੱਡੀ ਪ੍ਰਾਪਤੀ’