ਨੇਪਾਲੀ ਨੇ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Tuesday, Nov 14, 2017 - 07:10 AM (IST)

ਨੇਪਾਲੀ ਨੇ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਅੰਮ੍ਰਿਤਸਰ,  (ਜਸ਼ਨ)-  ਐਤਵਾਰ ਨੂੰ ਸਵੇਰੇ 8.40 ਵਜੇ ਉਸ ਵਕਤ ਸਟੇਸ਼ਨ ਕੋਲ ਭੰਡਾਰੀ ਪੁਲ ਅਤੇ ਉਸ ਦੇ ਹੇਠਾਂ ਖੇਤਰ ਵਿਚ ਹਫੜਾ-ਦਫ਼ੜੀ ਮਚ ਗਈ, ਜਦੋਂ ਇਕ ਨੌਜਵਾਨ ਨੇ ਆਤਮਹੱਤਿਆ ਕਰਨ ਲਈ ਪੁਲ ਤੋਂ ਰੇਲ ਟਰੈਕ 'ਤੇ ਛਾਲ ਮਾਰ ਦਿੱਤੀ।  ਕਾਫ਼ੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਇਸ ਦੀ ਜਾਨ ਤਾਂ ਬਚ ਗਈ ਪਰ ਉਸ ਦੇ ਸਰੀਰ ਦੇ ਕਈ ਹਿੱਸਿਆਂ ਦੀਆਂ ਹੱਡੀਆਂ ਟੁੱਟ ਗਈਆਂ। ਉਸ ਨੂੰ ਇਲਾਜ ਲਈ ਜੀ. ਆਰ. ਪੀ. ਨੇ ਮਜੀਠਾ ਰੋਡ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ, ਇਥੇ ਉਸ ਦਾ ਡਾਕਟਰਾਂ ਨੇ ਇਲਾਜ ਵੀ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿਚ ਥਾਣਾ ਜੀ. ਆਰ. ਪੀ. ਦੇ ਇੰਚਾਰਜ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਜਵਾਨ ਨੇਪਾਲ ਦਾ ਰਹਿਣ ਵਾਲਾ ਹੈ।  ਉਸ ਨੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਨੇ ਨੇਪਾਲ ਵਿਚ ਕੋਈ ਕੰਮ ਖੋਲ੍ਹਿਆ ਸੀ,  ਜੋ ਕਿ ਨਹੀਂ ਚੱਲ ਸਕਿਆ ਅਤੇ ਉਸ ਦਾ ਸਾਰਾ ਪੈਸਾ ਖ਼ਰਚ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਉਕਤ ਨੇਪਾਲੀ ਨੌਜਵਾਨ ਇਸ ਦੇ ਬਾਅਦ ਪ੍ਰੇਸ਼ਾਨ ਰਹਿਣ ਲੱਗਾ ਅਤੇ ਉਹ ਅਜੇ ਦੋ-ਤਿੰਨ ਦਿਨ ਪਹਿਲਾਂ ਹੀ ਅੰਮ੍ਰਿਤਸਰ ਆਇਆ ਸੀ। 
ਮਾਨਸਿਕ ਪ੍ਰੇਸ਼ਾਨੀ ਦੇ ਤਹਿਤ ਉਸ ਉਸ ਨੇ ਐਤਵਾਰ ਸਵੇਰੇ ਇਸ ਪ੍ਰੇਸ਼ਾਨੀ ਵਿਚ ਭੰਡਾਰੀ ਪੁਲ ਤੋਂ ਹੇਠਾਂ ਰੇਲ ਟਰੈਕ 'ਤੇ ਛਾਲ ਮਾਰ ਦਿੱਤੀ। ਕਲਿਆਣ ਨੇ ਅੱਗੇ ਦੱਸਿਆ ਕਿ ਉਸ ਨੇ ਇਸ ਬਾਰੇ ਕਿਸੇ ਉਤੇ ਕੋਈ ਵੀ ਕਾਰਵਾਈ ਨਾ ਕਰਨ ਗੱਲ ਕਰਦਿਆਂ ਉਸ ਦਾ ਬਿਜ਼ਨੈੱਸ ਵਿਚ ਹੋਏ ਨੁਕਸਾਨ ਨੂੰ ਹੀ ਕਾਰਨ ਦੱਸਿਆ।


Related News