ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ
Sunday, Oct 03, 2021 - 07:17 PM (IST)
ਜਲੰਧਰ/ਚੰਡੀਗੜ੍ਹ— ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਲੱਗ ਰਹੀ ਹੈ। ਸਿੱਧੂ ਨੇ ਇਕ ਵਾਰ ਫਿਰ ਤੋਂ ਏ. ਜੀ. ਅਤੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ ਹਨ ਅਤੇ ਦੋਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਟਵਿੱਟਰ ਜ਼ਰੀਏ ਭੜਾਸ ਕੱਢਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੋਹਾਂ ਦੀ ਨਿਯੁਕਤੀ ਪੀੜਤਾਂ ਦੇ ਜ਼ਖ਼ਮ ਕੁਰੇਦਨ ਵਾਲੀ ਹੈ ਅਤੇ ਸਾਨੂੰ ਦੋਹਾਂ ਨੂੰ ਹੀ ਬਦਲਣਾ ਹੋਵੇਗਾ। ਸਿੱਧੂ ਨੇ ਏ. ਜੀ. ਅਮਰਪ੍ਰੀਤ ਸਿੰਘ ਦਿਓਲ ਅਤੇ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਮੁੜ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੋਹਾਂ ਨੂੰ ਨਾ ਬਦਲਿਆ ਤਾਂ ਅਸੀਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗਾ।
ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫ਼ੇ ’ਤੇ ਸਸਪੈਂਸ ਬਰਕਰਾਰ, ਹਰੀਸ਼ ਚੌਧਰੀ ਬੋਲੇ-ਹਾਈਕਮਾਨ ਲਵੇਗਾ ਫ਼ੈਸਲਾ
ਸਿੱਧੂ ਨੇ ਲਿਖਿਆ ਕਿ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਅਤੇ ਨਸ਼ੇ ਦੇ ਧੰਦਿਆਂ ’ਚ ਸ਼ਾਮਲ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਡੀ ਸਰਕਾਰ 2017 ’ਚ ਬਣੀ ਸੀ ਪਰ ਕਾਮਯਾਬੀ ਹਾਸਲ ਨਾ ਹੋਣ ਕਰਕੇ ਜਨਤਾ ਨੇ ਪਿਛਲੇ ਮੁੱਖ ਮੰਤਰੀ ਨੂੰ ਹਟਾ ਦਿੱਤਾ। ਹੁਣ ਏ. ਜੀ. ਅਤੇ ਡੀ. ਜੀ. ਪੀ. ਦੀਆਂ ਨਿਯੁਕਤੀਆਂ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ, ਇਨ੍ਹਾਂ ਨੂੰ ਤੁਰੰਤ ਬਦਲਣਾ ਹੋਵੇਗਾ, ਨਹੀਂ ਤਾਂ ਅਸੀਂ ਕਿਸੇ ਨੂੰ ਮੂਹ ਵਿਖਾਉਣ ਜੋਗੇ ਨਹੀਂ ਰਹਾਂਗੇ। ਉਨ੍ਹਾਂ ਇਕ ਵਾਰ ਫਿਰ ਤੋਂ ਦੋਹਾਂ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਦੀ ਨਿਯੁਕਤੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਲਾਚੌਰ ਵਿਖੇ ਕਾਰ ਤੇ ਕੰਬਾਇਨ ਦੀ ਹੋਈ ਭਿਆਨਕ ਟੱਕਰ, 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ