ਕਈ ਕਾਂਗਰਸੀ ਨਵਜੋਤ ਸਿੱਧੂ ਦੀ ਆਮਦ ਤੋਂ ਖ਼ੌਫ਼ਜ਼ਦਾ, ਸੂਬਾ ਕਾਂਗਰਸ 'ਚ ਵੱਡੀ ਹਲਚਲ ਦੇ ਆਸਾਰ ਵਧੇ

Tuesday, Jan 31, 2023 - 10:41 AM (IST)

ਕਈ ਕਾਂਗਰਸੀ ਨਵਜੋਤ ਸਿੱਧੂ ਦੀ ਆਮਦ ਤੋਂ ਖ਼ੌਫ਼ਜ਼ਦਾ, ਸੂਬਾ ਕਾਂਗਰਸ 'ਚ ਵੱਡੀ ਹਲਚਲ ਦੇ ਆਸਾਰ ਵਧੇ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਲੇ ਭਾਵੇਂ ਪਟਿਆਲਾ ਜੇਲ੍ਹ 'ਚੋਂ ਬਾਹਰ ਨਹੀਂ ਆ ਸਕੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸੂਬੇ ਦੇ ਕਈ ਪਾਰਟੀ ਨੇਤਾ ਖ਼ੌਫ਼ਜ਼ਦਾ ਨਜ਼ਰ ਆਉਣ ਲੱਗੇ ਹਨ। ਸਿੱਧੂ ਸਮਰਥਕ ਆਪਣੇ ਨੇਤਾ ਦੀ ਰਿਹਾਈ 26 ਜਨਵਰੀ ਨੂੰ ਤੈਅ ਮੰਨ ਰਹੇ ਸਨ ਪਰ ਇਸ 'ਤੇ ਅੰਤਿਮ ਸਮੇਂ ਤੱਕ ਮੋਹਰ ਨਹੀਂ ਲੱਗ ਸਕੀ। ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨਾ ਸਿਰਫ 'ਭਾਰਤ ਜੋੜੋ ਯਾਤਰਾ' 'ਚ ਰਾਹੁਲ ਗਾਂਧੀ ਦੇ ਨਾਲ ਕਦਮ ਮਿਲਾ ਚੁੱਕੇ ਹਨ, ਸਗੋਂ ਦਿੱਲੀ 'ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਤੋਂ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਚੱਲਣਗੀਆਂ ਸਪੈਸ਼ਲ ਗੱਡੀਆਂ

ਇਸ ਤੋਂ ਬਾਅਦ ਇਹ ਅਟਕਲਾਂ ਤੇਜ਼ ਹੋਣ ਲੱਗੀਆਂ ਹਨ ਕਿ ਸਿੱਧੂ ਦੀ ਜੇਲ੍ਹ ਯਾਤਰਾ ਪੂਰੀ ਹੁੰਦੇ ਹੀ ਪਾਰਟੀ ਉਨ੍ਹਾਂ ਨੂੰ ਮੁੱਖ ਧਾਰਾ 'ਚ ਪਰਤਣ ਲਈ ਕੋਈ ਵੱਡੀ ਅਹੁਦਾ ਦੇ ਸਕਦੀ ਹੈ ਪਰ ਇਹ ਪੰਜਾਬ ਕਾਂਗਰਸ 'ਚ ਕਾਬਜ਼ ਮੌਜੂਦਾ ਟੀਮ 'ਚ ਕਿਸੇ ਨੂੰ ਰਾਸ ਨਹੀਂ ਆ ਰਿਹਾ। ਪਾਰਟੀ ਹਲਕਿਆਂ 'ਚ ਚਰਚਾ ਦੌਰਾਨ ਪਿਛਲੀਆਂ ਚੋਣਾਂ 'ਚ ਹਾਰ ਲਈ ਸਿੱਧੂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਭਾਰਤ-ਪਾਕਿ ਸਰਹੱਦ 'ਤੇ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਕੀਤੇ ਰਾਊਂਡ ਫਾਇਰ

ਦੂਜੇ ਪਾਸੇ ਅਜਿਹੇ ਨੇਤਾਵਾਂ ਦਾ ਗੁੱਟ ਸਿੱਧੂ ਦੇ ਹੱਕ 'ਚ ਉਤਰ ਰਿਹਾ ਹੈ, ਜੋ ਪਿਛਲੇ ਕੁੱਝ ਸਮੇਂ ਤੋਂ ਸੂਬਾ ਕਾਂਗਰਸ 'ਚ ਹਾਸ਼ੀਏ 'ਤੇ ਚੱਲ ਰਿਹਾ ਹੈ। ਇਹ ਧੜਾ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਆਪਣੀ ਸਿਆਸਤ ਚਮਕਾਉਣ ਦੇ ਮੂਡ 'ਚ ਹੈ। ਹੁਣ ਸਿੱਧੂ ਦੀ ਰਿਹਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਦਿੱਤੇ ਜਾਂਦੇ ਅਹੁਦੇ ਤੋਂ ਬਾਅਦ ਸੂਬਾ ਕਾਂਗਰਸ 'ਚ ਵੱਡੀ ਹਲਚਲ ਹੋਣ ਦੇ ਆਸਾਰ ਵੱਧ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News