ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੇ ਪੈਰਾਂ ਨੂੰ ਹੱਥ ਲਾਉਣ ਬਾਰੇ ਬੋਲੇ ਸਿੱਧੂ (ਵੀਡੀਓ)
Thursday, Mar 29, 2018 - 06:50 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ)— ਬੀਤੇ ਦਿਨੀਂ ਦਿੱਲੀ 'ਚ ਕਰਵਾਏ ਗਏ ਕਾਂਗਰਸ ਸਮਾਗਮ 'ਚ ਸ਼ਾਮਲ ਹੋਣ ਮੌਕੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪੈਰਾਂ ਨੂੰ ਹੱਥ ਲਗਾਉਣ ਉੱਤੇ ਬਿਕਰਮ ਮਜੀਠੀਆ ਨੇ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਆਪਣੇ ਨਿਸ਼ਾਨੇ ਉੱਤੇ ਲਿਆ ਸੀ। ਬਿਕਰਮ ਮਜੀਠੀਆ ਵੱਲੋਂ ਇਸ ਮੁੱਦੇ ਉੱਤੇ ਵਿਧਾਨ ਸਭਾ 'ਚ ਚੁੱਕੇ ਗਏ ਸਵਾਲਾਂ ਬਾਰੇ 'ਜਗ ਬਾਣੀ' ਨੂੰ ਦਿੱਤੇ ਇੰਟਰਵਿਊ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੈਰੀਂ ਹੱਥ ਤਾਂ ਮੈਂ ਬਾਦਲਾਂ ਦੇ ਵੀ ਲਗਾਉਂਦਾ ਸੀ ਪਰ ਉਨ੍ਹਾਂ ਨੇ ਮੇਰੀ ਪਿੱਠ 'ਤੇ ਛੂਰਾ ਮਾਰਿਆ ਹੈ। ਸਿੱਧੂ ਨੇ ਕਿਹਾ ਕਿ ਬਾਦਲ ਵੀ ਤਾਂ ਕਾਂਗਰਸ 'ਚੋਂ ਹੀ ਆਇਆ ਹੈ ਅਤੇ ਮੇਰੇ ਪਿਤਾ ਨੇ ਤਾਂ 46 ਸਾਲ ਤੱਕ ਕਾਂਗਰਸ ਦੀ ਸੇਵਾ ਕੀਤੀ ਹੈ, ਸਾਡੀ ਤਾਂ ਇਹ ਘਰ ਵਾਪਸੀ ਹੈ। ਬਾਦਲਾਂ 'ਤੇ ਕਸੀਦੇ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਆਪਣੇ ਘਰ ਭਰਨ ਲਈ ਇਹ ਕਿਸੇ ਨੂੰ ਵੀ ਮਾਰ ਸਕਦੇ ਹਨ। ਇਨ੍ਹਾਂ ਦੀਆਂ ਸਿਆਸਤਾਂ ਤੋਂ ਮੈਂ ਇਸ ਕਰਕੇ ਬਚਿਆ ਕਿਉਂਕਿ ਇਹ ਮੇਰੇ 'ਤੇ ਵਿਜ਼ਨ ਦਾ ਕੇਸ ਨਹੀਂ ਪਾ ਸਕੇ। ਇਨ੍ਹਾਂ ਨੇ ਤਾਂ ਸਾਰਾ ਪੰਜਾਬ ਹੀ ਲੁੱਟ ਕੇ ਖਾਹ ਲਿਆ। ਸਿੱਧੂ ਵੱਲੋਂ ਦਿੱਤਾ ਗਿਆ ਪੂਰਾ ਇੰਟਰਵਿਊ ਤੁਸੀਂ ਉੱਪਰ ਦਿੱਤੇ ਗਏ ਯੂ-ਟਿਊਬ ਲਿੰਕ 'ਤੇ ਕਲਿੱਕ ਕਰਕੇ ਸੁਣ ਸਕਦੇ ਹੋ।