ਬਾਦਲ ਪਰਿਵਾਰ 'ਤੇ ਇਕ ਵਾਰ ਫਿਰ ਵਰ੍ਹੇ ਨਵਜੋਤ ਸਿੱਧੂ, ਕਿਹਾ- ਸੁਖਬੀਰ ਦੇ ਹੋਟਲਾਂ 'ਚ ਖੋਲ੍ਹਾਂਗੇ ਸਕੂਲ

Sunday, Aug 15, 2021 - 11:03 PM (IST)

ਬਾਦਲ ਪਰਿਵਾਰ 'ਤੇ ਇਕ ਵਾਰ ਫਿਰ ਵਰ੍ਹੇ ਨਵਜੋਤ ਸਿੱਧੂ, ਕਿਹਾ- ਸੁਖਬੀਰ ਦੇ ਹੋਟਲਾਂ 'ਚ ਖੋਲ੍ਹਾਂਗੇ ਸਕੂਲ

ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ 'ਤੇ ਵੱਡਾ ਹਮਲਾ ਬੋਲਿਆ ਹੈ।

ਇਹ ਵੀ ਪੜ੍ਹੋ- ਕਮਲਪ੍ਰੀਤ ਨੂੰ ਮਿਲਣ ਉਨ੍ਹਾਂ ਦੇ ਪਿੰਡ ਪੁੱਜੀ ਹਰਸਿਮਰਤ ਬਾਦਲ, 10 ਲੱਖ ਰੁਪਏ ਦੀ ਦਿੱਤੀ ਗ੍ਰਾਂਟ

ਆਜ਼ਾਦੀ ਦਿਵਸ ਨੂੰ ਸਮਰਪਿਤ ਪੰਜਾਬ ਕਾਂਗਰਸ ਭਵਨ 'ਚ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਨੂੰ ਸ਼ੁਰੂ ਤੋਂ ਹੀ ਲੁੱਟਦਾ ਆ ਰਿਹਾ ਹੈ। ਇਨ੍ਹਾਂ ਨੇ ਪੰਜਾਬ ਦਾ ਵਿਕਾਸ ਕਰਨ ਦੀ ਥਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ। ਬਾਦਲਾਂ ਨੇ 2 ਬੱਸਾਂ ਤੋਂ 4000 ਕਰ ਲਈਆਂ, ਵੱਡੇ ਵੱਡੇ ਹੋਟਲ ਖੋਲ੍ਹ ਲਏ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਅੰਮਿ੍ਰਤਸਰ ਦੇ ਮੇਅਰ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ

ਉਨ੍ਹਾਂ ਕਿਹਾ ਕਿ ਜਿਸ ਦਿਨ ਮੇਰੇ ਹੱਥ ਫੈਸਲੇ ਲੈਣ ਦੀ ਤਾਕਤ ਆ ਗਈ ਤਾਂ ਇਨ੍ਹਾਂ ਦਾ ਰੱਬ ਹੀ ਰਖਵਾਲਾ ਹੋਵੇਗਾ। ਸਿੱਧੂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ 'ਚ ਡੱਕਾਂਗੇ ਅਤੇ ਸੁਖਬੀਰ ਬਾਦਲ ਦੇ ਹੋਟਲਾਂ ਵਿਚ ਸਕੂਲ ਖੋਲ੍ਹਾਂਗੇ। ਉਨ੍ਹਾਂ ਕਿਹਾ ਕਿ ਜਾਂ ਤਾਂ ਥਾਣੇ 'ਚ ਇਨ੍ਹਾਂ 'ਤੇ ਪਟਾ ਫਿਰੇਗਾ, ਜਾਂ ਫਿਰ ਇਹ ਵਿਦੇਸ਼ ਦਾ ਰੁਖ ਕਰ ਲੈਣਗੇ।  

ਇਹ ਵੀ ਪੜ੍ਹੋ-  ਨਵਜੋਤ ਸਿੱਧੂ ਰਾਧੇ ਮਾਂ ਦਾ ਚੇਲਾ, ਉਸ ਦੀਆਂ ਗੱਲਾਂ 'ਤੇ ਨਹੀਂ ਕੀਤਾ ਜਾ ਸਕਦਾ ਭਰੋਸਾ : ਮਜੀਠੀਆ

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਯੂਥ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦਾ ਵੀ ਵਾਅਦਾ ਕੀਤਾ।


author

Bharat Thapa

Content Editor

Related News