ਲੁਧਿਆਣਾ ''ਚ ''ਨਵਜੋਤ ਸਿੱਧੂ'' ਦਾ ਸ਼ਕਤੀ ਪ੍ਰਦਰਸ਼ਨ, ਸਾਬਕਾ ਵਿਧਾਇਕ ਦੇ ਘਰ ਕਰ ਰਹੇ ਮੀਟਿੰਗ

Tuesday, Mar 29, 2022 - 01:28 PM (IST)

ਲੁਧਿਆਣਾ ''ਚ ''ਨਵਜੋਤ ਸਿੱਧੂ'' ਦਾ ਸ਼ਕਤੀ ਪ੍ਰਦਰਸ਼ਨ, ਸਾਬਕਾ ਵਿਧਾਇਕ ਦੇ ਘਰ ਕਰ ਰਹੇ ਮੀਟਿੰਗ

ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਸਬੰਧ 'ਚ ਅਜੇ ਤੱਕ ਕੁੱਝ ਵੀ ਨਹੀਂ ਬੋਲੇ ਹਨ ਪਰ ਉਹ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗਾਂ ਜ਼ਰੂਰ ਕਰ ਰਹੇ ਹਨ। ਪਹਿਲਾਂ ਨਵਜੋਤ ਸਿੱਧੂ ਨੇ ਇਸ ਸਬੰਧੀ ਆਪਣੇ ਘਰ 'ਚ ਮੀਟਿੰਗ ਕੀਤੀ ਅਤੇ ਫਿਰ ਕਪੂਰਥਲਾ, ਸੁਲਤਾਨਪੁਰ ਲੋਧੀ ਜਾ ਕੇ ਮੀਟਿੰਗਾਂ ਕੀਤੀਆਂ, ਜਿਨ੍ਹਾਂ 'ਚ ਸਾਬਕਾ ਅਤੇ ਮੌਜੂਦਾ ਵਿਧਾਇਕ ਅਤੇ ਕਾਂਗਰਸ ਦੇ ਉਮੀਦਵਾਰ ਮੌਜੂਦ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਡਰੱਗਜ਼ ਮਾਮਲੇ 'ਚ ਫਸੇ 'ਬਿਕਰਮ ਮਜੀਠੀਆ' ਪੁੱਜੇ ਸੁਪਰੀਮ ਕੋਰਟ, ਨਹੀਂ ਮਿਲ ਰਹੀ ਜ਼ਮਾਨਤ

ਹੁਣ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਮੀਟਿੰਗ ਕਰਨ ਲਈ ਲੁਧਿਆਣਾ ਪੁੱਜੇ ਹਨ। ਇਸ ਮੀਟਿੰਗ 'ਚ ਪੰਜਾਬ ਦੇ ਵੱਖ-ਵੱਖ ਸਾਬਕਾ ਅਤੇ ਮੌਜੂਦਾ ਵਿਧਾਇਕ ਪਹੁੰਚੇ ਹਨ। ਇਸ ਮੀਟਿੰਗ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੀਡੀਆ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਫਿਲਹਾਲ ਮੀਟਿੰਗ ਦਾ ਏਜੰਡਾ ਸਾਫ਼ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਹਸਪਤਾਲ 'ਚ ਦਾਖ਼ਲ ਵਿਅਕਤੀ ਨੇ ਗੁਪਤ ਅੰਗ ਵੱਢ ਕੇ ਕੀਤਾ ਖ਼ੌਫ਼ਨਾਕ ਕਾਰਾ, ਹੈਰਾਨ ਰਹਿ ਗਏ ਡਾਕਟਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News