ਸਰਗਰਮ ਹੋਏ ਸਿੱਧੂ, ਕੌਂਸਲਰਾ ਤੇ ਵਰਕਰਾਂ ਨੂੰ ਦਿੱਤੇ ਹਲਕੇ 'ਚ ਸੇਵਾ ਕਰਨ ਦੇ ਨਿਰਦੇਸ਼

Wednesday, Jul 24, 2019 - 12:49 AM (IST)

ਸਰਗਰਮ ਹੋਏ ਸਿੱਧੂ, ਕੌਂਸਲਰਾ ਤੇ ਵਰਕਰਾਂ ਨੂੰ ਦਿੱਤੇ ਹਲਕੇ 'ਚ ਸੇਵਾ ਕਰਨ ਦੇ ਨਿਰਦੇਸ਼

ਅੰਮ੍ਰਿਤਸਰ,(ਕਮਲ, ਮਹਿੰਦਰ) : ਮੰਤਰੀ ਅਹੁਦਾ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਹੋਲੀ ਸਿਟੀ 'ਚ ਆਪਣੇ ਨਿਵਾਸ 'ਤੇ ਆਪਣੇ ਹਲਕੇ ਈਸਟ ਦੇ ਕੌਂਸਲਰਾਂ ਤੇ ਵਰਕਰਾਂ ਨਾਲ ਬੈਠਕ ਕੀਤੀ ਅਤੇ ਹਲਕੇ ਵਿਚ ਜਾ ਕੇ ਲੋਕਾਂ ਦੀ ਸੇਵਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਕੌਂਸਲਰਾਂ ਤੇ ਵਰਕਰਾਂ ਨੇ ਕਿਹਾ ਕਿ  ਤੁਹਾਡੇ ਲਈ ਉਹ ਕਾਂਗਰਸ ਤੋਂ ਅਸਤੀਫਾ ਦੇ ਸਕਦੇ ਹਨ ਤਾਂ ਸਿੱਧੂ ਨੇ ਕਿਹਾ ਕਿ ਅਸਤੀਫਾ ਦੇਣ ਦੀ ਕੋਈ ਜ਼ਰੂਰਤ ਨਹੀਂ, ਸਾਡੀ ਕਾਂਗਰਸ ਨਾਲ ਕੋਈ ਲੜਾਈ ਨਹੀਂ, ਇਹ ਵਿਚਾਰਧਾਰਾ ਦੀ ਲੜਾਈ ਹੈ। ਸਿੱਧੂ ਨੇ ਕਿਹਾ ਕਿ ਮੈਨੂੰ ਕਾਂਗਰਸ ਹਾਈ ਕਮਾਨ ਨੇ ਕਈ ਸੂਬਿਆਂ ਤੋਂ ਚੋਣ ਲੜਨ ਦਾ ਆਫਰ ਦਿੱਤਾ ਸੀ ਪਰ ਮੈਂ ਗੁਰੂ ਨਗਰੀ ਦੀ ਸੇਵਾ ਕਰਨੀ ਹੈ, ਕਿਤੇ ਨਹੀਂ ਜਾਣਾ। ਮੈਂ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਆਪਣੇ ਆਫਿਸ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗਾ ਅਤੇ ਇਲਾਕੇ ਵਿਚ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਾਗਾ। ਇਸ ਮੌਕੇ 'ਤੇ ਦਮਨਦੀਪ ਸਿੰਘ, ਮੋਤੀ ਭਾਟੀਆ, ਡਾ. ਅਨੂਪ, ਗੁਲਸ਼ਨ, ਮਾਸਟਰ ਹਰਪਾਲ ਵੇਰਕਾ, ਡਾ. ਸੰਦੀਪ ਸਰੀਨ, ਜਸਮੀਤ ਸੋਢੀ, ਕੌਂਸਲਰ ਸ਼ੈਲਿੰਦਰ ਸ਼ੈਲੀ, ਰਮਨ ਮਦਾਨ ਆਦਿ ਮੌਜੂਦ ਸਨ।


Related News