ਜਦ ਤੱਕ ਪੰਜਾਬ ਦੀ ਵਿੱਤੀ ਹਾਲਤ ਨਹੀਂ ਸੁਧਰਦੀ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਪੰਜਾਬ: ਨਵਜੋਤ ਸਿੱਧੂ

Wednesday, Jan 10, 2024 - 12:50 PM (IST)

ਜਦ ਤੱਕ ਪੰਜਾਬ ਦੀ ਵਿੱਤੀ ਹਾਲਤ ਨਹੀਂ ਸੁਧਰਦੀ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਪੰਜਾਬ: ਨਵਜੋਤ ਸਿੱਧੂ

ਹੁਸ਼ਿਆਰਪੁਰ (ਘੁੰਮਣ)-ਜਦੋਂ ਤੱਕ ਪੰਜਾਬ ਦੇ ਵਿੱਤੀ ਹਾਲਾਤ ਨਹੀਂ ਸੁਧਰਦੇ, ਉਦੋਂ ਤੱਕ ਪੰਜਾਬ ਤਰੱਕੀ ਨਹੀਂ ਕਰ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਵੱਲੋਂ ਮੰਗਲਵਾਰ ਹੁਸ਼ਿਆਰਪੁਰ ਦੇ ਵਰਕਰਾਂ ਦੀ ਇਕ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਲੀਡਰਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ, ਜੋ ਧੰਦਾ ਕਰਦੇ ਹਨ ਉਹ ਛੱਡਣਾ ਪਵੇਗਾ। 75-25 ਜੋ ਚੱਲ ਰਿਹਾ ਹੈ, ਉਹ ਬੰਦ ਕਰਨਾ ਹੋਵੇਗਾ। ਲੋਕਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ। ਜੇਕਰ ਲੀਡਰ ਆਪਣੇ ਕਾਰੋਬਾਰ ਚਲਾਉਣਗੇ ਤਾਂ ਲੋਕਾਂ ਦਾ ਵਿਸ਼ਵਾਸ ਉਨ੍ਹਾਂ ਤੋਂ ਉੱਠ ਜਾਵੇਗਾ। ਉਨ੍ਹਾਂ ਕਿਹਾ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ 1 ਸਾਲ ਵਿਚ 12 ਲੱਖ ਲੋਕਾਂ ਨੇ ਪਾਸਪੋਰਟ ਬਣਾਏ ਹਨ ਅਤੇ 1 ਲੱਖ ਕਰੋੜ ਦੀ ਜ਼ਮੀਨ ਜਾਇਦਾਦ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ।

ਉਨ੍ਹਾਂ ਕਾਗਰਸ ਪਾਰਟੀ ਦੇ ਲੀਡਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਦੋਂ ਤੱਕ ਕਾਂਗਰਸ ਤੱਕੜੀ ਨਹੀ ਹੋਵੇਗੀ, ਜਦੋਂ ਤੱਕ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਨਹੀ ਦਿੰਦੇ, ਵਰਕਰ ਇੱਜ਼ਤ ਚਾਹੁੰਦੇ ਹਨ। ਉਨ੍ਹਾਂ ਸਰਕਾਰ ’ਤੇ ਟਿੱਪਣੀ ਕਰਦਿਆਂ ਕਿਹਾ 20 ਰੁਪਏ ਦੀ ਬਿਜਲੀ ਖ਼ਰੀਦ ਕੇ 2 ਰੁਪਏ ਨੂੰ ਵੇਚ ਦਿੱਤੀ, ਹਾਲਾਤ ਕਿਵੇਂ ਸੁਧਰਨਗੇ। ਮੁਲਾਜ਼ਮ ਤਨਖ਼ਾਹ ਨੂੰ ਤਰਸ ਰਹੇ, ਟੀਚਰ ਟੈਂਕੀਆਂ ਉੱਪਰ ਚੜ੍ਹੇ ਹਨ। ਅੱਜ ਪੰਜਾਬ 70 ਹਜ਼ਾਰ ਕਰੋੜ ਦੇ ਕਰਜ਼ੇ ਉੱਪਰ ਚਲ ਰਿਹਾ ਹੈ, ਕੁਰੱਪਸ਼ਨ ਜ਼ੋਰਾਂ ’ਤੇ ਹੈ। 15 ਕਰੋੜ ਕੇਬਲ ਵਾਲੇ ਕਿਸ ਨੂੰ ਦਿੰਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਕਹਿੰਦੇ ਸੀ ਬੱਸਾਂ ਦੇ ਪਰਮਿਟ ਨੌਜਵਾਨਾਂ ਨੂੰ ਦਿੱਤੇ ਜਾਣਗੇ, ਉਹ ਕਿਧਰੇ ਗਏ ਹਨ। ਜੋ ਗੋਰਿਆਂ ਨੂੰ ਪੰਜਾਬ ਲਿਆਉਣ ਦੀਆਂ ਹਵਾਈ ਗੱਲਾਂ ਕੀਤੀਆਂ ਸਨ, ਭਗਤ ਸਿੰਘ ਦੇ ਸੁਫ਼ਨਿਆਂ ਦੀ ਗੱਲ ਕਰਦੇ ਹੋ। ਉਨ੍ਹਾਂ ਦੇ ਸੁਫ਼ਨੇ ਆਜ਼ਾਦ ਦੇਸ਼ ਵਿਚ ਮਾਣ ਨਾਲ ਰਹਿਣ ਅਤੇ ਇੱਜ਼ਤ ਦੀ ਰੋਟੀ ਖਾਣ ਦੇ ਸਨ, ਤੁਸੀਂ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਲੱਗ ਰਹੇ।

PunjabKesari

ਇਹ ਵੀ ਪੜ੍ਹੋ : ਜਲੰਧਰ 'ਚ ਨਸ਼ੇ 'ਚ ਟੱਲੀ ਦੋ ਕੁੜੀਆਂ ਦਾ ਬੱਸ ਸਟੈਂਡ 'ਤੇ ਹੰਗਾਮਾ, ਆਪਸ 'ਚ ਭਿੜੀਆਂ, ਛੁਡਾਉਣ ਗਏ ਲੋਕਾਂ ਨੂੰ ਵੱਢੇ ਦੰਦ

ਸਿੱਧੂ ਨੇ ਕਿਹਾ ਕਿ ਮੈਂ ਸਿਸਟਮ ਨੂੰ ਬਦਲਣ ਲਈ ਚੱਲਿਆ ਹਾਂ, ਜਿਸ ਨੇ ਸਾਡੀਆਂ ਪੀੜੀਆਂ ਨੂੰ ਬਰਬਾਦੀ ਵੱਲ ਧਕੇਲਿਆ ਹੈ। ਮੇਰੇ ’ਤੇ ਬਹੁਤ ਤਸ਼ੱਦਦ ਹੋਏ, ਮੇਰੇ ਕੋਲ ਜਾਗਦੀ ਜ਼ਮੀਰ ਹੈ ਨਾ ਕਦੇ ਵਿਕਿਆ ਨਾ ਕਦੇ ਵਿਕਾਂਗਾ, ਨਾ ਮੇਰੀ ਰੇਤੇ ਦੀ ਖੱਡ ਹੈ ਨਾ ਸ਼ਰਾਬ ਦੇ ਠੇਕੇ ਹਨ। ਮੇਰੇ ਕੋਲ ਪੰਜਾਬ ਦੇ ਲੋਕਾਂ ਦਾ ਪਿਆਰ ਹੈ, ਲੋਕਾਂ ਨਾਲ ਹਮੇਸ਼ਾ ਖੜ੍ਹਾ ਰਹਾਂਗਾ। ਇਸ ਮੌਕੇ ਐਡਵੋਕੇਟ ਗੁਰਬੀਰ ਸਿੰਘ ਚੌਟਾਲਾ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਐਡਵੋਕੇਟ ਪੀ. ਐੱਸ. ਘੁੰਮਣ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ, ਐਡਵੋਕੇਟ ਅਮਨਦੀਪ ਸਿੰਘ ਘੁੰਮਣ, ਕਰਤਾਰ ਸਿੰਘ ਹੰਮੜਾ, ਸਰਪੰਚ ਅਮਰੀਕ ਸਿੰਘ, ਮਲਕੀਤ ਸਿੰਘ, ਅਰਮਿੰਦਰ ਸਿੰਘ, ਆਕਾਸ਼ਦੀਪ ਸਿੰਘ, ਅੰਮ੍ਰਿਤ ਸਿੰਘ, ਤਰਨ ਕੌਸ਼ਲ, ਅਸ਼ਵਨੀ ਕੁਮਾਰ ਪ੍ਰਧਾਨ, ਸਿਮਰਨ ਧਾਲੀਵਾਲ, ਮਲਕੀਤ ਸਿੰਘ ਝਾਵਰ, ਬਲਦੇਵ ਸਿੰਘ, ਸਰਪੰਚ ਦਲਜੀਤ ਕੌਰ, ਬਿਨੇ ਨੰਦਾ, ਜਸਪਾਲ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ 'ਚ ਨਸ਼ਾ ਸਮੱਗਲਰਾਂ ਤੇ ਹੋਰ ਦੋਸ਼ੀਆਂ ਦੀ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News