ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ''ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!

Friday, Oct 16, 2020 - 06:25 PM (IST)

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ''ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!

ਚੰਡੀਗੜ੍ਹ : ਪੰਜਾਬ ਕੈਬਨਿਟ 'ਚੋਂ ਛੁੱਟੀ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਤੋਂ ਲਗਾਤਾਰ ਗੈਰ ਹਾਜ਼ਰ ਹੁੰਦੇ ਆ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਇਸ ਵਾਰ ਵਿਸ਼ੇਸ਼ ਇਜਲਾਸ ਵਿਚ ਹਾਜ਼ਰੀ ਭਰ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਹਾਈ ਕਮਾਨ ਵਲੋਂ ਵੀ ਸਿੱਧੂ ਨੂੰ ਕਿਸਾਨਾਂ ਲਈ ਸੱਦੇ ਇਸ ਵਿਸ਼ੇਸ਼ ਇਜਲਾਸ ਵਿਚ ਸ਼ਮੂਲੀਅਤ ਕਰਨ ਲਈ ਖਾਸ ਹਦਾਇਤ ਦਿੱਤੀ ਗਈ ਹੈ। ਉਧਰ ਕੈਬਨਿਟ 'ਚੋਂ ਆਊਟ ਹੋਣ ਤੋਂ ਬਾਅਦ ਵੀ ਸਿੱਧੂ ਲਗਾਤਾਰ ਪੰਜਾਬ ਦੇ ਵੱਡੇ ਮੁੱਦਿਆਂ 'ਤੇ ਚੁੱਪ ਵੱਟੀ ਨਜ਼ਰ ਆਏ ਹਨ, ਜਿਸ ਕਾਰਣ ਉਨ੍ਹਾਂ ਖ਼ਿਲਾਫ਼ ਕੈਬਨਿਟ ਦੇ ਅਹੁਦੇ ਪ੍ਰਤੀ ਮੋਹ ਦੀ ਧਾਰਨਾ ਵੀ ਬਣੀ ਹੈ ਕਿ ਜਦੋਂ ਤਕ ਸਿੱਧੂ ਕੈਬਨਿਟ ਵਿਚ ਸਨ ਉਦੋਂ ਤਕ ਉਹ ਪੰਜਾਬ ਦੇ ਮੁੱਦਿਆਂ ਨੂੰ ਬਾਖੂਬੀ ਚੁੱਕਦੇ ਰਹੇ ਅਤੇ ਕੈਬਨਿਟ 'ਚੋਂ ਬਾਹਰ ਹੁੰਦਿਆਂ ਸਿੱਧੂ ਲਈ ਪੰਜਾਬ ਦੇ ਮੁੱਦੇ ਵੀ ਅਲੋਪ ਹੋ ਗਏ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੋਮਵਾਰ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਦੂਜੇ ਪਾਸੇ ਜਦੋਂ ਤੋਂ ਕਿਸਾਨਾਂ ਦੇ ਮੁੱਦੇ ਨੇ ਤੂਲ ਫੜਿਆ ਹੈ, ਉਦੋਂ ਤੋਂ ਨਵਜੋਤ ਸਿੱਧੂ ਇਸ ਮਾਮਲੇ 'ਚ ਖੁੱਲ੍ਹ ਕੇ ਨਿੱਤਰਦੇ ਨਜ਼ਰ ਨਹੀਂ ਆਏ ਹਨ। ਸਿੱਧੂ ਨੇ ਅੰਮ੍ਰਿਤਸਰ ਵਿਚ ਮਾਰਚ ਜ਼ਰੂਰ ਕੱਢਿਆ ਪਰ ਇਹ ਮਾਰਚ ਵੀ ਉਨ੍ਹਾਂ ਦੇ ਹਲਕੇ ਤਕ ਹੋ ਕੇ ਸੀਮਤ ਰਹਿ ਗਿਆ। ਰਾਹੁਲ ਗਾਂਧੀ ਦੇ ਟ੍ਰੈਕਟਰ ਮਾਰਚ ਵਿਚ ਵੀ ਸਿੱਧੂ ਮਹਿਜ਼ ਕੁੱਝ ਘੰਟੇ ਹੀ ਨਜ਼ਰ ਆਏ ਅਤੇ ਆਪਣੇ ਕਿਰਦਾਰ ਤੇ ਸੁਭਾਅ ਮੁਤਾਬਕ ਖੁੱਲ੍ਹ ਕੇ ਨਹੀਂ ਬੋਲੇ। ਭਾਵੇਂ ਰਾਹੁਲ ਗਾਂਧੀ ਨੇ ਤਿੰਨ ਦਿਨ ਪੰਜਾਬ ਵਿਚ ਟ੍ਰੈਕਟਰ ਮਾਰਚ ਕੱਢੇ ਪਰ ਉਥੇ ਵੀ ਸਿੱਧੂ ਦੀ ਗੈਰ ਹਾਜ਼ਰੀ ਵੱਡੇ ਸਵਾਲ ਖੜ੍ਹੇ ਕਰ ਗਈ। 

ਇਹ ਵੀ ਪੜ੍ਹੋ :  ਪੰਜਾਬ ਭਾਜਪਾ ਪ੍ਰਧਾਨ 'ਤੇ ਹੋਏ ਹਮਲੇ ਦੇ ਮਾਮਲੇ 'ਤੇ ਮੁੱਖ ਮੰਤਰੀ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ

ਫਿਲਹਾਲ ਪੰਜਾਬ ਸਰਕਾਰ ਨੇ ਕੇਂਦਰ ਦੇ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ ਪੰਜਾਬ ਸਰਕਾਰ ਕਿਹੜਾ ਪੈਂਤੜਾ ਵਰਤਦੀ ਹੈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ :  ਕਿਸਾਨ ਜਥੇਬੰਦੀਆਂ ਦਾ ਐਲਾਨ, 5 ਨਵੰਬਰ ਨੂੰ ਦੇਸ਼ ਭਰ 'ਚ ਕੀਤਾ ਜਾਵੇਗਾ ਚੱਕਾ ਜਾਮ, ਇਹ ਹੋਵੇਗਾ ਸਮਾਂ


author

Gurminder Singh

Content Editor

Related News