ਨਵਜੋਤ ਸਿੱਧੂ ਬਾਰੇ ਇਹ ਕੀ ਕਹਿ ਗਏ ਸੁਖਬੀਰ!
Monday, Aug 07, 2017 - 07:44 PM (IST)

ਅੰਮ੍ਰਿਤਸਰ (ਸੁਮਿਤ) : ਰੱਖੜ ਪੁੰਨਿਆ ਦੇ ਮੌਕੇ 'ਤੇ ਸੋਮਵਾਰ ਨੂੰ ਬਾਬਾ ਬਕਾਲਾ ਵਿਖੇ ਅਕਾਲੀ ਦਲ ਵਲੋਂ ਸਿਆਸੀ ਕਾਨਫਰੰਸ ਕਰਵਾਈ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਨਵਜੋਤ ਸਿੱਧੂ 'ਤੇ ਵੱਡਾ ਬਿਆਨ ਦੇ ਦਿੱਤਾ। ਸੁਖਬੀਰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੇ ਹਨ, ਉਹ ਪਾਗਲ ਹੋ ਗਏ ਹਨ। ਸੁਖਬੀਰ ਮੁਤਾਬਕ ਸਿੱਧੂ ਦਾ ਘਰ ਪਾਗਲਖਾਨੇ ਦੇ ਨੇੜੇ ਹੈ ਜਿਸ ਦਾ ਅਸਰ ਉਨ੍ਹਾਂ 'ਤੇ ਹੋ ਰਿਹਾ ਹੈ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਅਕਾਲੀ ਲੀਡਰਸ਼ਿਪ ਨੇ ਸੱਤਾਧਾਰੀ ਕਾਂਗਰਸ ਸਰਕਾਰ 'ਤੇ ਜਨਤਾ ਨਾਲ ਝੂਠ ਬੋਲਣ ਦੇ ਇਲਜ਼ਾਮ ਲਗਾਏ ਹਨ।