ਪੰਜਾਬ ਕਾਂਗਰਸ ਨਾਲੋਂ ਫਿਰ ਵੱਖ ਹੋਏ ਨਵਜੋਤ ਸਿੱਧੂ ਦੇ ਸੁਰ, ‘ਆਪ’ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਸੁਝਾਅ
Sunday, Oct 01, 2023 - 07:00 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਇਕ ਵਾਰ ਫਿਰ ਸੂਬਾ ਇਕਾਈ ਤੋਂ ਵੱਖਰੇ ਸੁਰ ਨਜ਼ਰ ਆਏ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਸਿੱਧੂ ਨੇ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਸੁਝਾਅ ਦਿੱਤਾ ਹੈ। ਸਿੱਧੂ ਦਾ ਇਹ ਸੁਝਾਅ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਬਣੇ ਤਣਾਅ ਦਰਮਿਆਨ ਆਇਆ ਹੈ। ਸਿੱਧੂ ਨੇ ਆਪਣਏ ਬਿਆਨ ਵਿਚ I.N.D.I.A ਗਠਜੋੜ ਨੂੰ ਇਕ ਉੱਚਾ ਪਹਾੜ ਦੱਸਿਆ ਹੈ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ I.N.D.I.A ਗਠਜੋੜ ਇਕ ਉੱਚੇ ਪਹਾੜ ਵਾਂਗ ਖੜ੍ਹਾ ਹੈ। ਇਥੇ-ਉਥੇ ਦੇ ਤੂਫਾਨ ਇਸ ’ਤੇ ਅਸਰ ਨਹੀਂ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਸੂਬੇ ਦੀ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਸਿੱਧੂ ਨੇ ਕਿਹਾ ਕਿ ਸਾਡੇ ਲੋਕਤੰਤਰ ਦੀ ਰੱਖਿਆ ਲਈ ਇਸ ਢਾਲ ਨੂੰ ਤੋੜਨ ਅਤੇ ਤੋੜਨ ਦਾ ਕੋਈ ਵੀ ਯਤਨ ਵਿਅਰਥ ਸਾਬਤ ਹੋਵੇਗਾ। ਪੰਜਾਬ ਨੂੰ ਸਮਝਣਾ ਹੋਵੇਗਾ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਦੀ ਚੋਣ ਹੈ, ਨਾ ਕਿ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ।
ਇਹ ਵੀ ਪੜ੍ਹੋ : ਟਰਾਂਸਪੋਰਟ ਅਥਾਰਿਟੀ ਦਾ ਵੱਡਾ ਫ਼ੈਸਲਾ, ਸਕੂਲ ਬੱਸਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ
ਪੰਜਾਬ ਕਾਂਗਰਸ ਕਰ ਰਹੀ ਵਿਰੋਧ
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਲੋਂ ਸੂਬੇ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਗਠਜੋੜ ਦੇ ਖ਼ਿਲਾਫ਼ ਹਨ। ਕਾਂਗਰਸੀ ਆਗੂਆਂ ਨੇ ਹਾਈਕਮਾਨ ਇਹ ਵੀ ਸਲਾਹ ਦਿੱਤੀ ਸੀ ਕਿ ਪੰਜਾਬ ਨੂੰ ਛੱਡ ਕੇ ਦੇਸ਼ ਪੱਧਰ ’ਤੇ ਗਠਜੋੜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਛੁੱਟੀ ਆਏ ਫੌਜੀ ’ਤੇ ਹਮਲਾ, ਵੱਢ-ਟੁੱਕ ਕਰਕੇ ਪਿਸਟਲ ਤੇ ਰਾਈਫ਼ਲ ਖੋਹ ਕੇ ਲੈ ਗਏ 5 ਨੌਜਵਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8