ਕੈਪਟਨ ਅਮਰਿੰਦਰ ਸਿੰਘ ਦੇ ''ਲੰਚ'' ''ਚੋਂ ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ ਨੇ ਛੇੜੀ ਨਵੀਂ ਚਰਚਾ
Friday, Feb 26, 2021 - 06:11 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਦੇ ਗਏ ਲੰਚ 'ਚੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਨਵਜੋਤ ਸਿੱਧੂ ਸਿਰਫ਼ ਇਸ ਸੱਦੇ 'ਚੋਂ ਹੀ ਨਾਦਾਰਦ ਨਹੀਂ ਰਹੇ ਸਗੋਂ ਉਨ੍ਹਾਂ ਵਲੋਂ ਆਮ ਚੋਣਾਂ 'ਚ ਕਾਂਗਰਸ ਦੀ ਬੰਪਰ ਜਿੱਤ 'ਤੇ ਧਾਰੀ ਚੁੱਪ ਨੇ ਵੀ ਸਿਆਸੀ ਗਲਿਆਰਿਆਂ 'ਚ ਹਿਲਜੁੱਲ ਪੈਦਾ ਕਰ ਦਿੱਤੀ ਹੈ। ਉਂਝ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਯਤਨਾਂ ਤੋਂ ਬਾਅਦ ਕੈਪਟਨ-ਸਿੱਧੂ ਸੰਬੰਧਾਂ ਵਿਚ ਤਲਖ਼ੀ ਜ਼ਰੂਰ ਘਟੀ ਸੀ ਅਤੇ ਇਸੇ ਦਾ ਨਤੀਜਾ ਸੀ ਕਿ ਦੋਵਾਂ ਲੀਡਰਾਂ ਵਿਚਾਲੇ ਲੰਚ ਦੇ ਬਹਾਨੇ ਗੱਲਬਾਤ ਵੀ ਹੋਈ, ਪਰ ਹੁਣ ਮੁੜ ਸਿੱਧੂ ਦੀ ਗੈਰਹਾਜ਼ਰੀ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਸਕੂਲਾਂ 'ਤੇ ਕੋਰੋਨਾ ਦਾ ਖ਼ਤਰਾ, 8 ਅਧਿਆਪਕ ਤੇ 3 ਵਿਦਿਆਰਥੀ ਪਾਜ਼ੇਟਿਵ
ਮੁੱਖ ਮੰਤਰੀ ਨੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਸਾਂਸਦਾਂ ਨੂੰ ਸੱਦਿਆ ਸੀ ਖਾਣੇ 'ਤੇ
ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸਹਿਰਇੰਦਰ ਕੌਰ ਦਾ ਵਿਆਹ ਹੈ ਅਤੇ ਇਸ ਵਿਆਹ ਤੋਂ ਪਹਿਲਾਂ ਕੈਪਟਨ ਵਲੋਂ ਪੰਜਾਬ ਦੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਸਾਂਸਦਾਂ ਨੂੰ ਵੀਰਵਾਰ ਨੂੰ ਲੰਚ 'ਤੇ ਬੁਲਾਇਆ ਗਿਆ ਸੀ। ਮੁੱਖ ਮੰਤਰੀ ਦੇ ਸਿਸਵਾ ਸਥਿਤ ਫਾਰਮ ਹਾਊਸ 'ਚ ਕੀਤੇ ਇਸ ਸਮਾਗਮ 'ਚ ਨਵਜੋਤ ਸਿੰਘ ਸਿੱਧੂ ਨਹੀਂ ਪੁੱਜੇ। ਜਦਕਿ ਕੈਪਟਨ ਦੇ ਵਿਰੋਧੀ ਕਹੇ ਜਾਣ ਵਾਲੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਵਿਚ ਹਾਜ਼ਰੀ ਭਰ ਕੇ ਸਾਰਿਆਂ ਨੂੰ ਹੈਰਾਨ ਜ਼ਰੂਰ ਕਰ ਦਿੱਤਾ। ਸਾਰਿਆਂ ਦੀਆਂ ਨਜ਼ਰਾਂ ਸਿੱਧੂ 'ਤੇ ਟਿਕੀਆਂ ਸਨ ਕਿ ਉਹ ਆਉਂਦੇ ਹਨ ਜਾਂ ਨਹੀਂ ਕਿਉਂਕਿ ਪਿਛਲੇ ਦਿਨੀਂ ਮੁੱਖ ਮੰਤਰੀ ਨਾਲ ਲੰਚ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ 'ਚ ਕੁਝ ਗਰਮਾਹਟ ਆਉਣ ਲੱਗੀ ਸੀ।
ਇਹ ਵੀ ਪੜ੍ਹੋ : ਦੁਬਈ 'ਚ ਜਾਨ ਗਵਾਉਣ ਵਾਲੇ ਜਲੰਧਰ ਦੇ ਬਲਜੀਤ ਦੀ ਮ੍ਰਿਤਕ ਦੇਹ ਵਤਨ ਪਰਤੀ, ਧਾਹਾਂ ਮਾਰ ਰੋਇਆ ਪਰਿਵਾਰ
ਮੁੱਖ ਮੰਤਰੀ ਦੇ ਲੰਚ ਦੌਰਾਨ ਵੱਡੀ ਗਿਣਤੀ 'ਚ ਵਿਧਾਇਕ ਤੇ ਮੰਤਰੀ ਸ਼ਾਮਲ ਹੋਏ। ਮੁੱਖ ਮੰਤਰੀ ਨਾਲ ਛੱਤੀ ਦਾ ਆਂਕੜਾਂ ਰੱਖਣ ਵਾਲੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਸੱਦੇ 'ਤੇ ਹਾਜ਼ਰੀ ਲਵਾਈ ਜਦਿਕ ਸ਼ਮਸ਼ੇਰ ਸਿੰਘ ਦੂਲੋ ਵੀ ਨਾਦਾਰਦ ਰਹੇ। ਦੂਲੋ ਵੀ ਕੈਪਟਨ ਦੇ ਵਿਰੋਧੀ ਮੰਨੇ ਜਾਂਦੇ ਹਨ। ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਦੇ ਵਿਚ ਪੈਣ ਤੋਂ ਬਾਅਦ ਕੈਪਟਨ ਤੇ ਸਿੱਧੂ ਦੇ ਰਿਸ਼ਤਿਆਂ 'ਚ ਸੁਧਾਰ ਆਇਆ ਹੈ। ਪਰ ਸਿੱਧੂ ਦਾ ਲੰਚ 'ਚ ਨਾ ਪੁੱਜਣਾ ਵਿਧਾਇਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਚਰਚਾ ਇਹ ਵੀ ਚੱਲ ਰਹੀ ਸੀ ਕਿ ਬਜਟ ਸੈਸ਼ਨ ਤੋਂ ਬਾਅਦ ਕੈਪਟਨ, ਸਿੱਧੂ ਨੂੰ ਕੈਬਨਿਟ 'ਚ ਵਾਪਸ ਲੈ ਸਕਦੇ ਹਨ। ਹੁਣ ਜਦੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੈਦਾਨ ਵੀ ਭਖਣ ਲੱਗਾ ਹੈ ਤਾਂ ਅਜਿਹੇ ਵਿਚ ਕੈਪਟਨ ਸਿੱਧੂ ਦਾ ਰਿਸ਼ਤਾ ਕਿਸ ਕਰਵਟ ਬੈਠਦਾ ਹੈ, ਇਹ ਦੇਖਣਾ ਹੋਵੇਗਾ।
ਇਹ ਵੀ ਪੜ੍ਹੋ : ਬਜਟ ਇਜਲਾਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਿਧਾਇਕਾਂ ਲਈ ਜਾਰੀ ਕੀਤਾ ਇਹ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?