13 ਹਜ਼ਾਰ ਤੋਂ ਜ਼ਿਆਦਾ ਉਮੀਦਵਾਰਾਂ ਨੇ ਦਿੱਤੀ ਐੱਨ. ਡੀ. ਏ. ਦੀ ਪ੍ਰੀਖਿਆ

Monday, Apr 23, 2018 - 07:39 AM (IST)

13 ਹਜ਼ਾਰ ਤੋਂ ਜ਼ਿਆਦਾ ਉਮੀਦਵਾਰਾਂ ਨੇ ਦਿੱਤੀ ਐੱਨ. ਡੀ. ਏ. ਦੀ ਪ੍ਰੀਖਿਆ

ਚੰਡੀਗੜ੍ਹ (ਰਸ਼ਿਮ ਰੋਹਿਲਾ)  - ਸ਼ਹਿਰ ਦੇ 12 ਕੇਂਦਰਾਂ ਵਿਚ ਐਤਵਾਰ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਦੀ ਪ੍ਰੀਖਿਆ ਆਯੋਜਿਤ ਕੀਤੀ ਗਈ, ਜਿਸ ਵਿਚ ਚੰਡੀਗੜ੍ਹ ਦੇ 13 ਹਜ਼ਾਰ ਤੋਂ ਜ਼ਿਆਦਾ ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੀਖਿਆ ਦੋ ਭਾਗਾਂ ਵਿਚ ਆਯੋਜਿਤ ਕੀਤੀ ਗਈ ਸੀ। ਪਹਿਲੇ ਭਾਗ ਵਿਚ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋ ਕੇ 12.30 ਵਜੇ ਤਕ ਚੱਲੀ ਅਤੇ ਦੂਜੀ ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋ ਕੇ ਸ਼ਾਮ ਸਾਢੇ 4 ਵਜੇ ਤਕ ਚੱਲੀ। ਪਹਿਲੇ ਭਾਗ ਵਿਚ ਪ੍ਰਸ਼ਨ ਪੱਤਰ ਕਾਮਨ ਰਹੇ, ਜਦਕਿ ਦੂਜੇ ਭਾਗ ਵਿਚ ਪੂਰਾ ਪ੍ਰਸ਼ਨ ਪੱਤਰ ਜਨਰਲ ਨਾਲੇਜ 'ਤੇ ਆਧਾਰਿਤ ਸੀ। ਪ੍ਰੀਖਿਆ ਕੇਂਦਰਾਂ ਵਿਚ ਉਮੀਦਵਾਰ ਪ੍ਰੀਖਿਆ ਤੋਂ ਡੇਢ ਘੰਟਾ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ, ਜਦਕਿ ਪ੍ਰੀਖਿਆ ਕੇਂਦਰਾਂ ਵਿਚ ਉਮੀਦਵਾਰਾਂ ਦਾ ਦਾਖਲਾ 9 ਵਜੇ ਸ਼ੁਰੂ ਹੋਇਆ ਸੀ। ਪ੍ਰੀਖਿਆ ਵਿਚ ਮੈਥ, ਫਿਜ਼ੀਕਸ, ਜਿਓਗ੍ਰਾਫੀ, ਸੋਸ਼ਲ ਸਾਇੰਸ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ ਸਨ।


Related News